ਲੁਧਿਆਣਾ, 19 ਜੂਨ ( ਪ੍ਰਿਤਪਾਲ ਸਿੰਘ ਪਾਲੀ ) )- ਅਜੋਕੇ ਯੁੱਗ ਵਿਚ ਵਿਸ਼ਵ ਭਰ ‘ਚ ਪੁਰਾਤਨ ਗੁਰਮਤਿ ਸੰਗੀਤ ਲਈ ਨਿਰੰਤਰ ਸੇਵਾਵਾਂ ਨਿਭਾਉਣ, ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ “ਜਵੱਦੀ ਟਕਸਾਲ” ਵਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ “ਸਲਾਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ-2025” ਦੇ ਅੱਜ ਅੰਤਲੇ ਦਿਨ ਵੱਖ-ਵੱਖ ਨਗਰਾਂ ਤੋਂ, ਵੱਖ-ਵੱਖ ਸੰਗੀਤਕ ਅਕੈਡਮੀਆਂ ਦੇ ਪੁੱਜੇ ਗੁਰਮਤਿ ਸੰਗੀਤ ਦੇ ਵਿਿਦਆਰਥੀਆਂ ਨੂੰ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ “ਪਦਮ ਸ਼੍ਰੀ ਸ਼ਾਹਿਦ ਪਰਵੇਜ਼ ਜੀ” ਦੀ ਸਿਤਾਰ ਸਰਵਣ ਕਰਨ ਅਤੇ ਉਨ੍ਹਾਂ ਦੇ ਤਜ਼ਰਬੇ ਨੂੰ ਸਮਝਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ, ਉੱਥੇ ਸਿਤਰ ਵਜਾਉਂਦੀਆਂ ਉਨ੍ਹਾਂ ਸਰੋਤਿਆਂ ਨੂੰ ਵੀ ਕੀਲਿਆ। ਇਨ੍ਹਾਂ ਤੋਂ ਇਲਾਵਾ ਕੁਮਾਰੀ ਸਮਰਾਜੰਨੀ ਬੈਨਰਜੀ ਕੋਲਕਾਤਾ, ਭਾਈ ਸਹਿਜਦੀਪ ਸਿੰਘ ਨੇ ਵੀ ਪੇਸ਼ਕਾਰੀ ਕੀਤੀ।
ਜਦਕਿ ਉਸਤਾਦ ਜਤਿੰਦਰਪਾਲ ਸਿੰਘ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਮਨਿੰਦਰ ਸਿੰਘ, ਪੰਡਿਤ ਰਮਾਂਕਾਂਤ ਜੀ, ਪ੍ਰੋ: ਗੋਬਿੰਦਰ ਸਿੰਘ ਆਲਮਪੁਰੀ ਆਦਿ ਤੋਂ ਗੁਰਮਤਿ ਸੰਗੀਤ ਦੇ ਵਿਿਦਆਰਥੀਆਂ ਨੂੰ ਸੁਰ ਤੇ ਸੰਗੀਤਕ ਸ਼ੈਲੀ ਅਨੁਸਾਰ ਵਕਤੀ ਰਾਗ ‘ਚ ਗਾਇਨ ਕਿਵੇਂ ਕਰਨਾ। ਸੁਰ ਅਤੇ ਲੈਅ ਵਿੱਚ ਕਿਸੇ ਵੀ ਵਾਦਨ ਸਾਜ਼ ਨੂੰ ਪ੍ਰਪੱਕਤਾ ਤੇ ਨਿਪੁੰਨਤਾ ਨਾਲ ਕਿਵੇਂ ਵਜਾਉਣਾ। ਵਿਲੰਬਤ ਲੈਅ, ਮੱਧ ਤੇ ਤਾਰ, ਸਪਤਕ ਲੈਅਕਾਰੀ, ਅੰਦਰ ਗਾਇਨ ਕਰਦਿਆਂ ਸਵਰ, ਅਲਾਪ, ਤਾਨਾਂ, ਮੁਰਕਿਆਂ, ਮੀਡਾਂ, ਗਮਕਾਂ, ਖਿਰਨਾ, ਸਪਾਟ ਤਾਨਾਂ ਦੀ ਕਾਇਦੇ ਮੁਤਾਬਿਕ ਪੇਸ਼ਕਾਰੀ ਆਦਿ ਸੰਗੀਤ ਕਲਾ ਦੀਆਂ ਬਾਰੀਕੀਆਂ ਨੂੰ ਬਾਖੂਬੀ ਪੇਸ਼ ਕਿਵੇਂ ਕਰਨਾ ਆਦਿ ਪੱਖਾਂ ਨੂੰ ਬਾਰੀਕੀ ਨਾਲ ਸਮਝਣ ਦਾ ਸ਼ੁਭ ਮੌਕਾ ਮਿਿਲਆ। ਭਾਈ ਜਸਪ੍ਰੀਤ ਸਿੰਘ ਬਠਿੰਡਾ, ਡਾ: ਗੁਰਿੰਦਰ ਸਿੰਘ ਬਟਾਲਾ, ਪ੍ਰੋ: ਪ੍ਰੇਮ ਸਾਗਰ ਜੀ, ਰਾਜੇਸ਼ ਮਾਲਵੀਆ, ਡਾ: ਗੁਰਦਿਆਲ ਸਿੰਘ ਲਾਲੀ, ਮੈਡਮ ਅਵਤਾਰ ਕੌਰ ਆਦਿ ਨੇ ਵੀ ਵਿਿਦਆਰਥੀਆਂ ਨਾਲ ਸੰਗੀਤ ਦੀਆਂ ਬਾਰੀਕੀਆਂ ਸਾਂਝੀਆਂ ਕੀਤੀਆਂ। ਸੰਤ ਬਾਬਾ ਅਮੀਰ ਸਿੰਘ ਜੀ ਨੇ ਪਦਮ ਸ਼੍ਰੀ ਸ਼ਾਹਿਦ ਪਰਵੇਜ਼ ਜੀ ਅਤੇ ਤਿੰਨ ਰੋਜਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸੰਗੀਤ ਦੇ ਮਾਹਰ ਉਸਤਾਦ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਅਤੇ ਜਵੱਦੀ ਟਕਸਾਲ ਦੇ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਸਿੱਖ ਪੰਥ ਦੇ ਹਰਿਆਵਲ ਦਸਤੇ ਗ੍ਰੰਥੀ-ਪਾਠੀ ਸਿੰਘ/ਕਥਾਵਾਚਕ-ਪ੍ਰਚਾਰਕ/ਕੀਰਤਨੀਏ ਆਦਿ ਵੱਧ ਤੋਂ ਵੱਧ ਗੁਰਮਤਿ ਗਿਆਨ ਦੇ ਧਾਰਨੀ ਹੋਣ, ਤਾਂ ਜੋ ਸਿੱਖ ਪੰਥ ਦੀ ਘਰ-ਘਰ ਅਤੇ ਗੁਰਸਿੱਖੀ ਜੀਵਨ-ਜੁਗਤ ਤੇ ਸਿੱਖੀ ਚੇਤਨਾ ‘ਚ ਹੋਰ ਵਿਕਾਸ, ਹੋਰ ਨਿਖਾਰ ਆ ਸਕੇ ਅਤੇ ਕੌਮ ਪਤਿਤਪੁਣੇ, ਨਸ਼ਿਆਂ ਆਦਿ ਪ੍ਰਚਲਣ ਆਦਿ ਹੋਰ ਅਲਾਮਤਾਂ ਤੋਂ ਪੂਰਨ ਸੁਚੇਤਨਾ ਸਹਿਤ ਬਚ ਕੇ ਰਹਿਣ ਦਾ ਇਰਾਦਾ ਲੋੜੀਂਦੇ ਰੂਪ ‘ਚ ਪ੍ਰਪੱਕ ਹੋ ਸਕੇ। ਉਨ੍ਹਾਂ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਸਹਿਯੋਗੀ ਸੰਗਤਾਂ ਅੱਗੇ ਸਿਰ ਝੁਕਾਇਆ, ਜਿਨ੍ਹਾਂ ਝੋਲੀ ਪਈ ਸੇਵਾ ਨੂੰ ਨੇਪਰੇ ਚਾੜ੍ਹਨ ਲਈ ਹਰ ਵੇਲੇ ਪੂਰਨ ਸਹਿਯੋਗ ਦਿੱਤਾ।