ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੋਣ ਦੇ ਬਾਵਜੂਦ ਇਸ ਸਮੇਂ ਹਾਸ਼ੀਏ ਤੇ ਕਿਉਂ ?

ਲੁਧਿਆਣਾ 27 ਨਵੰਬਰ ( ਪ੍ਰਿਤਪਾਲ ਸਿੰਘ ਪਾਲੀ )ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਸ਼ਨੀਵਾਰ ਨੂੰ ਅਸਤੀਫ਼ਾ ਦੇ ਦਿੱਤਾ ਜਿਸ ਤੋਂ ਬਾਅਦ ਅਕਾਲੀ ਦਲ ਦੇ ਭਵਿੱਖ ਉਪਰ ਬਹਿਸ ਹੋ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920 ਨੂੰ ਹੋਇਆ ਸੀ ਅਤੇ ਇਹ ਕਾਂਗਰਸ ਤੋਂ ਬਾਅਦ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ।

ਗੁਰਦੁਆਰਾ ਸੁਧਾਰ ਲਹਿਰ ਵਿਚੋਂ ਜਨਮੀ ਇਸ ਪਾਰਟੀ ਦਾ ਇਤਿਹਾਸ ਮੋਰਚਿਆਂ ਅਤੇ ਸੰਘਰਸ਼ਾਂ ਭਰਿਆ ਹੈ। ਇਸ ਸਮੇਂ ਭਾਵੇਂ ਅਕਾਲੀਆਂ ਦੇ ਭਾਵੇਂ ਕਈ ਧੜੇ ਮੌਜੂਦ ਹਨ ਪਰ ਪਰਮੁੱਖ ਤੌਰ ਤੇ ਅਕਾਲੀ ਦਲ ਬਾਦਲ ਨਾ ਨਾਮ ਜਿਆਦਾ ਪ੍ਰਚਲਤ ਹੈ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਤੇ ਵੀ ਕਾਬਜ਼ ਹੈ

ਸ਼ਰੋਮਣੀ ਅਕਾਲੀ ਦਲ ਜਿਸ ਦੀ ਕਿਸੇ ਸਮੇਂ ਪੰਜਾਬ ਵਿੱਚ ਤੂਤੀ ਬੋਲਦੀ ਸੀ ਪਰ ਅੱਜ ਇਕ ਲੋਕ ਸਭਾ ਅਤੇ ਦੋ ਵਿਧਾਨ ਸਭਾ ਹਲਕਿਆਂ ਤਕ ਸੀਮਤ ਹੋ ਕੇ ਰਹਿ ਗਿਆ ਹੈ ਸਿਆਸੀ ਮਾਹਿਰਾਂ ਅਨੁਸਾਰ ਇਸ ਦੇ ਕਈ ਕਾਰਨ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ 1947 ਦੀ ਦੇਸ਼ ਦੀ ਵੰਡ ਸਮੇਂ ਆਪਣਾ ਖੁੱਸਿਆ ਹੋਇਆ ਰਾਜ ਮੁੜ ਹਾਸਲ ਕਰਨ ਵਿਚ ਅਸਫਲ ਰਹੀ ਦੇਸ਼ ਦੀ ਆਜ਼ਾਦੀ ਸਮੇਂ ਤੋਂ ਬਾਦ ਭਾਸ਼ਾ ਦੇ ਆਧਾਰ ਸੂਬਾ ਲੈਣ ਲਈ ਵੱਡੀ ਜੱਦੋਜਹਿਦ ਕਰਨੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਹਨਾਂ ਨੂੰ ਪੰਜਾਬੀ ਸੂਬਾ ਦੇਣ ਸਮੇਂ ਨਾਲ ਹਰਿਆਣਾ ਅਤੇ ਹਿਮਚਲ ਸੂਬਾ ਬਣਾ ਦਿੱਤਾ ਪੰਜਾਬ ਦੀ ਰਾਜਧਾਨੀ ਚੰਡੀਗੜ ਅਤੇ ਪੰਜਾਬੀ ਬੋਲ ਦੇ ਇਲਾਕੇ ਅਤੇ ਪੰਜਾਬ ਦਾ ਪਾਣੀ ਖੋਹ ਲਿਆ ਜਿਸ ਲਈ ਹੁਣ ਤਕ ਸੰਘਰਸ਼ ਕਰਨਾ ਪੈ ਰਿਹਾ ਹੈ ਅਕਾਲੀ ਦਲ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਸਮੇਂ ਪੇਂਡੂ ਕਿਸਾਨ ਅਤੇ ਸ਼ਹਿਰੀ ਸਿੱਖਾਂ ਨੇ ਸੰਘਰਸ਼ ਵਿਚ ਭਾਈ ਕੁਰਬਾਨੀਆਂ ਕੀਤੀਆਂ ਪਾਣੀ ਲਈ ਅਰਭੇ ਸੰਘਰਸ਼ ਕਰਨ ਦਾ ਅੰਤ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕੇਂਦਰ ਨੇ ਫੌਜ ਭੇਜ ਕੇ ਕਰਨ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੇ ਪੰਜਾਬ ਵਿੱਚ ਪੰਜ ਵਾਰ ਸਰਕਾਰ ਬਣਾਈ ਪੂਰਾ ਸਮਾਂ 1997ਅਤੇ 2007ਤੋਂ 2014 ਚੱਲੀ ਨਹੀਂ ਤਾਂ ਕੇਂਦਰ ਵੱਲੋਂ ਸਰਕਾਰ ਪਹਿਲਾਂ ਤੋੜ ਦਿੱਤੀਆਂ ਗਈਆਂ 2007 ਤੋਂ 2014 ਤਕ ਚਲੀ ਅਕਾਲੀ ਭਾਜਪਾ ਸਰਕਾਰ ਸਮੇਂ ਵਿਕਾਸ ਤਾਂ ਬਹੁਤ ਹੋਇਆ ਪਰ ਪਾਰਟੀ ਵਿੱਚ ਨਿਘਾਰ ਬਹੁਤ ਆਇਆ ਅਕਾਲੀ ਦਲ ਦੀ ਰਾਜਨੀਤੀ ਅਤੇ ਇੱਕਠਾ ਹੈ ਇਸ ਸਮੇਂ ਸਰਕਾਰ ਹੁੰਦਿਆਂ ਗੁਰੂ ਗਰੰਥ ਸਾਹਿਬ ਜੀ ਥਾਂ ਥਾਂ ਹੋਈ ਬੇਅਦਬੀ ਅਤੇ ਦੋਸ਼ੀਆਂ ਦਾ ਨਾਂ ਫੜੇ ਜਾਣਾ ਅਤੇ ਬਰਗਾੜੀ ਦਾ ਗੋਲੀ ਕਾਂਡ ਅਕਾਲੀ ਦਲ ਲਈ ਮਾਰੂ ਸਾਬਤ ਹੋਇਆ ਬੇਅਦਬੀ ਲਈ ਸਿਰਸੇ ਵਾਲੇ ਤੇ ਦੋਸ਼ ਲੱਗੇ

ਪਰ ਅਕਾਲੀ ਦਲ ਵੱਲੋਂ ਬਿਨਾਂ ਮਗੀ ਮਾਫੀ ਤੇ ਬਾਬੇ ਨੂੰ ਮਾਫ ਕਰਨਾ ਅਕਾਲੀ ਦਲ ਦੀਆਂ ਜੜਾਂ ਵਿੱਚ ਤੇਲ ਦੇਣ ਦੇ ਬਰਾਬਰ ਸੀ ਜਿਸ ਨੂੰ ਸਰਕਾਰ ਤੇ ਕਾਬਜ਼ ਧਿਰ ਨੇ ਅੱਖੋਂ ਪਰੋਖੇ ਕੀਤਾ ਇਸ ਤੋਂ ਇਲਾਵਾ ਸਰਕਾਰ ਤੇ ਭਰਿਸ਼ਟਾਚਾਰ ਭਾਈ ਭਤੀਜਾ ਵਾਦ ਦੇ ਭਾਰੀ ਦੋਸ਼ ਲੱਗੇ ਪਰ ਅਕਾਲੀ ਦਲ ਤੇ ਕਾਬਜ਼ ਲੀਡਰਸ਼ਿਪ ਹੁਣ ਭਾਵੇਂ ਬਾਦਲ ਪਰਿਵਾਰ ਨੂੰ ਦੋਸ਼ੀ ਕੇਹਂਦੀ ਹੈ ਪਰ ਸੱਤਾ ਵਿਚ ਹੋਣ ਸਭ ਨੇ ਸਮੁੱਚੀ ਲੀਡਰਸ਼ਿਪ ਨੇ ਅੱਖਾਂ ਤੇ ਪੱਟੀ ਬੰਨੀ ਸੀ ਜਿਸ ਦਾ ਨਤੀਜਾ ਅੱਜ ਭੁਗਤਣਾ ਪੈ ਰਿਹਾ ਹੈ ਅਕਾਲੀ ਦਲ ਦੀ ਬਦਕਿਸਮਤੀ ਹੈ ਕਿ ਇਹ ਸੱਤਾ ਵਿਚ ਹੁੰਦਿਆਂ ਸੱਤਾ ਦੁਆਉਣ ਵਾਲੇ ਆਪਣੇ ਪਾਰਟੀਦੇ ਉਨ੍ਹਾਂ ਹਮਾਇਤੀਆਂ ਨੂੰ ਭੁੱਲ ਜਾਂਦੇ ਹਨ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵਿਚ ਪਿੰਡਾਂ ਵਿਚੋਂ ਪਾਰਟੀ ਵਿਚ ਕੁਰਬਾਨੀ ਕਰਨ ਵਾਲੇ ਸਭ ਤੋਂ ਜਿਆਦਾ ਕਿਸਾਨੀ ਨਾਲ ਸਬੰਧਤ ਸਨ ਅਤੇ ਸ਼ਹਿਰੀ ਖੇਤਰ ਵਿਚੋਂ ਕਾਰੋਬਾਰੀ ਅਤੇ ਸਨਅਤੀ ਸਨ ਅਕਾਲੀ ਦਲ ਸੱਤਾ ਵਿਚ ਹੁੰਦੇ ਕਿਸਾਨਾਂ ਨੂੰ ਵਪਾਰੀ ਅਤੇ ਦੁਕਾਨਦਾਰ ਸਨਅਤਕਾਰਾਂ ਨੂੰ ਭੁੱਲ ਗਿਆ ਹੋਰ ਹੀ ਲੋਕਾਂ ਨੂੰ ਚੁੱਕਣ ਲੱਗਾ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਰੀੜ ਦੀ ਹੱਡੀ ਕਿਸਾਨਾਂ ਖਿਲਾਫ ਕੇਂਦਰ ਵੱਲੋਂ ਪਾਸ ਕੀਤੇ ਬਿੱਲ ਦੀ ਪਹਿਲਾਂ ਅਕਾਲੀ ਦਲ ਨੇ ਹਮਾਇਤ ਕੀਤੀ ਫੇਰ ਵਾਪਿਸ ਲਈ ਪਹਿਲਾਂ ਕਿਸਾਨ ਖਿਲਾਫ ਹੋ  ਗਏ

ਫੇਰ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਦੇ ਖਿਲਾਫ ਹੋਂ ਗਈ ਸ਼ਹਿਰੀ ਵਰਗ ਨੂੰ ਪਹਿਲਾਂ ਸਰਕਾਰ ਵਿੱਚ ਓਹਨਾ ਲੋਕਾਂ ਨੂੰ ਨਿਵਾਜਿਆ ਗਿਆ ਜਿਹਨਾਂ ਅਕਾਲੀ ਦਲ ਲਈ ਕਦੀ ਉਂਗਲ ਤੇ ਝਰੀਟ ਵੀ ਨਹੀਂ ਲਵਾਈ ਸੀ ਬਿਨਾਂ ਪੰਜਾਬ ਲਈ ਕੁਝ ਕੀਤੇ ਪੰਜਾਬ ਇਸ ਵੇਲੇ ਇਕ ਮੌਕਾ ਆਪ ਨੂੰ ਕਹਿ ਕੇ ਸੱਤਾ ਤੇ ਕਾਬਜ਼ ਧਿਰ ਅਜੇ ਤਕ ਦਲ ਬਦਲੀਆਂ ਕਰਾ ਕੇ ਆਪਣੇ ਡੰਕੇ ਵਜ ਰਹੀ ਹੈ ਕਿਸਾਨ ਦਾ ਝੋਨਾ ਮੰਡੀਆਂ ਵਿੱਚ ਰੁਲਿਆ ਹੈ ਪਰ ਕਿਸਾਨ ਦੀ ਹਮਦਰਦ ਕਹਾਉਣ ਵਾਲੀ ਪਾਰਟੀ ਚੁੱਪ ਢਾਈ ਬੈਠੀ ਹੈ ਸੱਤਾ ਤੇ ਕਾਬਜ਼ ਪਾਰਟੀ ਨੇ ਹੁਣ ਸ਼ਹਿਰੀ ਲੋਕਾਂ ਤੇ ਅਸਰ ਪਾਉਣ ਲਈ ਅਮਨ ਅਰੋੜਾ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਹੈ ਇਸ ਨਾਲ ਉਹ ਇਕ ਤੀਰ ਨਾਲ ਦੋ ਨਿਸ਼ਾਨੇ ਖੇਡ ਸਕਦੇ ਹਨ ਪਰ ਹੁਣ ਪੰਜਾਬ ਲਈ ਲੰਬਾ ਸਮਾਂ ਸੰਘਰਸ਼ ਵੱਲ ਪਾਰਟੀ ਮੁੜ ਤੋਂ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਲਈ ਕਿ ਰਸਤਾ ਅਖ਼ਤਿਆਰ ਕਰੇਗੀ ਜਾ ਫਿਰ ਆਉਂਦੀ ਨਿਗਮ ਚੋਣਾਂ ਵਿੱਚ ਵੀ ਬਾਹਰ ਹੀ ਬੈਠੇਗੀ ?

Leave a Comment

Recent Post

Live Cricket Update

You May Like This

ਲੁਧਿਆਣਾ ਲਈ ਵੱਡੀ ਜਿੱਤ: ਐਮਪੀ ਅਰੋੜਾ ਨੇ ਪੰਜ ਵੱਡੀਆਂ ਯੋਜਨਾਵਾਂ ਨਗਰ ਨਿਗਮ ਨੂੰ ਤਬਦੀਲ ਕਰਨ ਵਿੱਚ ਕੀਤੀ ਮਦਦ ਇਹ ਫੈਸਲਾ ਅਰੋੜਾ ਨੂੰ ਇਸ ਮੁੱਦੇ ਬਾਰੇ ਸੂਚਿਤ ਕੀਤੇ ਜਾਣ ਦੇ ਦੋ ਮਹੀਨਿਆਂ ਦੇ ਅੰਦਰ ਲਿਆ ਗਿਆ, ਜੋ ਕਿ ਲਗਭਗ 30 ਸਾਲਾਂ ਤੋਂ ਲਟਕਿਆ ਹੋਇਆ ਸੀ।