ਲੁਧਿਆਣਾ 12 ਮਾਰਚ(ਪ੍ਰਿਤਪਾਲ ਸਿੰਘ ਪਾਲੀ) ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਹਰ ਸਾਲ ਦੀ ਤਰ੍ਹਾਂ ਮਾਰਚ ਨੂੰ ਰਾਤ 6 ਵਜੇ ਤੋਂ 12 ਵਜੇ ਤੱਕ ਨਵੇਂ ਸਾਲ ਦੀ ਖੁਸ਼ੀ ਵਿੱਚ ਗੁਰਮਤ ਦੀਵਾਨ ਸਜਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਭਾਈ ਤਵਨੀਤ ਸਿੰਘ ਜੀ ਚੰਡੀਗੜ੍ਹ ਭਾਈ ਰਜਿੰਦਰ ਪਾਲ ਸਿੰਘ ਜੀ ਲੁਧਿਆਣਾ ਭਾਈ ਸਰਬਜੀਤ ਸਿੰਘ ਰੇਣਕਾ ਭਾਈ ਕਰਨੈਲ ਸਿੰਘ ਜੀ ਹਜੂਰੀ ਰਾਗੀ ਸਰੇ ਦਰਬਾਰ ਸਾਹਿਬ ਸੰਗਤਾਂ ਨੂੰ ਗੁਰੂ ਸਰਵਣ ਕਰਾਉਣਗੇ ਅਤੇ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ ਭਾਈ ਤਜਿੰਦਰ ਪਾਲ ਸਿੰਘ ਜੀ ਪੱਪੂ ਅਤੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਜੀ ਨੇ ਸੰਗਤਾਂ ਨੂੰ ਸਮੇਂ ਸਿਰ ਪੁੱਜ ਕੇ ਨਵੇਂ ਸਾਲ ਦੇ ਮੌਕੇ ਤੇ ਸਮਾਗਮ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਬੇਨਤੀ ਕੀਤੀ ਹੈ।
