ਸ੍ਰੀ ਦਰਬਾਰ ਸਾਹਿਬ ਬੰਬ ਧਮਾਕਿਆਂ ਨਾਲ ਜੁੜੇ ਇੱਕ ਸਬੂਤ ‘ਚ ਮਿਲਿਆ ਅੰਮ੍ਰਿਤਪਾਲ ਸਿੰਘ ਦਾ ਨਾਂਅ,


ਅਜ਼ਾਦਬੀਰ ਵੱਲੋਂ ਪਾੜੇ ਅਤੇ ਸੁੱਟੇ ਗਏ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਵੀ ਜ਼ਿਕਰ ਹੈ। ਇਨ੍ਹਾਂ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੇ ਸੰਦੇਸ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਸਮਾਜਿਕ ਮਾਹੌਲ ਵਿਗਾੜਨ ਦੇ ਇਰਾਦਿਆਂ ਨਾਲ ਮੁਲਜ਼ਮ ਵਲੋਂ ਇਹ ਕਾਰਾ ਕੀਤਾ ਗਿਆ ਹੋ ਸਕਦਾ।
Amritsar Bomb Blast: ਪੰਜਾਬ ਦੇ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਬੰਬ ਧਮਾਕਿਆਂ ‘ਚ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਇਸ ਐਫ.ਆਈ.ਆਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਆਜ਼ਾਦਬੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਦੇ ਨਾਂ ਦਰਜ ਕੀਤੇ ਗਏ ਹਨ। ਐਫ.ਆਈ.ਆਰ ਮੁਤਾਬਕ ਆਜ਼ਾਦਬੀਰ ਸਿੰਘ ਇਨ੍ਹਾਂ ਧਮਾਕਿਆਂ ਦਾ ਮਾਸਟਰਮਾਈਂਡ ਸੀ ਅਤੇ ਉਹ ਵਿਦੇਸ਼ ਵਿੱਚ ਬੈਠੇ ਆਪਣੇ ਆਕਾਵਾਂ ਤੋਂ ਆਰਡਰ ਲੈ ਰਿਹਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਅੰਮ੍ਰਿਤਪਾਲ ਨਾਲ ਵੀ ਜੋੜਿਆ ਜਾ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ
ਅਜ਼ਾਦਬੀਰ ਵੱਲੋਂ ਪਾੜੇ ਅਤੇ ਸੁੱਟੇ ਗਏ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਵੀ ਜ਼ਿਕਰ ਹੈ। ਇਨ੍ਹਾਂ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੇ ਸੰਦੇਸ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਸਮਾਜਿਕ ਮਾਹੌਲ ਵਿਗਾੜਨ ਦੇ ਇਰਾਦਿਆਂ ਨਾਲ ਮੁਲਜ਼ਮ ਵਲੋਂ ਇਹ ਕਾਰਾ ਕੀਤਾ ਗਿਆ ਹੋ ਸਕਦਾ।

ਉਨ੍ਹਾਂ ਪੱਤਰ ਚ ਲਿਖਿਆ, “ਅਸੀਂ ਭਾਰਤ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਤਿਰੰਗੇ ਨੂੰ ਮੂੰਹ ‘ਤੇ ਚੁੱਕ ਕੇ ਸ਼ਰੀਕ (ਦੁਸ਼ਮਣ) ਵਜੋਂ ਨਹੀਂ ਸਗੋਂ ਸੰਗਤ ਵਜੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰੀ ਭਰਨ ਕਿਉਂਕਿ 4 ਜੂਨ 1984 ਨੂੰ ਭਾਰਤ ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ ਸੀ। ਸਿੱਖਾਂ ਦੀ ਗੁਲਾਮੀ ਦਾ ਅਹਿਸਾਸ ਕਰਵਾਇਆ ਕਿ ਸਿੱਖ ਭਾਰਤ ਦੇ ਗੁਲਾਮ ਹਨ, ਸਿੱਖਾਂ ਦਾ ਭਾਰਤ ਨਾਲ ਕੋਈ ਸਬੰਧ ਨਹੀਂ।ਸਿਗਰਟ ਪੀਂਦੀਆਂ ਫੜੀਆਂ ਜਾਂ ਸਰੀਰ ਨਾ ਢੱਕਣ ਵਾਲੀਆਂ ਔਰਤਾਂ ਦਾ ਸੁਧਾਰ ਕੀਤਾ ਜਾਵੇਗਾ। ਸਿੱਖ ਮਰਿਆਦਾ ਦੀ ਪਾਲਣਾ ਕੀਤੀ ਜਾਵੇ। ਖਾਲਿਸਤਾਨ ਜ਼ਿੰਦਾਬਾਦ। ਭਾਈ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਵੇ। ਮਹਾਰਾਜਾ ਰਣਜੀਤ ਸਿੰਘ ਚੋੰਕ ਵਾਲੇ (ਹੈਰੀਟੇਜ ਸਟਰੀਟ) ‘ਤੇ ਦੋਵੇਂ ਧਮਾਕੇ ਸਾਡੇ ਗਰੁੱਪ ਨੇ ਕੀਤੇ ਸਨ, ਇਹ ਸਿਰਫ ਚੇਤਾਵਨੀ ਹੈ, ਹੋਰ ਨੁਕਸਾਨ ਹੋ ਸਕਦਾ ਹੈ।”
ਜਾਣੋ FIR ‘ਚ ਕੀ ਲਿਖਿਆ?
ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਵਿੱਚ ਦਰਜ ਐਫਆਈਆਰ ਨੰਬਰ 49/2023 – 6 ਅਤੇ 8 ਮਈ ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ‘ਚ ਸਾਰਾਗੜ੍ਹੀ ਪਾਰਕਿੰਗ ਨੇੜੇ ਦੋ ਧਮਾਕੇ ਹੋਏ ਸਨ। 10 ਮਈ ਦੀ ਰਾਤ ਨੂੰ ਰਾਮਦਾਸ ਸਰਾਂ ਨੇੜੇ ਧਮਾਕਾ ਹੋਇਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਜ਼ਾਦਬੀਰ ਸਿੰਘ ਉਰਫ਼ ਆਜ਼ਾਦ ਅਤੇ ਅਮਰੀਕ ਸਿੰਘ ਉਰਫ਼ ਮਿੱਕਾ ਪਿਛਲੇ ਕਾਫ਼ੀ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁਰੂ ਰਾਮਦਾਸ ਸਰਾਂ ਦੇ ਆਸ-ਪਾਸ ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖੇ ਗਏ ਸਨ। ਅਜ਼ਾਦਬੀਰ ਖ਼ਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਹੈ।
ਪੁਲਿਸ ਐਫ.ਆਈ.ਆਰ ਅਨੁਸਾਰ ਅਜ਼ਾਦਬੀਰ ਅਤੇ ਉਸਦਾ ਕਰੀਬੀ ਅਮਰੀਕ ਸਿੰਘ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਹ ਦੋਵੇਂ ਲੰਬੇ ਸਮੇਂ ਤੋਂ ਦੇਸ਼-ਵਿਦੇਸ਼ ਵਿਚ ਬੈਠੇ ਆਪਣੇ ਮਾਲਕਾਂ ਦੇ ਕਹਿਣ ‘ਤੇ ਕੰਮ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਵੀ ਮਿਲ ਰਹੀ ਹੈ। ਦੇਸ਼ ਦੀ ਸੁਰੱਖਿਆ ਅਤੇ ਸਮਾਜਿਕ ਮਾਹੌਲ ਨੂੰ ਵਿਗਾੜਨ ਦੇ ਮਕਸਦ ਨਾਲ ਇਨ੍ਹਾਂ ਦੋਵਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਹੀ ਅਣਗੜ੍ਹ ਅਤੇ ਹੋਰ ਇਲਾਕਿਆਂ ਤੋਂ ਵਿਸਫੋਟਕ ਸਮੱਗਰੀ ਖਰੀਦੀ ਸੀ।

Leave a Comment

Recent Post

Live Cricket Update

You May Like This