ਲੁਧਿਆਣਾ, 6 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ ): ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਚੌਕ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਭਾਈ ਮੰਝ ਸੇਵਕ ਜਥਾ ਮਾਡਲ ਗਰਾਮ ਦਾ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਭਾਈ ਮੰਝ ਸੇਵਕ ਜਥੇ ਦੇ ਕੀਰਤਨੀ ਵੀਰ ਭਾਈ ਗੁਰਚਰਨ ਸਿੰਘ, ਭਾਈ ਪ੍ਰਹਿਲਾਦ ਸਿੰਘ ਅਤੇ ਬੀਬੀ ਗੁਰਮੀਤ ਕੌਰ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।
ਅੰਤ ਵਿੱਚ ਵੀਰ ਭੁਪਿੰਦਰ ਸਿੰਘ ਬੱਗਾ ਨੇ ਸੰਗਤਾਂ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਨਵਪ੍ਰੀਤ ਸਿੰਘ ਬਿੰਦਰਾ ਦਾ ਸਨਮਾਨ ਭੁਪਿੰਦਰ ਸਿੰਘ ਬੱਗਾ, ਪਰਮਜੀਤ ਸਿੰਘ ਨੇ ਕੀਤਾ। ਉਚੇਚੇ ਤੌਰ ਤੇ ਸਮਾਗਮ ਵਿੱਚ ਜਤਿੰਦਰ ਸਿੰਘ ਗਲਹੋਤਰਾ, ਪਰਮਜੀਤ ਸਿੰਘ, ਕੰਵਲਜੀਤ ਸਿੰਘ, ਰਵਿੰਦਰ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਹਰਦੀਪ ਸਿੰਘ ਸੀਕਰੀ, ਗੁਰਵਿੰਦਰ ਸਿੰਘ ਰਾਜਾ, ਗੁਰਪ੍ਰੀਤ ਸਿੰਘ ਟਿੰਕੂ ਆਦਿ ਸ਼ਾਮਲ ਹੋਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।