ਤਖਤ ਸਾਹਿਬਾਨ ਸਿੱਖ ਕੌਮ ਦੀ ਜਿੰਦ-ਜਾਨ ਹਨ, ਉਹਨਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ-ਸੰਤ ਅਮੀਰ ਸਿੰਘ

ਕਿਹਾ- ਭਖਿਆ ਵਿਵਾਦ ਸੁਲਝਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਭਾ ਸੋਸਾਇਟੀਆਂ ਆਦਿ ਸਭਨਾਂ ਨਾਲ ਮਿਲ ਬੈਠ ਕੇ ਜਲਦ ਤੋਂ ਜਲਦ ਸਦੀਵੀ ਹੱਲ ਕੱਢੇ
ਲੁਧਿਆਣਾ, 12 ਮਾਰਚ ( ਪ੍ਰਿਤਪਾਲ ਸਿੰਘ ਪਾਲੀ )ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ, ਗੁਰਮਤਿ ਪ੍ਰੰਪਰਾਵਾਂ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਅਜੋਕੇ ਸਿਰ ‘ਚ ਪੰਥਕ ਸਫਾਂ ਅਤੇ ਚਲਦੇ ਘਟਨਾਕ੍ਰਮ ਦੇ ਮੱਦੇ-ਨਜ਼ਰ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤ ਸਾਹਿਬਾਨ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਸਬੰਧੀ ਜੋ ਵਿਵਾਦ ਭਖਿਆ ਹੈ। ਉਸਨੂੰ ਸੁਲਝਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਹੈ ਕਿ ਪੰਥਕ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਭਾ ਸੋਸਾਇਟੀਆਂ ਆਦਿ ਸਭਨਾਂ ਨਾਲ ਮਿਲ ਬੈਠ ਕੇ ਜਲਦ ਤੋਂ ਜਲਦ ਸਦੀਵੀ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕੋਈ ਧਿਰ ਆਪਣੀ ਹਿੰਡ ਪੁਗਾਉਣ ਲਈ ਜਾਂ ਕੋਈ ਇਕ ਧਿਰ ਦੂਜੀ  ਧਿਰ ਨੂੰ ਨੀਵਾਂ ਦਿਖਾਉਣ ਲਈ ਮੀਡੀਏ ਜਾਂ ਸੰਚਾਰ ਸਾਧਨਾ ਵਿੱਚ ਬਿਆਨਬਾਜੀ ਕਰਨ ਤੋਂ ਗ਼ੁਰੇਜ਼ ਰੱਖ਼ੇ, ਕਿਉਕਿ ਅਜਿਹੇ ਪੱਖਾਂ ਨਾਲ ਕੌਮ ਅੰਦਰ ਨਮੋਸ਼ੀ ਹੁੰਦੀ ਹੈ ਅਤੇ ਰੋਸ ਪੈਦਾ ਹੁੰਦਾ ਹੈ।
ਉਹਨਾਂ ਸਪੱਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਸਮੁੱਚੇ ਪੰਜ ਤਖਤ ਸਾਹਿਬਾਨ ਸਿੱਖ ਕੌਮ ਦੀ ਜਿੰਦ-ਜਾਨ ਹਨ, ਉਹਨਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ, ਕੌਮ ਨੂੰ ਇਕਜੁੱਟ ਰੱਖਣਾ ਵੀ ਬਹੁਤ ਜਰੂਰੀ ਹੈ। ਇਸ ਲਈ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜਖੇਤਰ ਆਦਿ ਸਭ ਪੱਖਾਂ ਸਬੰਧੀ ਸੰਪੂਰਨ  ਵਿਧੀ-ਵਿਧਾਨ ਹੋਣਾ ਚਾਹੀਦਾ ਹੈ।

Leave a Comment

Recent Post

ਗਿਆਨੀ ਭਗਤ ਸਿੰਘ ਜੀ ਦੀ ਜਨਮ – ਸ਼ਤਾਬਦੀ ਨੂੰ ਸਮਰਪਿਤ ਸਿਮਰਤੀ ਸਮਾਗਮ ਅਤੇ ਪੁਸਤਕ ਲੋਕ  ਅਰਪਣ ਸਮਾਰੋਹ ਦਾ ਆਯੋਜਨ ਹੋਇਆ ਸ੍ਰ: ਰਣਜੋਧ ਸਿੰਘ ਦੇ ਪ੍ਰੇਮ ਦੀ ਤੰਦ ‘ਚ ਬੱਝੀਆਂ ਸ਼ਖਸ਼ੀਅਤਾਂ ਪੁੱਜੀਆਂ, ਪੁਰਖਿਆਂ ਦੇ ਸੰਸਕਾਰਾਂ ਦਾ ਨਿਚੋੜ ਕਿਤਾਬ ਹਾਸਲ ਕੀਤੀ

Live Cricket Update

You May Like This

ਗਿਆਨੀ ਭਗਤ ਸਿੰਘ ਜੀ ਦੀ ਜਨਮ – ਸ਼ਤਾਬਦੀ ਨੂੰ ਸਮਰਪਿਤ ਸਿਮਰਤੀ ਸਮਾਗਮ ਅਤੇ ਪੁਸਤਕ ਲੋਕ  ਅਰਪਣ ਸਮਾਰੋਹ ਦਾ ਆਯੋਜਨ ਹੋਇਆ ਸ੍ਰ: ਰਣਜੋਧ ਸਿੰਘ ਦੇ ਪ੍ਰੇਮ ਦੀ ਤੰਦ ‘ਚ ਬੱਝੀਆਂ ਸ਼ਖਸ਼ੀਅਤਾਂ ਪੁੱਜੀਆਂ, ਪੁਰਖਿਆਂ ਦੇ ਸੰਸਕਾਰਾਂ ਦਾ ਨਿਚੋੜ ਕਿਤਾਬ ਹਾਸਲ ਕੀਤੀ