ਲੁਧਿਆਣਾ 10 ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਜਿਸ ਤਰ੍ਹਾਂ ਤਿੰਨ ਵਰੇ ਪਹਿਲਾਂ ਪੰਜਾਬ ਵਿੱਚ ਭਾਰੀ ਗਿਣਤੀ ਵਿੱਚ ਦਲ ਬਦਲੀਆਂ ਕਰਕੇ ਆਏ ਬਣੇ ਵਿਧਾਇਕਾਂ ਦੇ ਸਿਰ ਤੇ ਪੰਜਾਬ ਦੀ ਸਰਕਾਰ ਕਾਇਮ ਹੋਈ ਸੀ ਜਿਸਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਹੁਣ ਲੁਧਿਆਣਾ ਨਗਰ ਨਿਗਮ ਜੋ ਪੱਛੜ ਕੇ 21 ਦਸੰਬਰ ਵਾਲੇ ਦਿਨ ਬਣੀ ਹੈ ਉਸ ਵਿੱਚ ਮੇਅਰ ਬਣਾਉਣ ਲਈ ਬੰਬਲ ਭੂਸਾ ਬਣਿਆ ਹੋਇਆ ਸੀ ਲੱਗਦਾ ਹੈ ਕਿ ਮਾਘੀ ਤੋਂ ਬਾਅਦ ਇਹ ਭੰਬਲ ਭਸਾ ਖਤਮ ਹੋ ਜਾਵੇਗਾ ਅਤੇ ਫਿਰ ਇੱਕ ਵਾਰ ਦਲ ਬਦਲੀ ਦੇ ਸਿਰ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕੋਈ ਬੀਬੀ ਮੇਅਰ ਕੁਰਸੀ ਤੇ ਬਿਰਾਜਮਾਨ ਹੋ ਜਾਵੇਗੀ
ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਕੋਈ ਦੀਨ ਧਰਮ ਨਹੀਂ ਇਹ ਗੱਲ ਸਪਸ਼ਟ ਰੂਪ ਵਿੱਚ ਹੁਣ ਸਾਹਮਣੇ ਆਵੇਗੀ ਜਿਸ ਵਿੱਚ ਦਲ ਬਦਲੀ ਪ੍ਰਧਾਨ ਰਵੇਗੀ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਇੱਕ ਪਾਰਟੀ ਤੇ ਟਪੂਸੀ ਮਾਰ ਕੇ ਦੂਜੀ ਪਾਰਟੀ ਵਿੱਚ ਜਾ ਕੇ ਪਦਵੀਆਂ ਪ੍ਰਾਪਤ ਕਰਦੇ ਹਨ ਇਸ ਤਰੀਕੇ ਨਾਲ ਹਰਿਆਣੇ ਦੀ ਪਿਛਲੀ ਸਰਕਾਰ ਵਿੱਚ ਦੋ ਛੰਤ ਚੌਟਾਲਾ ਕੇਵਲ ਦੱਸ ਸੀਟਾਂ ਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਪੰਜ ਸਾਲ ਡਿਪਟੀ ਸੀਐਮ ਬਣੇ ਰਹੇ ਇਸ ਵਾਰ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਦੇਸ਼ ਵਿੱਚ ਵੀ ਆਏ ਦਿਨ ਪਾਰਟੀਆਂ ਦੇ ਵਿਧਾਇਕ ਐਮਪੀ ਟਪੂਸੀਆ ਮਾਰ ਕੇ ਦੂਜੀਆਂ ਪਾਰਟੀਆਂ ਵਿੱਚ ਪਦਵੀਆਂ ਪ੍ਰਾਪਤ ਕਰਦੇ ਹਨ ਜਦੋਂ ਜਿਸ ਪਾਰਟੀ ਵਿੱਚ ਲੀਡਰ ਹੁੰਦੇ ਹਨ ਦੂਜੀ ਪਾਰਟੀ ਦੇ ਸਟੇਜਾਂ ਤੇ ਬੜੇ ਤਵੇ ਲਾਂਦੇ ਹਨ ਅਤੇ ਅਖਬਾਰਾਂ ਚ ਬੜੇ ਬਿਆਨ ਦਿੰਦੇ ਹਨ ਪਰ ਜਦੋਂ ਉਸ ਪਾਰਟੀ ਵਿੱਚ ਜਾ ਕੇ ਸ਼ਾਮਿਲ ਹੋ ਜਾਂਦੇ ਹਨ ਕੋਈ ਨਾ ਕੋਈ ਪਦਵੀ ਮਿਲ ਜਾਂਦੀ ਤਾਂ ਫਿਰ ਉਹਨਾਂ ਦੇ ਮੁੱਲ ਸੀਤੇ ਜਾਂਦੇ ਹਨ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਸ ਪਾਰਟੀ ਵਿੱਚ ਜਿਹੜਾ ਜਿੱਤ ਕੇ ਜਾਂਦਾ ਹੈ ਉਸ ਨੂੰ ਉਸੇ ਪਾਰਟੀ ਵਿੱਚ ਰਹਿਣਾ ਚਾਹੀਦਾ ਹੈ ਨਹੀਂ ਤੇ ਲੋਕਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਇਹ ਦਲ ਬਦਲੀ ਦਰੁਝਾਨ ਬੰਦ ਹੋਣਾ ਚਾਹੀਦਾ ਹੈ ਪਰ ਸਾਰੀਆਂ ਪਾਰਟੀਆਂ ਜਵਾਨੀ ਕਲਾਮੀ ਤਾਂ ਕਹਿੰਦੀਆਂ ਹਨ ਪਰ ਜਦੋਂ ਲੋੜ ਪੈਂਦੀ ਹੈ ਤਾਂ ਦਲ ਬਦਲੀ ਨੂੰ ਉਤਸਾਹਿਤ ਕਰਦੀਆਂ ਹਨ।