ਲੁਧਿਆਣਾ 28 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਲੁਧਿਆਣੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਆਪਣਾ ਮੇਅਰ ਬਣਾਉਣ ਲਈ ਆਮ ਆਦਮੀ ਪਾਰਟੀ ਜਿਸ ਦੇ 41 ਉਮੀਦਵਾਰ ਜੇਤੂ ਹੋਏ ਹਨ ਉਹਨਾਂ ਦੀ ਦੂਜੀਆਂ ਪਾਰਟੀਆਂ ਵਿੱਚੋਂ ਕੌਂਸਲਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਾ ਕੇ ਆਪਣਾ ਮੇਅਰ ਬਣਾਉਣ ਲਈ ਦੌੜ ਲੱਗੀ ਹੋਈ ਹੈ ਅਜੇ ਤੱਕ ਉਹ ਇਕ ਦੋ ਨੂੰ ਹੀ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਸਕੇ ਹਨ ਅਜੇ ਆਪਣੀ ਗਿਣਤੀ ਪੂਰੀ ਕਰਨ ਵਿੱਚ ਸਫਲ ਨਹੀਂ ਹੋਏ ਸੂਤਰਾਂ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਨੂੰ ਜਿੱਥੇ ਆਪਣੀ ਗਿਣਤੀ ਪੂਰੀ ਕਰਨ ਦੀ ਚਿੰਤਾ ਹੈ ਉਥੇ ਉਹਨਾਂ ਵਿੱਚ ਲੁਧਿਆਣੇ ਸ਼ਹਿਰ ਦੇ ਵਿਧਾਇਕ ਜਿਨਾਂ ਦੇ ਪੁੱਤਰ ਅਤੇ ਭਰਾ ਇਸ ਚੋਣ ਵਿੱਚ ਜਿੱਤ ਕੇ ਕੌਂਸਲਰ ਬਣੇ ਹਨ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਉਹ ਆਪਣੇ ਪਰਿਵਾਰ ਦੇ ਮੈਂਬਰ ਨੂੰ ਮੇਅਰ ਬਣਵਾਉਣ ਅਜੇ ਪਾਰਟੀ ਕਿਸ ਨੂੰ ਮੇਅਰ ਕਿਸ ਨੂੰ ਡਿਪਟੀਮੇਅਰ ਬਣਾਵੇਗੀ ਇਸ ਦਾ ਐਲਾਨ ਨਹੀਂ ਕਰ ਸਕੇ ਰਾਜਸੀ ਸੂਤਰਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਮਿਲ ਕੇ ਲੁਧਿਆਣੇ ਵਿੱਚ ਆਪਣਾ ਮੇਅਰ ਆਉਂਦੇ ਦੋ ਸਾਲਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਸਦਾ ਰਾਜਸੀ ਲਾਭ ਲੈ ਸਕਦੀਆਂ ਸਨ ਪਰ ਸੂਤਰਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਜਨੀਸ਼ ਧੀਮਾਨ ਅਤੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਨੇ ਸੁਝਾ ਦਿੱਤਾ ਸੀ ਕਿ ਦੋਵੇਂ ਪਾਰਟੀਆਂ ਰਲ ਕੇ ਆਪਣਾ ਮੇਅਰ ਚੁਣ ਲੈਣ ਪਰ ਸੂਤਰਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਇਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੁਣ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਤੋਂ ਭੰਨ ਤੋੜ ਕਰਕੇ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਵਿੱਚ ਆਉਣ ਦੇ ਦਿਨਾਂ ਵਿੱਚ ਸਫਲ ਹੋ ਜਾਵੇਗੀ?