ਪੋਹ ਦੀ ਠੰਡ ਦੇ ਬਾਵਜ਼ੂਦ ਸ਼ਰਧਾਵਾਨ ਸਿੱਖ ਸੰਗਤਾਂ ਸਮੂਲੀਅਤ ਕਰਦਿਆਂ ਨੇ ਜਵੱਦੀ ਟਕਸਾਲ ਵਿਖੇ ਸ਼ਾਮ ਦੇ ਸਮਾਗਮਾਂ ‘ਚ
ਲੁਧਿਆਣਾ 26 ਦਸੰਬਰ ,(ਪ੍ਰਿਤਪਾਲ ਸਿੰਘ ਪਾਲੀ)- ਵਤ ਕਰਦਿਆਂ ਨੇ ਜਵੱਦੀ ਟਕਸਾਲ ਵਿਖੇ ਸ਼ਾਮ ਦੇ ਸਮਾਗਮਾਂ ‘ਚਕਤ ਦੇ ਹਾਲਾਤਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਜਵੱਦੀ ਟਕਸਾਲ ਦੀ ਸਥਾਪਨਾ ਕਰਕੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਅਸਲ ਪੁਰਾਤਨ ਗੁਰਮਤਿ ਸੰਗੀਤ ਦੀ ਮੁੜ ਬਹਾਲੀ ਲਈ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਤੋਂ ਅਣਥੱਕ ਸੇਵਾਵਾਂ ਨਿਭਾਈਆਂ। ਮਹਾਂਪੁਰਸ਼ਾਂ ਦੇ ਸਦੀਵੀ ਵਿਛੋੜੇ ਉਪਰੰਤ ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਸ਼ਾਂ ਦੇ ਅਰੰਭੇ ਕਾਰਜ਼ਾਂ ਨੂੰ ਨਿਭਾਉਣ ਲਈ ਨਿਰੰਤਰ ਕਾਰਜਸ਼ੀਲ ਹਨ। ਮਹਾਂਪੁਰਸ਼ਾਂ ਵਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਲੰਘੀ 21ਤਰੀਕ ਤੋਂ ਚਮਕੌਰ ਸਾਹਿਬ ਦੀ ਜੰਗ ਚ ਸ਼ਹੀਦ ਹੋਣ ਵਾਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਮੇਤ ਸਿੱਖ ਸੂਰਬੀਰ ਯੋਧਿਆਂ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਜੁਝਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਅਤੇ ਹੋਰ ਸੂਰਬੀਰ ਸ਼ਹੀਦਾਂ ਯੋਧਿਆਂ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਰੋਜ਼ਾਨਾ ਸ਼ਾਮ ਨੂੰ ਨਾਮ ਸਿਮਰਨ ਸਮਾਗਮ ਕਰਵਾਇਆ ਜਾਂਦਾ ਹੈ। ਬਾਬਾ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ, ਸਰਸਾ ਦੇ ਕੰਢੇ, ਚਮਕੌਰ ਸਾਹਿਬ ਆਦਿ ਯੁੱਧਾਂ ਅਤੇ ਸਰਹੰਦ ਦੀ ਦੀਵਾਰ ਦੇ ਇਤਿਹਾਸਕ ਹਵਾਲਿਆਂ ਦਿੰਦਿਆਂ ਫ਼ੁਰਮਾਇਆ ਕਿ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਜੇ ਦੁਨੀਆ ਦੇ ਇਤਿਹਾਸ ਨੂੰ ਇਕ ਪਾਸੇ ਰੱਖ ਲਈਏ ਤਾਂ ਵੀ ਸਿੱਖ ਸ਼ਹੀਦਾਂ ਦੀ ਗਿਣਤੀ ਦੇ ਬਰਾਬਰ ਇਹ ਗਿਣਤੀ ਨਹੀਂ ਪੁੱਜਦੀ। ਸਿੱਖ ਇਤਿਹਾਸ ਦੀਆਂ ਮਹਾਨਤਾ ਨੂੰ ਦੂਜਿਆਂ ਕੌਮਾਂ ਦੇ ਇਤਿਹਾਸਕਾਰਾਂ ਨੇ ਵੀ ਮੰਨਿਆ ਹੈ। ਬਾਬਾ ਜੀ ਨੇ ਅਜੋਕੇ ਹਾਲਤਾਂ ਅਤੇ ਚਣੌਤੀਆਂ ਦਾ ਜਿਕਰ ਕਰਦਿਆਂ ਸਮਝਾਇਆ ਕਿ ਸਾਨੂੰ ਅਜੋਕੀਆਂ ਕੌਮੀ ਚਣੌਤੀਆਂ ਦੇ ਬਾਵਜ਼ੂਦ ਵੀ ਚੜ੍ਹਦੀ ਕਲਾ ਕਰੀਮ ਰੱਖਣੀ ਚਾਹੀਦੀ ਹੈ, ਕਿਉਕਿ ਸਾਡੇ ਕੋਲ ਏਨ੍ਹਾ ਉੱਚਾ ਤੇ ਮਹਾਨ ਵਿਰਸੇ ਤੇ ਦਰਸ਼ਨ ਹੈ। ਪੋਹ ਦੀ ਕਕਰੀਲੀ ਠੰਡ ਦੇ ਬਾਵਜ਼ੂਦ ਸ਼ਰਧਾਵਾਨ ਸਿੱਖ ਸੰਗਤਾਂ ਸ਼ਾਮ ਦੇ ਸਮਾਗਮਾਂ ਚ ਸਮੂਲੀਅਤ ਕਰਦਿਆਂ ਹਨ।