ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਏ ਹਮਲੇ ਦੀ ਭੁਪਿੰਦਰ ਸਿੰਘ ਭਿੰਦਾ ਨੇ ਸਖਤ ਸ਼ਬਦਾਂ ਦੇ ਵਿੱਚ ਕੀਤੀ ਨਿਖੇਦੀ 

ਲੁਧਿਆਣਾ 4 ਦਸੰਬਰ –  ਅਕਾਲੀ ਜੱਥਾ ਸ਼ਹਿਰੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਭਿੰਦਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਵਿਖੇ ਪਹਿਰੇਦਾਰੀ ਦੀ ਸੇਵਾ ਨਿਭਾ ਰਹੇ ਸਨ। ਉਹ ਨਾ ਸਿਰਫ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰ ਰਹੇ ਸਨ ਬਲਕਿ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਗੁਰੂ ਸਾਹਿਬ ਅਤੇ ਉਹਨਾਂ ਦੀਆਂ ਸੰਗਤਾਂ ਦੀ ਹਜੂਰੀ ਵਿੱਚ ਬੈਠੇ ਸਨ। ਪ੍ਰੰਤੂ ਇਸ ਦਰਮਿਆਨ ਉਹਨਾਂ ਦੇ ਉੱਪਰ ਕੀਤਾ ਗਿਆ ਕਾਤਲਾਨਾ ਹਮਲਾ,

ਭੁਪਿੰਦਰ ਸਿੰਘ ਭਿੰਦਾ

ਜਿੱਥੇ ਸਰਕਾਰੀ ਤੰਤਰ ਦੀ ਨਾਕਾਮੀ ਉੱਪਰ ਸਵਾਲ ਖੜੇ ਕਰਦਾ ਹੈ ਉਥੇ ਹੀ ਇਹ ਵੀ ਦਰਸਾਉਂਦਾ ਹੈ ਕਿ ਜਿਸ ਦੇ ਉੱਪਰ ਗੁਰੂ ਸਾਹਿਬ ਦੀ ਕਿਰਪਾ ਹੋਵੇ ਉਸ ਦਾ ਬਾਲ ਵਿੰਗਾ ਨਹੀਂ ਹੋ ਸਕਦਾ। ਇਸ ਮੌਕੇ ਉਹਨਾਂ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ

Narain Singh Chaura? Khalistani Leader Who Tried to Kill Sukhbir Singh Badal at Golden Temple

ਕਿ

ਨਰਾਇਣ ਸਿੰਘ ਵੱਲੋਂ ਕੀਤੇ ਗਏ ਹਮਲੇ ਦੀ ਸੰਪੂਰਨ ਜਾਂਚ ਹੋਣੀ ਚਾਹੀਦੀ ਹੈ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਅਸਲ ਦੋਸ਼ੀ ਕੌਣ ਹਨ ਤੇ ਉਸ ਨੇ ਇਹ ਕਿੰਨਾ ਦੇ ਕਹਿਣੇ ਵਿੱਚ ਆ ਕੇ ਕੀਤਾ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਗਲੇ ਦਿਨਾਂ ਵਿੱਚ ਨਿਭਾਈ ਜਾਣ ਵਾਲੀ ਸੇਵਾ ਦੌਰਾਨ ਸਰਕਾਰੀ ਤੰਤਰ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸੁਰੱਖਿਆ ਮੁਹਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਵੀ ਇਨਸਾਨ ਐਸੀ ਘਨਾਉਣੀ ਹਰਕਤ ਨਾ ਕਰ ਸਕੇ।

Leave a Comment

Recent Post

Live Cricket Update

You May Like This

*ਵਿਧਾਇਕ ਗਰੇਵਾਲ ਵੱਲੋਂ ਈਦ- ਉਲ-ਫਿਤਰ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਰੱਖੇ ਸਮਾਗਮਾਂ ‘ਚ ਸ਼ਿਰਕਤ* *-ਸਮੂਹ ਭਾਈਚਾਰੇ ਨੂੰ ਮਬਾਰਕਬਾਦ ਦਿੰਦਿਆਂ ਕਿਹਾ! ਸਾਡੇ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੰਦੇ ਹਨ*