। ਲੁਧਿਆਣਾ ਤਿੰਨ ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ ਕਲਾ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਦਿਹਾੜਾ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾਏਗਾ ਇਸ ਸਬੰਧ ਵਿੱਚ ਚਾਰ ਜਨਵਰੀ ਸਵੇਰੇ ਅਖੰਡ ਪਾਠ ਸਾਹਿਬ ਰੱਖਿਆ ਜਾਵੇਗਾ ਜਿਸਦੇ ਭੋਗ ਪੈਣ ਉਪਰੰਤ ਛੇ ਜਨਵਰੀ ਨੂੰ ਗੁਰਮਤ ਸਮਾਗਮ ਹੋਣਗੇ ਜਿਸ ਵਿੱਚ ਭਾਈ ਜਸਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਪ੍ਰਭਜੋਤ ਸਿੰਘ ਗੰਗਾ ਨਗਰ ਵਾਲੇ ਗੁਰਬਾਣੀ ਦਾ ਮਨੋਰ ਕੀਰਤਨ ਕਰਨਗੇ ਇਹ ਜਾਣਕਾਰੀ ਗੁਰਦੁਆਾਰਾ ਸਾਹਿਬ ਦੇ ਮੈਨੇਜਰ ਸਾਰ ਗੁਰਚਰਨ ਸਿੰਘ ਨੇ ਦਿੱਤੀ।