ਲੁਧਿਆਣਾ,5 ਅਪ੍ਰੈਲ (ਪ੍ਰਿਤਪਾਲ ਸਿੰਘ ਪਾਲੀ) ਬੁੱਢੇ ਦਰਿਆ ‘ਤੇ ਪਿੰਡ ਭੂਖੜੀ ਖੁਰਦ ਵਿਖੇ ਨਵੇਂ ਇਸ਼ਨਾਨ ਘਾਟ ਬਣਾਉਣ ਦੀ ਸ਼ੂਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਾਂਝੇ ਤੌਰ ‘ਤੇ ਕੀਤੀ।ਦੋਵੇਂ ਆਗੂਆਂ ਨੇ ਕਿਹਾ ਕਿ 13 ਅਪ੍ਰੈਲ ਨੂੰ ਪਿੰਡ ਭੂਖੜੀ ਖੁਰਦ ਵਿਖੇ ਵਿਸਾਖੀ ਮਨਾਈ ਜਾਵੇਗੀ ਅਤੇ ਦਹਾਕਿਆਂ ਬਾਅਦ ਬੁੱਢੇ ਦਰਿਆ ਦੇ ਪੱਤਣਾਂ ‘ਤੇ ਸੰਗਤਾਂ ਵਿਸਾਖੀ ਦਾ ਇਸ਼ਨਾਨ ਕਰ ਸਕਣਗੀਆਂ।ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਪਾਣੀ ਦਾ ਟੀਡੀਐਸ ਮਾਪਿਆ ਤਾਂ ਉਹ 127 ਦੇ ਕਰੀਬ ਆਇਆ।ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਵੀ ਬੁੱਢੇ ਦਰਿਆ ਦੇ ਸਾਫ ਹੋਏ ਪਾਣੀ ਨੂੰ ਦੇਖਕੇ ਬਹੁਤ ਪ੍ਰਸੰਨ ਹੋਏ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਅੱਗੇ ਆਉਂਣ।

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਬੁੱਢਾ ਦਰਿਆ ਸਾਫ ਹੋ ਰਿਹਾ ਹੈ।ਉਨ੍ਹਾਂ ਨੇ ਇਸ ਨੂੰ ਇੱਕ ਸਿਫਤੀ ਤਬਦੀਲੀ ਦੱਸਿਆ।ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜ ੀਦੇ ਦ੍ਰਿੜ ਇਰਾਦੇ ‘ਤੇ ਉਨ੍ਹਾਂ ਨੂੰ ਯਾਕੀਨ ਹ ੈਕਿ ਜਲਦੀ ਹੀ ਸਮੁੱਚਾ ਬੁੱਢਾ ਦਰਿਆ ਸਾਫ ਹੋਵੇਗਾ।ਸਾਫ ਹੋਏ ਦਰਿਆ ਦੇ ਪੱਤਣਾਂ ‘ਤੇ ਪਹਿਲਾਂ ਵਾਂਗ ਮੇਲਿਆਂ ਦੀਆਂ ਰੌਣਕਾਂ ਲੱਗਿਆ ਕਰਨਗੀਆਂ
ਪਿੰਡ ਭੂਖੜੀ ਖੁਰਦ ਜਿੱਥੇ ਬੁੱਢੇ ਦਰਿਆ ਵਿੱਚ ਚਾਰ-ਚਾਰ ਫੁੱਟ ਗੋਹਾ ਸੁੱਟਿਆ ਹੋਇਆ ਸੀ।ਉਥੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਐਕਸਾਵੇਟਰਾਂ ਰਾਹੀ 40 ਦਿਨਾਂ ਵਿੱਚ ਗੋਹਾ ਕੱਢਿਆ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਅਲੋਚਨਾ ਨਾਲੋਂ ਬਦਲ ਨੂੰ ਤਰਜੀਹ ਦਿੰਦੇ ਆਏ ਹਨ।
ਪਿੰਡ ਦੇ ਸਰਪੰਚ ਸਤਪਾਲ ਸਿੰਘ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਬੁੱਢੇ ਦਰਿਆ ਵਿੱਚ ਦਹਾਕਿਆਂ ਬਾਅਦ ਮਨਾਈ ਜਾ ਰਹੀ ਵਿਸਾਖੀ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਲੰਘਦਾ ਬੁੱਢਾ ਦਰਿਆ ਸਾਫ ਵੱਗਣ ਲੱਗ ਪਿਆ ਹੈ। ਇਹ ਉਨ੍ਹਾਂ ਨੂੰ ਕਿਸੇ ਸੁਪਨੇ ਵਾਂਗ ਹੀ ਲੱਗੀ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਇਸ਼ਨਾਨ ਘਾਟ ਬਣਾਉਣ ਸਮੇਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਘਾਟ ਬਣਾਉਣ ਦੀ ਰਸਮੀ ਕਾਰ ਸੇਵਾ ਸ਼ੁਰੂ ਕੀਤੀ ਗਈ।ਇਸ ਮੌਕੇ ਉਨ੍ਹਾਂ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਸਨ ਜਿੰਨ੍ਹਾਂ ਦੇ ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਿਤ ਕਰਕੇ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧ ਕੀਤੀ ਗਏ ਹਨ। ਇੰਨ੍ਹਾਂ ਵਿੱਚ ਲੱਖੋਵਾਲ ਦੇ ਸਰਪੰਚ ਸਤਨਾਮ ਸਿੰਘ,ਖਾਸ਼ੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ,ਖਾਸੀ ਖੁਰਦ ਦੇ ਸਰਪੰਚ ਮਨਜੀਤ ਸਿੰਘ,ਬੁੱਢੇਵਾਲ ਦੇ ਸਰਪੰਚ ਇੰਦਰਜੀਤ ਸਿੰਘ,ਸਰਪੰਚ ਐਮਐਸ ਨਗਰ ਬਲਵਿੰਦਰ ਸਿੰਘ,ਸਰਪੰਚ ਧਨਾਸੰੂ ਦਵਿੰਦਰ ਸਿੰਘ ਬਾਬਾ ਬੱਗਾ ਸਿੰਘ,ਸੰਤ ਭਗਤ ਸਿੰਘ ਢੱਕੀ ਸਾਹਿਬ,ਨੰਬਰਦਾਰ ਭੂਖੜੀ ਖੁਰਦ ਸੁਖਵਿੰਦਰ ਸਿੰਘ,ਹਰਦੇਵ ਸਿੰਘ ਦੌਧਰ ਸਮੇਤ ਹੋਰ ਆਗੂ ਹਾਜ਼ਰ ਸਨ।