ਲੁਧਿਆਣਾ 19 ਦਸੰਬਰ (ਪ੍ਰਿਤਪਾਲ ਸਿੰਘ ਪਾਲੀ ) ਨਗਰ ਨਿਗਮ ਵਾਰਡ ਨੰਬਰ 56 ਵਿੱਚ ਕਾਂਗਰਸ ਦੇ ਉਮੀਦਵਾਰ ਹਰਜਸ ਸਿੰਘ ਨਾਨਕ ਗਰੇਵਾਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਪਤਨੀ ਸ੍ਰੀਮਤੀ ਅਮ੍ਰਤਾ ਵੜਿੰਗ ਵਾਰਡ ਨੰਬਰ 56 ਵਿੱਚ ਪੁੱਜੇ ਅਤੇ ਉਥੇ ਲੋਕਾਂ ਨੂੰ ਕਾਂਗਰਸ ਦੇ ਹਰਿ ਜਸ ਸਿੰਘ ਨਾਨਕ ਦੇ ਹੱਕ ਵਿੱਚ ਇਲਾਕਾ ਨਿਵਾਸੀਆਂ ਨੂੰ ਵੋਟਾਂ ਪਾਉਣ ਲਈ ਪ੍ਰੇਰਨਾ ਕੀਤੀ ਅਤੇ ਇਸ ਵਾਰਡ ਵਿੱਚ ਕਾਂਗਰਸ ਦੇ ਸਾਬਕਾ ਕੌਂਸਲਰ ਰੁਪਿੰਦਰ ਕੌਰ ਸੰਧੂ ਵੱਲੋਂ ਉਹ ਕੀਤੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਇਲਾਕੇ ਦੇ ਲੋਕਾਂ ਨੇ ਭਰੋਸਾ ਦਵਾਇਆ ਕਿ ਉਹ ਕਾਂਗਰਸ ਦਾ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਨਗਰ ਨਿਗਮ ਵਿੱਚ ਭੇਜਣਗੇ।