ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਇਸ ਵਾਰ ਕਾਂਗਰਸ ਅਕਾਲੀ ਦਲ ਭਾਜਪਾ ਅਤੇ ਆਪ ਨੂੰ ਚਾਰ ਕੋਨੇ ਮੁਕਾਬਲਿਆਂ ਕਾਰਨ ਨੁਕਸਾਨ ਹੋਇਆ।

ਲੁਧਿਆਣਾ ਨੌ ਜਨਵਰੀ(ਪ੍ਰਿਤਪਾਲ ਸਿੰਘ ਪਾਲੀ) 21 ਦਸੰਬਰ ਵਾਲੇ ਦਿਨ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿੱਚ ਅਗਰ ਚੌ ਕੋਨੇ ਮੁਕਾਬਲੇ ਨਾ ਹੁੰਦੇ ਤਾਂ ਇਹਨਾਂ ਦੇ ਨਤੀਜੇ ਕੁਝ ਹੋਰ ਹੋਣੇ ਸਨ ਇਹਨਾਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੀ ਜਿੱਥੇ ਸਪਸ਼ਟ ਬਹੁਮਤ ਨਾ ਮਿਲਿਆ ਉੱਥੇ ਕਾਂਗਰਸ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ 41 ਭਾਰਤੀ ਜਨਤਾ ਪਾਰਟੀ 30 ਅਤੇ ਅਕਾਲੀ ਦਲ ਸਿਰਫ ਦੋ ਸੀਟਾਂ ਤੇ ਸਿਮਟ ਕਰਾਇਆ ਗਏ ਜਦ ਕਿ ਪਿਛਲੇ ਹਾਊਸ ਵਿੱਚ ਕਾਂਗਰਸ ਦੇ 62 ਕੌਂਸਲਰ ਅਕਾਲੀ ਦਲ ਦੇ 11 ਭਾਰਤੀ ਜਨਤਾ ਪਾਰਟੀ ਦੇ 10 ਲੋਕ ਇਨਸਾਫ ਪਾਰਟੀ ਦੇ ਸੱਤ 3 ਆਜਾਦ ਅਤੇ ਇੱਕ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਸਨ ਅਗਰ ਇਹਨਾਂ ਦਾ ਲੇਖਾ ਜੋਖਾ ਕਰੀਏ ਤਾਂ ਕਾਂਗਰਸ ਪਿਛਲੀ ਵਾਰੀ 62 ਤੇ ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ ਭਾਰਤੀ ਜਨਤਾ ਪਾਰਟੀ ਭਾਵੇਂ ਇਸ ਵਾਰ 10 ਦੀ ਜਗ੍ਹਾ ਤੇ 19 ਸੀਟਾਂ ਜਿੱਤੀ ਹੈ ਪਰ ਲੋਕ ਸਭਾ ਦੀਆਂ ਚੋਣਾਂ ਵਿੱਚ ਵਾਰਡਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੀਡ ਹਾਸਲ ਕੀਤੀ ਸੀ ਪਰ ਹੁਣ ਸਿਰਫ 19 ਸੀਟਾਂ ਹੀ ਜਿੱਤ ਸਕੀ ਹੈ ਪਿਛਲੀ ਵਾਰ ਅਕਾਲੀ ਦਲ 11 ਸੀਟਾਂ ਤੇ ਕਾਬਜ ਸੀ ਪਰ ਇਸ ਵਾਰ ਦੋ ਤੱਕ ਹੀ ਸੀਮਤ ਰਹਿ ਗਿਆ ਹੈ ਪਿਛਲੀ ਵਾਰ ਲੋਕ ਇਨਸਾਫ ਪਾਰਟੀ ਦੇ ਹਾਊਸ ਵਿੱਚ ਸੱਤ ਕੌਂਸਲਰ ਸਨ ਪਰ ਲੋਕ ਇਨਸਾਫ ਪਾਰਟੀ ਦੇ ਕਾਂਗਰਸ ਵਿੱਚ ਮਰਜ ਹੋਣ ਕਾਰਨ ਉਹਨਾਂ ਦੇ ਕੌਂਸਲਰ 30 ਦੀ ਗਿਣਤੀ ਵਿੱਚ ਹੀ ਸ਼ਾਮਿਲ ਹਨ ਪਿਛਲੇ ਹਾਊਸ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਕੌਂਸਲਰ ਸੀ ਇਸ ਵਾਰ 41 ਜਿੱਤ ਕੇ ਵੀ ਉਹ ਹਾਊਸ ਵਿੱਚ ਬਹੁ ਗਿਣਤੀ ਹਾਸਲ ਨਹੀਂ ਕਰ ਸਕੇ ਜਦ ਕਿ ਪਿਛਲੀ ਵਾਰ ਕਾਂਗਰਸ ਕੋਲ 62 ਕੌਸਲਰ ਹੋਣ ਕਾਰਨ ਹਾਊਸ ਵਿੱਚ ਆਪਣਾ ਮੇਹਰ ਸੀਨੀਅਰ ਡਿਪਟੀ ਮੇਅਰ ਅਤੇ ਮੇਅਰ ਬਣਾਉਣ ਵਿੱਚ ਸਫਲ ਰਹੇ ਸਨ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਮਿਲ ਕੇ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਲੜਦੇ ਤਾਂ ਦੋਵਾਂ ਪਾਰਟੀਆਂ ਨੂੰ ਫਾਇਦਾ ਹੋ ਸਕਦਾ ਸੀ ਦੋਵਾਂ ਪਾਰਟੀਆਂ ਦੀ ਆਪਸੀ ਪਰੇੜ ਪੈਣ ਕਾਰਨ ਸਪਸ਼ਟ ਬਹੁਮਤ ਆਮ ਆਦਮੀ ਪਾਰਟੀ ਵੀ ਨਹੀਂ ਲੈ ਸਕੀ ਅੱਧੀਆਂ ਸੀਟਾਂ ਕਾਂਗਰਸ ਵਿਹਾਰ ਗਈ ਜਿਸ ਕਾਰਨ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਲਈ ਅਜੇ ਰੋਲ ਕਚੋਲਾ ਪਿਆ ਹੋਇਆ ਹੈ ਭਾਵੇਂ ਸੱਤਾਧਾਰੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਹਾਊਸ ਦਾ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਉਹਨਾਂ ਦੀ ਪਾਰਟੀ ਦਾ ਹੀ ਬਣੇਗਾ ਪਰ ਜਿੰਨੀ ਦੇਰ ਤੱਕ ਇਸਦਾ ਫੈਸਲਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਇਹ ਭੰਬਲ ਭੂਸਾ ਬਰਕਰਾਰ ਰਹੇਗਾ।

Leave a Comment

You May Like This

ਗਿਆਨੀ ਭਗਤ ਸਿੰਘ ਜੀ ਦੀ ਜਨਮ – ਸ਼ਤਾਬਦੀ ਨੂੰ ਸਮਰਪਿਤ ਸਿਮਰਤੀ ਸਮਾਗਮ ਅਤੇ ਪੁਸਤਕ ਲੋਕ  ਅਰਪਣ ਸਮਾਰੋਹ ਦਾ ਆਯੋਜਨ ਹੋਇਆ ਸ੍ਰ: ਰਣਜੋਧ ਸਿੰਘ ਦੇ ਪ੍ਰੇਮ ਦੀ ਤੰਦ ‘ਚ ਬੱਝੀਆਂ ਸ਼ਖਸ਼ੀਅਤਾਂ ਪੁੱਜੀਆਂ, ਪੁਰਖਿਆਂ ਦੇ ਸੰਸਕਾਰਾਂ ਦਾ ਨਿਚੋੜ ਕਿਤਾਬ ਹਾਸਲ ਕੀਤੀ