ਲੁਧਿਆਣਾ, 26 ਜੂਨ ( ਪ੍ਰਿਤਪਾਲ ਸਿੰਘ ਪਾਲੀ ):- ਪੁਰਾਤਨ ਗੁਰਮਤਿ ਸੰਗੀਤ, ਗੁਰਬਾਣੀ ਪ੍ਰਚਾਰ ਪਸਾਰ, ਗੁਰਮਤਿ ਜੀਵਨ ਲਈ ਸੇਧਾਂ ਦੇਣ, ਗੁਰਮਤਿ ਸਾਹਿਤ ਦੀ ਰਚਨਾ ਆਦਿ ਤੋਂ ਇਲਾਵਾ ਆਪਣੇ ਪ੍ਰਵਚਨਾਂ ਰਾਹੀਂ ਅਕਾਲ ਪੁਰਖ, ਜਗਤ ਸ਼੍ਰਿਸ਼ਟੀ, ਪੁਰਾਤਨ ਕੀਰਤਨ ਪ੍ਰੰਪਰਾ, ਮਾਇਆ-ਮੋਹ, ਆਦਿ ਗੁਰਮਤਿ ਵਿਚਾਰਾਂ ਨੂੰ ਸੰਗਤਾਂ ਸਨਮੁੱਖ ਕਰਨ ਵਾਲੇ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਵੀ ਉਸ ਰਾਹ ਨਿਰੰਤਰ ਕਾਰਜਸ਼ੀਲ ਹਨ। ਵਿਿਦਆਰਥੀਆਂ ਦੀ ਸਿੱਖਿਆ, ਸੇਵਾ ਸੰਭਾਲ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ‘ਚ ਮਹਾਂਪੁਰਸ਼ਾਂ ਵਲੋਂ ਸਿਰਜੀ “ਜਵੱਦੀ ਟਕਸਾਲ” ਦੇ ਸੇਵਾ ਕਾਰਜ਼ਾਂ ਨੂੰ ਵਚਨਬੱਧ ਹਨ। ਟਕਸਾਲ ਤੋਂ ਵਿਿਦਆ ਪ੍ਰਾਪਤ ਵਿਿਦਆਰਥੀ ਦੇਸ਼-ਵਿਦੇਸ਼ ‘ਚ ਸੇਵਾਵਾਂ ਨਿਭਾ ਰਹੇ ਹਨ। ਟਕਸਾਲ ਦੇ ਸਥਾਨਕ ਰੁਝੇਵਿਆਂ ‘ਚੋਂ ਵਕਤ ਸੰਕੋਚਦਿਆਂ ਮਹਾਂਪੁਰਸ਼ ਆਸਟ੍ਰੇਲੀਆ ਦੀ ਸੰਗਤ ਵਲੋਂ ਉਲੀਕੇ ਧਰਮ ਪ੍ਰਚਾਰ ਸਮਾਗਮਾਂ ਵਿਚ ਸਮੂਲੀਅਤ ਕਰਨ ਲਈ ਅੱਜ ਰਵਾਨਾ ਹੋਏ। ਡਾ: ਜੋਗਿੰਦਰ ਸਿੰਘ ਝੱਜ, ਡਾ: ਸੁਖਦੇਵ ਸਿੰਘ, ਸ੍ਰ: ਅੰਮ੍ਰਿਤਪਾਲ ਸਿੰਘ ਗਰੇਵਾਲ, ਸ੍ਰ: ਮਨਜੀਤ ਸਿੰਘ, ਬਾਪੂ ਜੋਗਿੰਦਰ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਪ੍ਰਿਤਪਾਲ ਸਿੰਘ ਪਾਲੀ, ਨਇਬ ਸਿੰਘ, ਗਿਆਨੀ ਗੁਰਦੇਵ ਸਿੰਘ ਆਦਿ ਤੋਂ ਇਲਾਵਾ ਜਵੱਦੀ ਟਕਸਾਲ ਦੇ ਵਿਿਦਆਰਥੀਆਂ ਅਤੇ ਸੰਗਤਾਂ ਵਲੋਂ ਵਿਦਾਇਗੀ ਦਿੱਤੀ। ਜਵੱਦੀ ਟਕਸਾਲ ਦੇ ਭਾਈ ਗੁਰਭੇਜ ਸਿੰਘ ਭੁੱਲਰ ਪਾਸੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਹਾਂਪੁਰਸ਼ ਬ੍ਰਿਸਬੇਨ, ਮੈਲਬੌਰਨ, ਭਾਈ ਸਾਬ੍ਹ ਨੇ ਦੱਸਿਆ ਕਿ ਮਹਾਂਪੁਰਸ਼ ਜੁਲਾਈ ਅੱਧ ਤੱਕ ਦੇਸ਼ ਮੁੜ ਆਉਣਗੇ।
ReplyForward Add reaction
![]() |