ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਨੇ ਆਪਣੇ ਸੀ.ਐਸ.ਆਰ ਪ੍ਰੋਜੈਕਟ ਅਧੀਨ ਪ੍ਰਕ੍ਰਿਤੀ ਨੇ ਅੱਜ ਪੀ.ਏ.ਯੂ, ਲੁਧਿਆਣਾ ਨੂੰ ਸੈਲਾਨੀਆਂ ਅਤੇ ਸੀਨੀਅਰ ਨਾਗਰਿਕਾਂ ਦੇ ਸਥਾਨਕ ਆਉਣ-ਜਾਣ ਲਈ 5 ਈ-ਰਿਕਸ਼ਾ ਦਿੱਤੇ। ਵੀ.ਐਸ.ਐਸ.ਐਲ ਅਤੇ ਪੀ.ਏ.ਯੂ ਦਾ ਮਿਲ ਕੇ ਉਦੇਸ਼ ਲੁਧਿਆਣਾ ਦੇ ਹਰੇ-ਭਰੇ ਵਾਤਾਵਰਣ ਅਤੇ ਈ-ਵਾਹਨਾਂ ਦੀ ਵਰਤੋਂ ਲਈ ਆਪਣੇ ਕੈਂਪਸ ਤੋਂ ਕਾਰਬਨ ਨਿਕਾਸੀ ਵਾਹਨਾਂ ਨੂੰ ਘਟਾਉਣਾ ਹੈ।
ਸ੍ਰੀ ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ ਨੇ ਇਸ ਸਹਾਇਤਾ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦੇ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਸਾਫ਼-ਸੁਥਰੇ ਵਾਤਾਵਰਣ ਲਈ ਸਹਾਇਤਾ ਦੇ ਪਿੱਛੇ ਦੀ ਭਾਵਨਾ ਦੀ ਸ਼ਲਾਘਾ ਕੀਤੀ।
ਪੀ.ਏ.ਯੂ ਦੇ ਵਾਈਸ ਚਾਂਸਲਰ ਸ਼੍ਰੀ ਸਤਿਬੀਰ ਸਿੰਘ ਗੋਸਲ ਅਤੇ ਸ਼੍ਰੀ ਰਿਸ਼ੀ ਪਾਲ ਸੀਨੀਅਰ ਆਈ.ਏ.ਐਸ ਅਧਿਕਾਰੀ ਅਤੇ ਰਜਿਸਟਰਾਰ ਪੀ.ਏ.ਯੂ ਨੇ ਪੀ.ਏ.ਯੂ ਅਤੇ ਪੰਜਾਬ ਸਰਕਾਰ ਵੱਲੋਂ ਵੀ.ਐਸ.ਐਸ.ਐਲ ਦੇ ਸੀਨੀਅਰ ਪ੍ਰਬੰਧਨ ਨੂੰ ਇਸ ਸਹਾਇਤਾ ਲਈ ਪ੍ਰਸ਼ੰਸਾ ਪੱਤਰ ਦਿੱਤੇ। ਸ੍ਰੀ ਆਰ.ਕੇ.ਰੇਵਾੜੀ ਦੇ ਕਾਰਜਕਾਰੀ ਨਿਰਦੇਸ਼ਕ ਵੀ.ਐਸ.ਐਸ.ਐਲ ਅਤੇ ਸ਼੍ਰੀ ਅਮਿਤ ਧਵਨ ਸੀ.ਐਸ.ਆਰ ਮੁਖੀ ਵੀ.ਐਸ.ਐਸ.ਐਲ ਅਤੇ ਸ੍ਰੀ ਰਿਸ਼ੂ ਜੈਨ ਨੇ ਪੀ.ਏ.ਯੂ ਦੇ ਅਧਿਕਾਰੀਆਂ ਦਾ ਹਮੇਸ਼ਾ ਨਵੀਆਂ ਪਹਿਲਕਦਮੀਆਂ ਲਈ ਇੰਨਾ ਸਹਿਯੋਗੀ ਦੇਣ ਲਈ ਧੰਨਵਾਦ ਕੀਤਾ। ਸ੍ਰੀ ਆਰ.ਕੇ.ਰੇਵਾੜੀ ਨੇ ਸਾਂਝਾ ਕੀਤਾ ਕਿ ਵੀ.ਐਸ.ਐਸ.ਐਲ ਅਤੇ ਇਸ ਦਾ ਸਮੁੱਚਾ ਪ੍ਰਬੰਧਨ ਲੁਧਿਆਣਾ ਵਿੱਚ ਸੰਸਥਾ ਨਿਰਮਾਣ ਲਈ ਵਚਨਬੱਧ ਹੈ।
—–