ਲੁਧਿਆਣਾ ੨੧ ਮਾਰਚ (ਪ੍ਰਿਤਪਾਲ ਸਿੰਘ ਪਾਲੀ )ਅਜ ਪਰਉਪਕਾਰ ਸਿੰਘ ਘੁੰਮਣ, ਵਕੀਲ ਅਤੇ ਕੌਮੀ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਰਾਤ ਨੂੰ 8 ਵਜੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਸਰਕਾਰ ਵੱਲੋਂ ਜ਼ੁਲਮ ਤੇ ਜੱਬਰ ਹੋਇਆ ਓਸ ਵੇਲੇ ਬਹੁਤ ਸਾਰੇ ਕਿਸਾਨਾਂ ਦੀਆਂ ਪੱਗਾਂ ਵੀ ਪੈਰਾਂ ਵਿੱਚ ਰੋਲੀਆਂ ਅਤੇ ਏਸ ਤਰਾਂ ਸਿੱਖ ਧਰਮ ਦਾ ਨਿਰਾਦਰ ਕੀਤਾ ਗਿਆ ਜਿਸ ਦਾ ਨੋਟਿਸ ਅਪਣੇ ਆਪ ਹੀ ਜੱਥੇਦਾਰ ਸਾਹਿਬ ਨੂੰ ਅਤੇ ਪ੍ਰਧਾਨ ਸ੍ਰੋਮਣੀ ਕਮੇਟੀ ਨੂੰ ਲੈਣਾ ਚਾਹੀਦਾ ਹੈ ਅਤੇ ਦੋਸ਼ੀ ਕਰਮਚਾਰੀਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ। ਏਸ ਤੈਂ ਇਲਾਵਾ ਜੱਥੇਦਾਰ ਸਾਹਿਬ ਅਤੇ ਪ੍ਰਧਾਨ ਸ੍ਰੋਮਣੀ ਕਮੇਟੀ ਨੂੰ ਜਲਦ ਤੌਂ ਜਲਦ ਮੀਟਿੰਗ ਬੁਲਾ ਕੇ ਪੰਜਾਬ ਸਰਕਾਰ ਨੂੰ ਤਾੜਨਾ ਦੇਣੀ ਚਾਹੀਦੀ ਹੈ ਕਿ ਕਿਸਾਨਾਂ ਤੇ ਹੋ ਰਹੇ ਜ਼ੁਲਮ ਨੂੰ ਬੰਦ ਕੀਤਾ ਜਾਵੇ। ਸੋਸ਼ਲ ਮੀਡੀਆ ਤੇ ਕਿਸਾਨਾਂ ਦੀਆਂ ਪੱਗਾਂ ਪੈਰਾਂ ਰੁਲਦੀਆਂ ਨਜ਼ਰ ਆ ਰਹੀਆਂ ਹਨ। ਏਸ ਤੌਂ ਇਲਾਵਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਵਿੱਚ ਘੁੰਮ ਰਹੀ ਹੈ ਜਿਸ ਵਿੱਚ ਸਰਕਾਰ ਦੇ ਤਿੰਨ ਮੰਤਰੀ ਅਤੇ ਕੁਝ ਐਮ ਐਲ ਏ ਓਸੇ ਵੇਲੇ ਪਾਰਟੀ ਕਰ ਰਹੇ ਸੀ ਜਦੋਂ ਕਿਸਾਨਾਂ ਉਤੇ ਅੱਤਿਆਚਾਰ ਹੋ ਰਿਹਾ ਸੀ। ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਉਤੇ ਜੱਬਰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਹੈ। ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਰਕੇ ਜਿਥੇ ਕਿਸਾਨੀ ਦਾ ਘਾਣ ਹੋਇਆ ਹੈ, ਓਥੇ ਨਾਲ ਹੀ ਸਿੱਖੀ ਸਿਧਾਂਤਾਂ ਦਾ ਘਾਣ ਵੀ ਹੋਇਆ ਹੈ। ਕਿਸਾਨਾਂ ਨੂੰ ਰਾਤ ਨੂੰ ਜਬਰੀ ਚੁੱਕ ਕੇ ਹਿਰਾਸਤ ਵਿੱਚ ਲੈਣਾ, ਉਹਨਾਂ ਦੇ ਲੋਕਤਾਂਤਰਿਕ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਕਿਸਾਨਾਂ ਨੂੰ ਦਿਨ ਦੇ ਵੇਲੇ ਵੀ ਉਠਾਇਆ ਜਾ ਸੱਕਦੇ ਸੀ ਪਰ ਕਿਉਂਕਿ ਕਿਸਾਨਾਂ ਨੂੰ ਝੂਠ ਬੋਲਕੇ ਅਤੇ ਵਰਗਲਾ ਕੇ ਬਾਰਡਰ ਤੇ ਬਿਠਾਇਆ ਸੀ, ਇਸੇ ਕਰਕੇ ਸਰਕਾਰ ਨੇ ਜਾਣਬੁਝ ਏਹ ਕਾਰਵਾਈ ਰਾਤ ਨੂੰ ਕਰਵਾਈ। ਪੰਜਾਬ ਸਰਕਾਰ ਹੁਣ ਜਾਣਬੁਝ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਮੰਤਵ ਨਾਲ ਬਿਆਨ ਦੇ ਰਹੀ ਹੈ ਕਿ ਕਿਸਾਨ ਦਿੱਲੀ ਜਾ ਕੇ ਧਰਨਾ ਦੇਣ। ਪੰਜਾਬ ਸਰਕਾਰ ਭੁੱਲ ਗਈ ਕਿ ਸਰਕਾਰ ਬਣਾਉਣ ਤੌਂ ਪਹਿਲਾਂ ਏਨਾ ਨੇ ਸਾਰੀਆਂ ਫਸਲਾਂ ਉਤੇ ਐਮ ਏਸ ਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਅਦਾ ਪੂਰਾ ਨਹੀ ਕੀਤਾ। ਸ੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਕਿਸਾਨਾਂ ਨਾਲ, ਵਪਾਰੀਆਂ ਨਾਲ, ਉਦਯੋਗਪਤੀਆਂ ਨਾਲ ਅਤੇ ਪੰਜਾਬ ਦੇ ਬਾਸ਼ਿੰਦਿਆਂ ਨਾਲ ਖੜ੍ਹਾ ਹੈ ਅਤੇ ਪੰਜਾਬ ਦੀ ਚੜ੍ਹਦੀਕਲਾ ਵਾਸਤੇ ਅਤੇ ਪੰਜਾਬ ਦੇ ਆਰਥਿਕ ਵਿਕਾਸ ਵਾਸਤੇ ਲੜਾਈ ਲੜਦਾ ਰਿਹਾ ਹੈ ਅਤੇ ਲੜਦਾ ਰਹੇਗਾ। ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕਾਨੂੰਨੀ ਲੜਾਈ ਮੁਫਤ ਲੜੇਗਾ। ਇਸ ਮੌਕੇ ਪਰਉਪਕਾਰ ਸਿੰਘ ਘੁੰਮਣ ਤੌਂ ਇਲਾਵਾ ਅਮਨਦੀਪ ਸਿੰਘ, ਅਜੇਪਾਲ ਸਿੰਘ, ਮਨਦੀਪ ਸਾਹਨੀ, ਅਕਾਸ਼ਦੀਪ ਸੰਧੂ, ਇੰਦਰਪਾਲ ਨੋਬੀ, ਅਮਨ ਸ਼ਰਮਾ, ਅਬਦੁਲ, ਸਿਮਰਨਪ੍ਰੀਤ ਸਿੰਘ, ਅਮਨਜੋਤ ਸਿੰਘ, ਅਮਨਦੀਪ ਮੱਕੜ, ਅੰਕਿਤ ਭੱਲਾ, ਗੁਰਬਖਸ਼ੀਸ਼ ਸਿੰਘ ਬੇਦੀ, ਆਦਿ ਵਕੀਲ ਹਾਜ਼ਿਰ ਸਨ।
