ਨਿੱਕੀਆਂ ਜਿੰਦਾਂ ਨੇ ਜ਼ੁਲਮ ਦੀ ਹਨੇਰੀ ਵਿੱਚ ਧਰਮ ਦੀ ਜੋਤ ਨੂੰ ਜਗਦੀ ਰੱਖਿਆ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 27 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ)- ਗੁਰਬਾਣੀ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਕਾਰਜਸ਼ੀਲ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੀ ਸ਼ਾਖਾ ਗੁਰਦੁਆਰਾ ਹਰਿਗੋਬਿੰਦ ਸਾਹਿਬ ਦਬੜੀਖਾਨਾ ਨੇੜੇ ਜੈਤੋਂ ਬ੍ਰਾਂਚ ਜਵੱਦੀ ਟਕਸਾਲ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਮਤ ਸਮਾਗਮ ਹੋਇਆ ਜਿਸ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਰਸ-ਭਿੰਨਾ ਕੀਰਤਨ ਕੀਤਾ, ਉਪਰੰਤ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਿੱਖ ਇਤਿਹਾਸ ਦੇ ਵੱਖ ਵੱਖ ਹਵਾਲਿਆ ਦਾ ਜ਼ਿਕਰ ਕਰਦਿਆਂ ਫ਼ੁਰਮਾਇਆ ਕਿ ਛੋਟੇ ਸਾਹਿਬਜ਼ਾਦੇ ਬਾਲ ਉਮਰ ਵਿੱਚ ਸਰਹੰਦ ਵਿਖੇ ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਗਏ। ਇਹਨਾਂ ਮਸੂਮ ਸਾਹਿਬਜ਼ਾਦਿਆਂ ਨੇ ਇੱਕ ਸ਼ਕਤੀਸ਼ਾਲੀ ਸਾਮਰਾਜ ਦੀ ਹਿਰਾਸਤ ਵਿੱਚ ਰਹਿੰਦੀਆਂ, ਕਈ ਦਿਨ ਹਕੂਮਤ ਦੇ ਜਬਰ, ਜੁਲਮ, ਲਾਲਚ ਤੇ ਝੂਠ ਦਾ ਮੁਕਾਬਲਾ ਜਿਸ ਦਲੇਰੀ, ਦ੍ਰਿੜਤਾ ਅਤੇ ਸਿਦਕਦਿਲੀ ਨਾਲ ਕੀਤਾ, ਦੁਨੀਆਂ-ਭਰ ਦੇ ਇਤਿਹਾਸ ‘ਚ ਇਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਮਾਤਾ ਗੁਜ਼ਰ ਕੌਰ ਜੀ ਵੀ ਆਪਣੇ ਪੋਤਰਿਆਂ ਦੇ ਨਾਲ ਹੀ ਸਨ। ਉਹ ਵੀ ਉੱਥੇ ਹੀ ਸ਼ਹੀਦ ਹੋਏ, ਸਿੱਖ ਚੇਤਨਾ ਇਹਨਾਂ ਪਵਿੱਤਰ ਆਤਮਾ ਨੂੰ ਕਦੇ ਨਹੀਂ ਭੁਲਾ ਸਕਦੀ। ਇਨ੍ਹਾਂ ਨਿੱਕੀਆਂ ਜਿੰਦਾਂ ਨੇ ਜ਼ੁਲਮ ਦੀ ਹਨੇਰੀ ਵਿੱਚ ਧਰਮ ਦੀ ਜੋਤ ਨੂੰ ਜਗਦੀ ਰੱਖਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਚੰਗਿਆੜੀਆਂ ਬਣ ਕੇ ਇੱਕ ਭਾਂਬੜ ਬਾਲ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਲੰਮੇ ਸਿੱਖ ਸੰਗਰਾਮ ਨੂੰ ਜਨਮ ਦਿੱਤਾ। ਬਾਬਾ ਜੀ ਨੇ ਇਤਿਹਾਸ ਦੇ ਵੱਖ ਵੱਖ ਗੁਰਬਾਣੀ ਦੇ ਸ਼ਬਦਾਂ ਅਤੇ ਇਤਿਹਾਸ ਦੇ ਵੱਖ ਵੱਖ ਹਵਾਲਿਆਂ ਨਾਲ ਸ਼ਹਾਦਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਨੂੰ ਵਰਣਨ ਕਰਦਿਆਂ ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਅਤੇ ਕਿਹਾ ਸਿੱਖ ਇਤਿਹਾਸ ਨਾਲ ਸਬੰਧਿਤ ਵੱਖ ਵੱਖ ਹਵਾਲਿਆਂ ਨਾਲ ਸਮਝਾਇਆ ਕਿ ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ, ਜੇ ਸਾਰੀ ਦੁਨੀਆਂ ਦੇ ਇਤਿਹਾਸ ਨੂੰ ਇੱਕ ਪਾਸੇ ਰੱਖ ਲਈਏ ਤਾਂ ਵੀ ਸਿੱਖ ਸ਼ਹੀਦਾਂ ਦੀ ਗਿਣਤੀ ਦੇ ਬਰਾਬਰ ਗਿਣਤੀ ਨਹੀਂ ਪੁੱਜ ਸਕਦੀ। ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਅੱਜ ਸਾਨੂੰ ਅਜੋਕੀਆਂ ਸਖਤ ਚੁਣੌਤੀਆਂ ਦੇ ਮੱਦੇ ਨਜ਼ਰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਦੂਰ ਨੇੜੇ ਤੋਂ ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਦਾ ਲਾਹਾ ਲਿਆ, ਗੁਰੂ ਕਾ ਲੰਗਰ ਅਤੁੱਟ ਵਰਤਿਆ।