ਨਿਗਮ ਚੋਣਾਂ ਵਿੱਚ ਕਾਂਗਰਸ ਭਾਜਪਾ ਦਾ ਚੰਗਾ ਪ੍ਰਦਰਸ਼ਨ ਆਪ ਲਈ ਆਉਣ ਵਾਲੇ ਸਮੇਂ ਵਿੱਚ ਬਣ ਸਕਦਾ ਖਤਰੇ ਦੀ ਘੰਟੀ?

 ਲੁਧਿਆਣਾ22 ਦਸੰਬਰ(ਪ੍ਰਿਤਪਾਲ ਸਿੰਘ ਪਾਲੀ)   2022 ਵਿੱਚ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੇ ਇੱਕ ਵਾਰ ਮੌਕੇ ਦੇ ਨਾਅਰੇ ਨਾਲ 92 ਸੀਟਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਕਾਇਮ ਕੀਤੀ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ 13।o ਦਾ ਦਾਅਵਾ ਕੀਤਾ ਜੋ ਤਿੰਨ ਤੱਕ ਸਿਮਟ ਕੇ ਰਹਿ ਗਿਆ ਭਾਵੇਂ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਰਹਿੰਦਿਆਂ ਚਾਰ ਵਿਧਾਨ ਸਭਾ ਜਿਮਨੀ ਚੋਣਾਂ ਵਿੱਚੋਂ ਤਿੰਨ ਸੀਟਾਂ ਤੇ ਜਿੱਤ ਹਾਸਲ ਪ੍ਰਾਪਤ ਕਰ ਲਈ ਪਰ ਹੁਣ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਚੰਗਾ ਪ੍ਰਦਰਸ਼ਨ ਕਰ ਗਈ ਹੈ ਲੁਧਿਆਣੇ ਦੇ 95 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਇੱਕ ਤਾਲੀ ਸੀਟਾਂ ਹੀ ਜਿੱਤ ਸਕੀ ਹੈ ਇਸ ਗੱਲ ਵਿੱਚ ਕੋਈ ਕਥ ਨਹੀਂ ਨਹੀਂ ਕਿ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਜਿੱਤੇ ਹਨ ਉਹਨਾਂ ਵਿੱਚੋਂ ਬਹੁਤੇ ਅਕਾਲੀ ਪਿਛੋਕੜ ਵਾਲੇ ਜਾਂ ਕਾਂਗਰਸ ਪਿਛੋਕੜ ਵਾਲੇ ਹਨ

ਭਾਵੇਂ ਅਕਾਲੀ ਦਲ ਦੇ ਉਮੀਦਵਾਰ ਉਹਨਾਂ ਦੇ ਆਪਸੀ ਕਾਟੋ ਕਲੇਸ਼ ਕਾਰਨ ਬਹੁਤੀਆਂ ਸੀਟਾਂ ਨਹੀਂ ਦੇ ਸਕੇ ਪਰ ਰਾਜਸੀ ਹਲਕਿਆਂ ਦਾ ਇਹ ਕਹਿਣਾ ਹੈ ਕਿ ਅਕਾਲੀ ਦਲ ਦੀਆਂ ਬਹੁਤੀਆਂ ਵੋਟਾਂ ਜਿਹੜੇ ਦਲ ਬਦਲੀ ਕਰਕੇ ਗਏ ਹਨ ਉਹਨਾਂ ਨੂੰ ਭੁਗਤ ਗਈਆਂ ਹਨ ਇਸ ਲਈ ਇਹ ਜੋ 41 ਦੀ ਗਿਣਤੀ ਹੈ ਇਹ ਉਹਨਾਂ ਕਾਰਨ ਹੀ ਪ੍ਰਾਪਤ ਹੋਈ ਹੈ ਇੱਥੇ ਵੀ ਗੱਲ ਬਣਨ ਦੀ ਯੋਗ ਹੈ ਕਿ ਲੁਧਿਆਣੇ ਦੇ ਵਿਧਾਨ ਸਭਾ ਦੇ ਮੈਂਬਰਾਂ ਵਿੱਚੋਂ ਦੋ ਦੀਆਂ ਤੁਹਾਨੂੰ ਪਤਨੀਆਂ ਹਰ ਗਈਆਂ ਦੋ ਦੇ ਪੁੱਤਰ ਆਪਣੀ ਹੀ ਪਾਰਟੀ ਦੇ ਬੰਦਿਆਂ ਦੀਆਂ ਟਿਕਟਾਂ ਕੱਟ ਕੇ ਪਿਤਾ ਦੇ ਵਿਧਾਨ ਸਭਾ ਦੇ ਮੈਂਬਰ ਹੋਣ ਦੇ ਕਾਰਨ ਚੋਣ ਜਿੱਤਣ ਚ ਸਫਲ ਹੋਏ ਹਨ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨ ਵਿੱਚ ਸਫਲ ਹੋਏ ਹਨ ਉਸਦਾ ਸਿਹਰਾ ਹਲਕਾ ਪਾਰਟੀ ਵਰਕਰਾਂ ਮੁਤਾਬਕ ਉਥੋਂ ਦੇ ਭਾਜਪਾ ਦੇ ਸਿਰ ਕੱਢ ਆਗੂ ਗੁਰਦੇਵ ਸ਼ਰਮਾ ਦੇਬੀ ਨੂੰ ਦਿੱਤਾ ਜਾ ਰਿਹਾ ਉਹਨਾਂ ਦੀ ਸਖਤ ਮਿਹਨਤ ਅਤੇ ਅੰਤਲਾ ਦਿਨਾਂ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਜੋਰਦਾਰ ਪ੍ਰਚਾਰ ਕਰਨ ਭਾਜਪਾ ਉਮੀਦਵਾਰਾਂ ਨੂੰ ਸਫਲਤਾ ਪ੍ਰਾਪਤ ਹੋਈ ਅਤੇ ਅੰਮ੍ਰਿਤਾ ਵੜਿੰਗ

ਲੁਧਿਆਣੇ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਸ਼ਹਿਰ ਵਿੱਚ ਦੌਰਾ ਕਰਕੇ ਵੋਟਰਾਂ ਨੂੰ ਪ੍ਰੇਰਨਾ ਕਰਨ ਕਾਰਨ ਬਹੁਤ ਸਾਰੇ ਕਾਂਗਰਸੀ ਉਮੀਦਵਾਰ ਜਿੱਤ ਹਾਸਲ ਕਰਨ ਵਿੱਚ ਸਫਲ ਹੋਏ ਰਾਜਸੀ ਹਲਕਿਆਂ ਵਿੱਚ ਚਰਚਾ ਹੈ ਕਿ ਸੱਤਾਧਾਰੀ ਪਾਰਟੀ ਅੱਜ ਤੇ ਕੌਂਸਲਰ ਅਤੇ ਹੋਰ ਦੂਜੀਆਂ ਪਾਰਟੀਆਂ ਵਿੱਚੋਂ ਜਿੱਥੇ ਕੌਂਸਲਰਾਂ ਨੂੰ ਲਾਲਚ ਵਸ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾਉਣ ਲਈ ਯਤਨ ਕਰੇਗੀ ਪਰ ਜੋ ਉਹਨਾਂ ਦਾ ਦਾਵਾ ਸੀ ਕਿ ਪਾਰਟੀ ਦਾ ਮਿਹਰ ਹੋਏਗਾ ਉਹ ਹਾਲ ਦੀ ਘੜੀ ਤਾਂ ਰਹਿ ਗਿਆ ਹੈ 1991 ਦੀ ਨਗਰ ਨਿਗਮ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਰਲ ਕੇ ਚੌਧਰੀ ਸੱਤ ਪ੍ਰਕਾਸ਼ ਨੂੰ ਆਪਣਾ ਮੇਹਰ ਚੁਣਿਆ ਸੀ ਹੋ ਸਕਦਾ ਹੈ ਇਸ ਵਾਰ ਵੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਪਾਰਟੀ ਨੂੰ ਝਟਕਾ ਲਾਉਣ ਲਈ ਮਿਲ ਕੇ ਆਪਣਾ ਮਿਹਰ ਬਣਾ ਜਾਣ ਪਰ ਇਹ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ ਅਜੇ ਤਾਂ ਸਿਰਫ ਆਹ ਸੀ ਕੀਤੀ ਜਾ ਸਕਦੀ ਹੈ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ ਜਾਂ ਕਾਂਗਰਸ ਭਾਜਪਾ ਦਾ ਗਠਜੋੜ ਆਪਣਾ ਮੇਹਰ ਬਣਾਉਣ ਚ ਸਫਲ ਹੋਵੇਗਾ?

Leave a Comment