ਲੁਧਿਆਣਾ: (ਪੰਜਾਬੀ ਹੈੱਡਲਾਈਨ ਹਰਮਿੰਦਰ ਸਿੰਘ ਕਿੱਟੀ) ਨੈਸ਼ਨਲ ਮੈਡੀਕਲ ਕਮਿਸ਼ਨ (NMC) ਵੱਲੋਂ CMC ਲੁਧਿਆਣਾ ਦੇ NMC ਨੋਡਲ ਸੈਂਟਰ ਵਿੱਚ 5 ਦਿਨਾਂ ਫੈਕਲਟੀ ਵਿਕਾਸ ਕੋਰਸ ਦੀ ਸਮਾਪਤੀ ਹੋਈ। ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਲੁਧਿਆਣਾ ਮਿਊਂਸਿਪਲ ਕਾਰਪੋਰੇਸ਼ਨ ਦੀ ਮੇਅਰ, ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ (ਪੰਜਾਬ ਦੀ ਪਹਿਲੀ ਮਹਿਲਾ ਮੇਅਰ)
ਉਨ੍ਹਾਂ ਨੇ CMC ਲੁਧਿਆਣਾ ਵੱਲੋਂ ਸ਼ਹਿਰ ਵਿੱਚ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਅਤੇ ਮੈਡੀਕਲ ਕਾਲਜਾਂ ਦੇ ਅਧਿਆਪਕਾਂ ਨੂੰ ਵਿਦਿਆ ਦਿੰਦੇ ਹੋਏ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੈਡੀਕਲ ਸਿੱਖਿਆ ਵਿੱਚ ਕੀਤੀ ਗਈ ਖੋਜ ਲਈ “ਸਭ ਤੋਂ ਵਧੀਆ ਪੋਸਟਰ ਇਨਾਮ” ਡਾ. ਨਿਮਰਪ੍ਰੀਤ ਕੌਰ ਨੂੰ ਪ੍ਰਦਾਨ ਕੀਤਾ।
ਗੈਸਟ ਆਫ ਆਨਰ ਸੀਨੀਅਰ ਡਿਪਟੀ ਮੇਅਰ ਸ਼੍ਰੀ ਰਾਕੇਸ਼ ਪਰਾਸ਼ਰ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਹਾ ਕਿ CMC ਲੁਧਿਆਣਾ ਦਾ ਸ਼ਹਿਰ ਦੀ ਸੇਵਾ ਕਰਨ ਵਿੱਚ ਲੰਬਾ ਇਤਿਹਾਸ ਰਿਹਾ ਹੈ।
CMC ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੂੰ ਸਨਮਾਨਿਤ ਕੀਤਾ ਅਤੇ ਮੁੱਖ ਮਹਿਮਾਨ ਦੀ ਤਰੀਫ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਹੋਣ ਕਰਕੇ ਸ਼੍ਰੀਮਤੀ ਇੰਦਰਜੀਤ ਕੌਰ ਇਸ ਟਰੇਨਿੰਗ ਲਈ ਸਭ ਤੋਂ ਉਚਿਤ ਚੋਣ ਹਨ।
ਡਾ. ਵਿਲੀਅਮ ਭੱਟੀ (ਡਾਇਰੈਕਟਰ, CMC) ਨੇ ਕਿਹਾ,
“CMC ਦੀ 130 ਸਾਲਾਂ ਦੀ ਯਾਤਰਾ ਸਮਾਜਿਕ ਸੇਵਾ ਅਤੇ ਚਿਕਿਤਸਾ ਵਿਗਿਆਨ ਦੀ ਨਵੀਨਤਾ ਨਾਲ ਭਰੀ ਪਈ ਹੈ। ਡਾ. ਐਡਿਥ ਮੈਰੀ ਬ੍ਰਾਊਨ ਨੇ ਇਹ ਸੰਸਥਾ 1894 ਵਿੱਚ ਇਸ ਉਦੇਸ਼ ਨਾਲ ਸਥਾਪਤ ਕੀਤੀ ਸੀ ਕਿ ਹਰ ਜਾਤੀ, ਧਰਮ, ਅਤੇ ਵਰਨ ਦੇ ਲੋਕਾਂ ਨੂੰ ਚੰਗੀ ਤੰਦਰੁਸਤੀ ਮਿਲ ਸਕੇ।“
NMC ਨੋਡਲ ਸੈਂਟਰ ਦੇ ਕਨਵੀਨਰ ਅਤੇ ਵਾਈਸ ਪ੍ਰਿੰਸੀਪਲ (ਮੈਡੀਕਲ ਐਜੂਕੇਸ਼ਨ) ਡਾ. ਦੀਨੇਸ਼ ਬਾਡਿਆਲ ਨੇ ਦੱਸਿਆ ਕਿ 60 ਡਾਕਟਰਾਂ ਨੂੰ ਮੈਡੀਕਲ ਐਜੂਕੇਸ਼ਨ ਅਤੇ ਖੋਜ ਦੇ ਉੱਚ ਪੱਧਰੀ ਭਾਗਾਂ ਵਿੱਚ ਟਰੇਨਿੰਗ ਦਿੱਤੀ ਜਾ ਰਹੀ ਹੈ, ਜੋ ਕਿ ਭਾਰਤ ਵਿੱਚ ਨਵੇਂ ਮੈਡੀਕਲ ਕਰਿਕੁਲਮ ਨੂੰ ਲਾਗੂ ਕਰਨ ਲਈ ਲਾਜ਼ਮੀ ਹੈ।
ਸਮਾਪਨ ਸਮਾਰੋਹ ਦੌਰਾਨ ਕੋ-ਕਨਵੀਨਰ ਅਤੇ ਐਡਵਾਂਸ ਕੋਰਸ ਦੀ ਇੰਚਾਰਜ ਡਾ. ਮੋਨਿਕਾ ਸ਼ਰਮਾ ਨੇ ਧੰਨਵਾਦ ਪ੍ਰਗਟ ਕੀਤਾ।
ਟਰੇਨਿੰਗ ਦੇ ਵਿਸ਼ੇਸ਼ ਤਜਰਬੇਕਾਰ ਅਧਿਆਪਕ:
ਡਾ. ਦੀਨੇਸ਼ ਬਾਡਿਆਲ, ਡਾ. ਮੋਨਿਕਾ ਸ਼ਰਮਾ, ਡਾ. ਅੰਜਲੀ ਜੈਨ, ਡਾ. ਰੋਮਾ ਆਈਜ਼ਕ, ਡਾ. ਪਾਮੇਲਾ ਕੇ. ਐਲਿਸ, ਡਾ. ਅਰੋਮਾ ਓਬਰਾਏ, ਡਾ. ਮਾਰੀਆ ਥਾਮਸ, ਡਾ. ਰਿੰਚੂ ਲੂੰਬਾ, ਡਾ. ਦੀਪਸ਼ਿਖਾ ਕਮਰਾ, ਡਾ. ਅਭਿਲਾਸ਼ਾ ਵਿਲੀਅਮਜ਼, ਡਾ. ਅਜੈ ਕੁਮਾਰ, ਡਾ. ਵੰਦਨਾ ਭੱਟੀ।