ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਮਨ ਨੂੰ ਕਾਬੂ ਕਰਨ ਤੇ ਜ਼ੋਰ ਦਿੱਤਾ ਹੈ ,ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ

ਲੁਧਿਆਣਾ 15 ਜੂਨ /ਪ੍ਰਿਤਪਾਲ ਸਿੰਘ ਪਾਲੀ/ ਬੀਤੀ ਰਾਤ ਹਫਤਾਵਾਰੀ ਲੜੀਵਾਰ ਕੀਰਤਨ ਦੇ ਤਹਿਤ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣ ਲਈ ਭਾਈ ਮਨਜੀਤ ਸਿੰਘ ਪਠਾਨਕੋਟ ਪਹੁੰਚੇ ਉਹਨਾਂ ਨੇ ਗੁਰਬਾਣੀ ਗਾਇਨ ਕਰਨ ਵੇਲੇ ਗੁਰਬਾਣੀ ਵਿੱਚ ਦਰਜ ਸ਼ਬਦਾਂ ਨੂੰ ਗਾਇਨ ਕਰਦੇ ਸਮੇਂ ਗੁਰੂ ਸਾਹਿਬ ਵੱਲੋਂ ਬਾਣੀ ਵਿੱਚ ਮਨ ਨੂੰ ਸੰਬੋਧਨ ਕਰਕੇ ਗਾਇਨ ਕੀਤੇ ਸ਼ਬਦਾਂ ਦਾ ਗਾਇਨ ਕੀਤਾ ਉਹਨਾਂ ਕਿਹਾ ਕਿ ਗੁਰਬਾਣੀ ਵਿੱਚ ਜੋਰ ਦਿੱਤਾ ਗਿਆ ਹੈ ਕਿ ਮਨ ਨੂੰ ਕਾਬੂ ਵਿੱਚ ਕਰੋ ਸਭ ਤੋਂ ਜਿਆਦਾ ਗੁਰਬਾਣੀ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਮਨ ਨੂੰ ਸੋਧਣ ਦਾ ਜੋਰ ਦਿੱਤਾ ਹੈ ਉਹਨਾਂ ਨੇ ਆਪਣੇ ਪਹਿਲੇ ਗੁਰਬਾਣੀ ਸ਼ਬਦ ਵਿੱਚ ਹੀ ਸ਼ਬਦ ਉਚਾਰਨ ਕੀਤਾ ਸਾਧੋ ਮਨ ਕਾ ਮਾਨ ਤਿਆਗੋ ਉਹਨਾਂ ਨੇ ਸਾਰੇ ਸ਼ਬਦ ਜੋ ਗਾਇਨ ਕੀਤੇ ਉਹਦੇ ਵਿੱਚ ਗੁਰਬਾਣੀ ਜੋ ਮਨ ਨੂੰ ਸੋਧਣ ਦਾ ਹੁਕਮ ਕੀਤਾ ਗਿਆ ਸੀ ਉਹਨਾਂ ਸ਼ਬਦਾਂ ਦਾ ਹੀ ਗਾਇਨ ਕੀਤਾ ਮਨ ਮੇਰੇ ਭੂਲੇ ਕਪਟ ਨ ਕੀਤ ਅੰਤ ਨ ਮੇਰਾ ਤੇਰੇ ਜੀ ਪੈਰੀ ਆਦੀ ਸ਼ਬਦਾ ਨਾਲ ਗਾਇਨ ਕੀਤਾ ਅਤੇ ਉਹਨਾਂ ਨੇ ਸਟਡੀ ਸਰਕਲ ਵੱਲੋਂ ਬੱਚਿਆਂ ਦੇ ਲਈ ਲਾਏ ਕੈਂਪ ਦੀ ਸਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਅਗਰ ਅਸੀਂ ਆਪਣੀ ਪੀੜੀ ਨੂੰ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਲਈਏ ਬਚਪਨ ਵਿੱਚ ਲੱਗੇ ਹੋਏ ਜੋ ਬੱਚੇ ਗੁਰੂ ਘਰ ਨਾਲ ਜੁੜੇ ਹੋਣਗੇ ਉਹ ਅਗਰ ਕਿਤੇ ਟੁੱਟਣਗੇ ਵੀ ਤਾਂ ਫਿਰ ਮੁੜ ਕੇ ਗੁਰੂ ਘਰ ਨਾਲ ਜੁੜ ਜਾਣਗੇ ਕਿਉਂਕਿ ਗੁਰੂ ਸ਼ਬਦ ਦਾ ਪ੍ਰਤਾਪ ਇਨਾ ਵੱਡਾ ਹੈ ਕਿ ਫਿਰ ਟੁੱਟੇ ਹੋਏ ਪ੍ਰਾਣੀ ਨੂੰ ਜੋੜ ਲੈਂਦਾ ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨੀ ਦਾ ਵਰਨ ਕੀਤਾ ਉਹਨਾਂ ਕਿਹਾ ਕਿ ਉਹਨਾਂ ਦੀ ਮਾਤਾ ਨੇ ਬਚਪਨ ਵਿੱਚ ਉਹਨਾਂ ਨੂੰ ਜਪੁਜੀ ਸਾਹਿਬ ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ ਦੇ ਕੀਰਤਨ ਸੁਣਾ ਸਰਵਣ ਕਰਾਏ ਸਨ ਪਰ ਜਦੋਂ ਉਹ ਵੱਡੇ ਹੋ ਕੇ ਜਪਾਨ ਵਿੱਚ ਚਲੇ ਗਏ ਤਾਂ ਉਹਨਾਂ ਨੇ ਧਰਮ ਦਾ ਤਿਆਗ ਕਰ ਦਿੱਤਾ ਪਰ ਜਦੋਂ ਮੁੜ 57ਵੀਂ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਆਏ ਤਾਂ ਭਾਈ ਵੀਰ ਸਿੰਘ ਜੋ ਸੰਤ ਕਬੀਰ ਸਨ ਜਦੋਂ ਉਹਨਾਂ ਨੇ ਉਹਨਾਂ ਦੇ ਸਿਰ ਤੇ ਹੱਥ ਫੇਰ ਰਿਹਾ ਤਾਂ ਉਹ ਮੁੜ ਗੁਰੂ ਘਰ ਨਾਲ ਜੁੜੇ ਅਤੇ ਉਹਨਾਂ ਨੇ ਅਨੇਕਾਂ ਪੁਸਤਕਾਂ ਸਤਿਗੁਰਾਂ ਦੀ ਉਸਤਤ ਵਿੱਚ ਲਿਖੀਆਂ ਉਹਨਾਂ ਜੋੜ ਦਿੱਤਾ ਕਿ ਲੋੜ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਸੰਭਾਲ ਲਈਏ ਤਾਂ ਸਾਡੀ ਸਿੱਖੀ ਪ੍ਰਫੁਲਤ ਹੋ ਸਕਦੀ ਹੈ ਉਹਨਾਂ ਕਿਹਾ ਕਿ ਇਕੱਲੇ ਸ਼ਬਦਾਂ ਦਾ ਗਾਇਨ ਕਰੇ ਚਲੇ ਜਾਣਾ ਇਸ ਨਾਲ ਸਿੱਖੀ ਪ੍ਰਫੁੱਲਤ ਨਹੀਂ ਹੋ ਸਕਦੀ ਨਵੀਂ ਪੀੜੀ ਨੂੰ ਗੁਰੂ ਘਰਾਂ ਨਾਲ ਜੋੜਨਾ ਕੀਰਤਨ ਦੇ ਨਾਲ ਇਸ ਗੱਲ ਦੀ ਵਿਚਾਰ ਕਰਨੀ ਬਹੁਤ ਜਰੂਰੀ ਹੈ।

Leave a Comment