ਜਵੱਦੀ ਟਕਸਾਲ ਵਿਖੇ ਮਹੀਨਾਵਰੀ ਗੁਰਮਤਿ ਸਮਾਗਮ ਹੋਏ

ਜਦੋਂ ਮਨੁੱਖ ਉਸਨੂੰ ਤਿਆਗ ਭਾਵ ਭੁਲਾ ਦਿੰਦਾ ਹੈ, ਤਾਂ ਹਾੜ ਮਹੀਨੇ ਦੀ ਤਪਸ ਤੰਗ ਕਰਦੀ ਮਹਿਸੂਸ ਹੁੰਦੀ ਹੈ-ਸੰਤ ਅਮੀਰ ਸਿੰਘ
ਲੁਧਿਆਣਾ 15 ਜੂਨ (  ਪ੍ਪ੍ਰਿਤਪਾਲ  ਸਿੰਘ ਪਾਲੀ )- ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਬਾਣੀ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਨੂੰ ਦੇਸ਼-ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ ਦੀ ਪਹੁੰਚ ਤੱਕ ਕਰਨ ਦੇ ਉਦੇਸ਼ ਨਾਲ ਸਿਰਜਿਤ ਜਵੱਦੀ ਟਕਸਾਲ ਵਿਖੇ ਅੱਜ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਵੱਲੋਂ ਸਹਿਯੋਗ ਕੀ ਸੰਗਤਾਂ ਦੇ ਸਹਿਯੋਗ ਨਾਲ ਮਹੀਨਾਵਾਰੀ ਸਮਾਗਮ ਕਰਵਾਏ ਗਏ। ਸਮਾਗਮ ਦੀ ਆਰੰਭਤਾ ਗੁਰੂ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀ ਵੱਲੋਂ ਤੰਤੀ ਸਾਜਾਂ ਦੁਆਰਾ ਸ਼ਬਦ ਕੀਰਤਨ ਨਾਲ ਹੋਈ। ਸੰਤ ਗਿਆਨੀ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਰਹ ਮਾਹਾ ਤੁਖਾਰੀ ਅਤੇ ਬਾਰਹ ਮਾਹਾ ਮਾਂਝ ਦੇ ਪਦਿਆਂ ਵਿਚ ਹਾੜ ਮਹੀਨੇ ਦੀ ਰੁੱਤ ਦੇ ਪ੍ਰਥਾਏ ਮਨੁੱਖ ਦੀਆਂ ਸੰਸਾਰਕ ਖਾਹਿਸ਼ਾਂ ਦਾ ਤਿਆਗ ਕਰਨ ਅਤੇ “ਹਾੜ ਮਹੀਨੇ ਦੀ ਤਪਸ” ਨਾਲ ਸਬੰਧਿਤ ਮਨੁੱਖੀ ਸੋਚ ਦੇ ਬਦਲਾਅ ਤੇ ਜੋਰ ਦਿੰਦਿਆਂ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਜੀਵਨ ਦਾ ਮੂਲ ਅਧਾਰ ਹੈ।  ਪਰ, ਜਦੋਂ ਮਨੁੱਖ ਉਸਨੂੰ ਤਿਆਗ ਭਾਵ ਭੁਲਾ ਦਿੰਦਾ ਹੈ, ਤਾਂ ਹਾੜ ਮਹੀਨੇ ਦੀ ਤਪਸ ਤੰਗ ਕਰਦੀ ਮਹਿਸੂਸ ਹੁੰਦੀ ਹੈ। ਬਾਬਾ ਜੀ ਨੇ ਗੁਰਮਤਿ ਸਿਧਾਂਤਾ ਦੀ ਕਲਿਆਣਕਾਰੀ ਰਮਜ਼ ਸਮਝਾਉਂਦਿਆਂ ਕਿਹਾ ਕਿ ਮਨੁੱਖ ਨੂੰ ਦੂਜੇ ਮਨੁੱਖ ਤੋਂ ਵਿਿਭੰਨ ਲੋੜਾਂ ਖਾਹਿਸ਼ਾਂ ਦੀ ਪੂਰਤੀ ਦਾ ਤਿਆਗ ਕਰਕੇ ਸਰਬ ਦਾਤੇ ਤੇ ਅਥਾਹ ਅਮੁੱਕ ਖਜਾਨੇ ਸਰਬ ਪ੍ਰਿਤਪਾਲਕ ਵਾਹਿਗੁਰੂ ਜੀ ਦੇ ਦਰ ਘਰ ਤੋਂ ਹੀ ਆਸ ਕਰਨੀ ਚਾਹੀਦੀ ਹੈ। ਸਮਾਗਮ ਦੌਰਾਨ ਬਾਬਾ ਜੀ ਨੇ ਜਵੱਦੀ ਟਕਸਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਗੁਰਮਤ ਸੰਗੀਤ ਦੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਲਈ ਇਸੇ ਮਹੀਨੇ ਦੀ 16,17 ਅਤੇ 18 ਤਾਰੀਖ ਨੂੰ ਗੁਰਮਤ ਸੰਗੀਤ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਗੁਰਮਤਿ ਸੰਗੀਤ ਦੇ ਮਾਹਰ ਉਸਤਾਦ ਜੀਵਨ ਦੇ ਤਜਰਬੇ ਵਿੱਚੋਂ ਹਾਸਲ ਕੀਤੇ ਸੰਗੀਤਕ ਗਿਆਨ ਨੂੰ ਸਾਂਝਾ ਕਰਨਗੇ। ਉਹਨਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਬੱਚਿਆਂ ਨੂੰ ਇਸ ਕਾਰਜਸ਼ਾਲਾ ਵਿੱਚ ਸਮੂਲੀਅਤ ਕਰਵਾ ਕੇ ਗੁਰਮਤਿ ਸੰਗੀਤ ਪ੍ਰਤੀ ਜਾਗਰੂਕਤਾ ਪੈਦਾ ਕਰਨ। ਸਮਾਗਮ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ