ਬੰਬ ਧਮਾਕੇ ਸਮੇ ਬਹਾਦਰੀ ਦਿਖਾਉਣ ਵਾਲੇ ਵਕੀਲਾਂ ਨੂੰ ਗਣਤੰਤਰਤਾ ਦਿਵਸ ਸਮਾਰੋਹ ਮੌਕੇ ਕੀਤਾ ਜਾਵੇ ਸਨਮਾਨਿਤ-ਐਡਵੋਕੇਟ ਹਰਕਮਲ ਸਿੰਘ

ਲੁਧਿਆਣਾ  ( ਪ੍ਰਿਤਪਾਲ ਸਿੰਘ ਪਾਲੀ   ) ਲੁਧਿਆਣਾ ਕੋਰਟ ਕੰਪਲੈਕਸ ਵਿੱਚ 23 ਦਿਸੰਬਰ 2021 ਨੂੰ ਹੋਏ ਬੰਬ ਧਮਾਕੇ ਸਮੇ ਅਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੰਭੀਰ ਰੂਪ’ਚ ਜਖਮੀਆਂ ਨੂੰ ਬਚਾਉਣ ਵਿੱਚ ਮੱਦਦ ਕਰਨ ਵਾਲੇ ਵਕੀਲਾਂ ਨੂੰ ਸਰਕਾਰ 26 ਜਨਵਰੀ  ਨੂੰ ਗਣਤੰਤਰਤਾ ਦਿਵਸ ਸਮਾਰੋਹ ਸਮੇ ਸਨਮਾਨਿਤ ਕਰੇ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਐਡਵੋਕੇਟ ਹਰਕਮਲ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਜਿਸ ਵਕਤ ਬਲਾਸਟ ਹੋਇਆ ਸੀ ਤਾਂ ਉਸ ਵਕਤ ਹਰ ਪਾਸੇ ਅਫਰਾਂ-ਤਫਰੀ ਅਤੇ ਦਹਿਸ਼ਤ ਦਾ ਮਹੌਲ ਸੀ ਹਰ ਕੋਈ ਅਪਣੀ ਜਾਨ ਬਚਾਉਣ ਲਈ ਇਧਰ-ਉਧਰ ਦੌੜ ਰਿਹਾ ਸੀ ਤੇ ਇਸ ਗੱਲ ਦਾ ਡਰ ਵੀ ਸੀ ਕਿ ਕੋਰਟ ਕੰਪਲੈਕਸ ਵਿੱਚ ਕਿਤੇ ਹੋਰ ਬੰਬ ਧਮਾਕਾ ਨਾ ਹੋ ਜਾਵੇ, ਲੇਕਿਨ ਇਸ ਡਰ ਦੇ ਮਹੌਲ ਵਿੱਚ ਅਪਣੀ ਜਾਨ ਖਤਰੇ ਵਿੱਚ ਪਾ ਕਈ ਵਕੀਲਾਂ ਨੇ ਬਾਹਰ ਭੱਜਣ ਦੀ ਬਜਾਏ ਘਟਨਾ ਵਾਲੀ ਥਾ ਤੇ ਪਹੁੰਚ ਫੱਟੜ ਹੋਏ ਵਿਆਕਤੀਆਂ ਨੂੰ ਵਕਤ ਰਹਿੰਦੇ ਹੋਏ ਹਸਪਤਾਲ ਪਹੁੰਚਾ ਉਹਨਾਂ ਦਾ ਇਲਾਜ ਵੀ ਸ਼ੁਰੂ ਕਰਵਾਇਆ।

Leave a Comment

Recent Post

Live Cricket Update

You May Like This