ਲੁਧਿਆਣਾ 3 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ ) ਦਸ਼ਮੇਸ਼ ਪਿਤਾ, ਸਾਹਿਬ -ਏ -ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਦਿਆ ਹੋਇਆ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਜੁਗੋ ਜੁਗ ਅਟੱਲ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਫੁੱਲਾਂ ਨਾਲ ਸੱਜੀ ਪਾਲਕੀ ਅੰਦਰ ਸ਼ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣਾ ਸਤਿਕਾਰ ਸਹਿਤ ਸਿੱਜਦਾ ਭੇਟ ਕੀਤਾ। ਨਗਰ ਕੀਰਤਨ ਵਿੱਚ ਜਿੱਥੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥੇ ਜਿੱਥੇ ਗੁਰੂ ਸਾਹਿਬ ਵੱਲੋ ਉਚਰੀ ਇਲਾਹੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਉੱਥੇ ਵੱਖ ਵੱਖ ਬੈਡ ਪਾਰਟੀਆਂ ਗੁਰਬਾਣੀ ਦੇ ਸ਼ਬਦਾਂ ਦੀਆਂ ਆਨੰਦਮਈ ਧੁੰਨਾਂ ਵੱਜਾ ਕੇ ਸਮੁੱਚੇ ਮਹੌਲ ਨੂੰ ਅਧਿਆਤਮਕ ਤੇ ਰੁਹਾਨੀਅਤ ਦੀ ਰੰਗਤ ਪ੍ਰਦਾਨ ਕਰ ਰਹੀਆਂ ਸਨ।ਇਸ ਦੌਰਾਨ ਖਾਲਸਾਈ ਬਾਣੇ ਵਿਚ ਤਿਆਰ ਬਰ ਤਿਆਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਗੱਤਕਾ ਟੀਮ ਨੇ ਸੰਗਤਾਂ ਨੂੰ ਗੱਤਕੇ ਦੀ ਖੇਡ ਦੇ ਜੰਗਜੂ ਜੌਹਰ ਦਿਖਾ ਕੇ ਮੰਤਰ ਮੁਗੰਧ ਕੀਤਾ।ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮੱਕੜ ਅਤੇ ਕਮੇਟੀ ਦੇ ਸਮੂਹ ਮੈਬਰਾਂ ਦੇ ਸੁਹਿਰਦ ਉੱਦਮਾਂ ਸਦਕਾ ਕੱਢੇ ਗਏ ਉਕਤ ਨਗਰ ਕੀਰਤਨ ਦਾ ਮਾਡਲ ਟਾਊਨ ਐਕਸਟੈਨਸ਼ਨ ਦੇ ਵੱਖ- ਵੱਖ ਬਲਾਕਾਂ ਦੀਆਂ ਐਸੋਸਿਏਸ਼ਨਾ ਤੇ ਸੁਸਾਇਟੀਆਂ ਦੇ ਅਹੁਦੇਦਾਰਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਵੀ ਲਗਾਏ ਗਏ। ਗੁਰਦੁਆਰਾ ਸਾਹਿਬ ਤੋ ਆਰੰਭ ਹੋ ਕੇ ਨਗਰ ਕੀਰਤਨ ਕ੍ਰਿਸ਼ਨਾ ਮੰਦਰ ਚੌਕ,ਸ਼ਾਸ਼ਤਰੀ ਨਗਰ,ਗੁ.ਹਰਨਾਮ ਨਗਰ,ਮਿੱਟਗੁਮਰੀ ਚੌਕ,ਗੁਲਾਟੀ ਚੌਕ, ਮਾਡਲ ਟਾਊਨ ਮਾਰਕੀਟ, ਗੁ.ਸ਼ਹੀਦਾਂ,, ਚਾਰ ਖੰਬਾ ਚੌਕ ਤੋ ਹੁੰਦਾ ਹੋਇਆ
ਨਗਰ ਕੀਰਤਨ ਬਿਜਲੀ ਘਰ ਰੋਡ, ਮਾਡਲ ਟਾਊਨ ਐਕਸਟੈਨਸ਼ਨ ਦੇ ਵੱਖ ਵੱਖ ਬਲਾਕਾਂ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਇਸੇ ਅਸਥਾਨ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤ ਹੋਇਆ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਵੱਲੋਂ ਸਮੂਹ ਸੰਗਤਾਂ, ਸ਼ਬਦੀ ਜੱਥਿਆਂ, ਇਸਤਰੀ ਸਤਿਸੰਗ ਸਭਾਵਾਂ,ਸੇਵਾ ਸੁਸਾਇਟੀਆਂ ਦੇ ਮੈਬਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਸ.ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ,ਰਜਿੰਦਰ ਸਿੰਘ ਡੰਗ,ਸੁਖਵਿੰਦਰ ਸਿੰਘ ਹੈਪੀ ਕੋਚਰ, ਗੁਰਕਰਨ ਸਿੰਘ ਟਿਨਾ( ਕੌਸਲਰ ਪਤੀ),ਸੁਰਿੰਦਰਪਾਲ ਸਿੰਘ ਭੁਟੀਆਨੀ,ਬਲਬੀਰ ਸਿੰਘ ਭਾਟੀਆ,ਗੁਰਦੀਪ ਸਿੰਘ ਡੀਮਾਰਟੇ,ਨਰਿੰਦਰਪਾਲ ਸਿੰਘ, ਭੁਪਿੰਦਰ ਸਿੰਘ ਮਨੀ ਜਿਊਲਰਜ, ਪ੍ਰਿਤਪਾਲ ਸਿੰਘ,ਦਲੀਪ ਸਿੰਘ ਖੁਰਾਣਾ, ਇੰਦਰਬੀਰ ਸਿੰਘ ਬੱਤਰਾ ,ਪ੍ਰੇਮ ਸਿੰਘ,.ਹਰਪਾਲ ਸਿੰਘ ਖਾਲਸਾ ਫਰਨੀਚਰ ਵਾਲੇ,ਭੁਪਿੰਦਰ ਸਿੰਘ ਅਰੋੜਾ, ਬਲਜੀਤ ਸਿੰਘ ਬਾਵਾ ,ਅਵਤਾਰ ਸਿੰਘ ਬੀ.ਕੇ, ਹਰਮੀਤ ਸਿੰਘ ਡੰਗ, ਰਣਜੀਤ ਸਿੰਘ ਖਾਲਸਾ,ਚਰਨ ਸਿੰਘ ਖੁਰਾਣਾ, ਜੱਥੇ.ਅੰਗਰੇਜ਼ ਸਿੰਘ ਸੰਧੂ,ਮਨਮੋਹਨ ਸਿੰਘ, ਮਨਜੋਤ ਸਿੰਘ ਪਾਹਵਾ, ਹਰਪ੍ਰੀਤ ਸਿੰਘ ਨੀਟਾ,ਵਿਸ਼ੇਸ਼ ਤੋਂਰ ਤੇ ਹਾਜਰ ਸਨ ।