ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਪ੍ਰੀਖਿਆ ਕੇਦਰਾ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੁਕਮ ਜਾਰੀ*

ਲੁਧਿਆਣਾ, 19 ਫਰਵਰੀ (ਪ੍ਰਿਤਪਾਲ ਸਿੰਘ ਪਾਲੀ) – ਡਿਪਟੀ ਕਮਿਸਨਰ ਪੁਲਿਸ, ਦਿਹਾਤੀ-ਕਮ-ਸਥਾਨਕ, ਲੁਧਿਆਣਾ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਵੱਲੋਂ ਜਾਬਤਾ ਫੋਜਦਾਰੀ ਸੰਘਤਾ ਦੀ ਧਾਰਾ 163 ਬੀ.ਐਨ.ਐਸ.ਐਸ 2023 ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿੱਚ ਪ੍ਰੀਖਿਆ ਕੇਦਰਾ ਦੇ ਇਰਦ ਗਿਰਦ ਪੰਜ ਜਾਂ ਪੰਜ ਤੋ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ।
ਇਨ੍ਹਾਂ ਹੁਕਮਾਂ ਤਹਿਤ, ਪ੍ਰੀਖਿਆ ਸਮੇ ਦੋਰਾਨ ਅੱਠਵੀ, ਦਸਵੀ ਅਤੇ ਬਾਰ੍ਹਵੀ ਸ੍ਰੇਣੀ ਦੀਆ ਸਲਾਨਾ 2025 ਦੀਆ ਪ੍ਰੀਖਿਆਵਾਂ ਸਮੇਤ ਓਪਨ ਸਕੂਲ ਦੇ ਪ੍ਰੀਖਿਆ ਕੇਦਰਾ ਦੇ ਇਰਦ ਗਿਰਦ 200 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋ ਵੱਧ ਵਿਅਕਤੀਆਂ ਦੇ ਜਾਣ ‘ਤੇ ਮਨਾਹੀ ਹੋਵੇਗੀ।
ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਗੋਬਿੰਦ ਨਗਰ, ਲੁਧਿਆਣਾ ਵੱਲੋ ਦਫਤਰ ਪੁਲਿਸ ਕਮਿਸ਼ਨਰੇਟ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਮਿਤੀ 19-02-2025 ਤੋ ਮਿਤੀ 04-04-2025 ਦਰਮਿਆਨ ਜਮਾਤ ਅੱਠਵੀ, ਦੱਸਵੀ ਅਤੇ ਬਾਰਵੀ ਦੀਆ ਸਲਾਨਾ ਪ੍ਰੀਖਿਆਵਾਂ ਹੋਣ ਜਾ ਰਹੀਆ ਹਨ। ਇੰਨ੍ਹਾਂ ਪ੍ਰੀਖਿਆਵਾ ਨੂੰ ਸ਼ਾਤੀ ਪੂਰਵਕ ਨੇਪਰੇ ਚਾੜਨ ਅਤੇ ਬਿਨ੍ਹਾਂ ਕਿਸੇ ਦਖਲ ਅੰਦਾਜੀ ਸਬੰਧਤ ਕੇਦਰਾਂ ਦੇ ਇਰਦ ਗਿਰਦ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰਨ ਦੀ ਜਰੂਰਤ ਹੈ, ਤਾਂ ਜੋ ਪ੍ਰੀਖਿਆ ਕੇਦਰਾ ਦੇ ਇਰਦ ਗਿਰਦ ਪ੍ਰੀਖਿਆਰਥੀਆਂ ਦੇ ਮਾਂ-ਬਾਪ/ਰਿਸ਼ਤੇਦਾਰ ਆਦਿ ਇਕੱਠੇ ਨਾ ਹੋ ਸਕਣ ਅਤੇ ਕੋਈ ਅਣ-ਸੁਖਾਵੀ ਘਟਨਾ ਨਾ ਵਾਪਰੇ ਜਿਸ ਨਾਲ ਪ੍ਰੀਖਿਆਵਾਂ ਦੀ ਪਵਿੱਤਰਤਾ ਭੰਗ ਹੋਵੇ।
ਇਹ ਹੁਕਮ ਅੱਜ 19 ਫਰਵਰੀ ਤੋਂ 04 ਅਪ੍ਰੈਲ, 2025 ਤੱਕ ਲਾਗੂ ਰਹਿਣਗੇ।

Leave a Comment

Recent Post

Live Cricket Update

You May Like This