ਲੁਧਿਆਣਾ 29 ਜੂਨ, ਪ੍ਰਿਤਪਾਲ ਸਿੰਘ ਪਾਲੀ, ਭਾਰਤੀ ਜਨਤਾ ਪਾਰਟੀ ਕੇਂਦਰ ਵਿੱਚ ਤਿੰਨ ਵਾਰਸਕਾਰ ਬਣਾਉਣ ਵਿੱਚ ਸਫਲ ਹੋਈ ਹੈ ਅਤੇ ਉਸਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਖਦੇੜ ਕੇ ਸਰਕਾਰ ਤੋਂ ਬਾਹਰ ਕਰ ਦਿੱਤਾ ਪਰ ਉਸ ਲੀਡਰ ਸ਼ਿਪ ਨੇ ਪੰਜਾਬ ਜਾ ਕੇ ਡੇਰਾ ਲਾ ਲਿਆ ਹੈ ਅਤੇ ਉਹਨਾਂ ਨੇ ਬੜੀ ਚਲਾਕੀ ਨਾਲ ਰਾਜ ਸਭਾ ਦੇ ਮੈਂਬਰ ਨੂੰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲੜਾ ਕੇ ਜੇਤ ਪ੍ਰਾਪਤ ਕਰ ਲਈ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਸ ਪਾਰਟੀ ਨੇ 2007 ਤੋਂ 2017 ਤੱਕ ਚੱਲੀ ਸਰਕਾਰ ਦੀਆਂ ਕਮੀਆਂ ਅਤੇ ਕੈਪਟਨ ਦੀਆਂ ਨਾਕਾਮੀਆਂ ਨੂੰ ਪਕੜ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਪੰਜਾਬ ਇੱਕ ਵਾਰ ਆਪ ਨੂੰ ਮੌਕਾ ਦੇਣ ਦਾ ਨਾਅਰ ਲਾ ਕੇਪਿ 92 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਜਿਸ ਵਿੱਚ ਪੰਜਾਬ ਵਿੱਚ ਸੱਤਾ ਤੇ ਕਾਬਜ ਰਹੀ ਅਕਾਲੀ ਦਲ ਅਤੇ ਕਾਂਗਰਸ ਦੇ ਹੀ ਆਗੂ ਸ਼ਾਮਲ ਹੋ ਕੇ ਵਿਧਾਨ ਸਭਾ ਵਿੱਚ ਪਹੁੰਚ ਗਏ ਉਸ ਚ ਹੁਣ ਵੀ ਉਹਨਾਂ ਨੇ ਔਰਤਾਂ ਨੂੰ ਇੱਕ ਹਜ਼ਾਰ ਰ ਰੁਪਆ ਮਹੀਨਾ ਅਤੇ 600 ਯੂਨਿਟਬਿਜਲੀ ਮੁਫਤ ਦੇਣ ਦਾ ਵੀ ਲਾਰਾ ਲਾ ਕੇ ਲੋਕਾਂ ਨੂੰ ਆਪਣੇ ਮਗਰ ਲਾਇਆ ਪਰ ਨੈਸ਼ਨਲ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੀ ਉਹਨਾਂ ਦੇ ਛਲਾਵੇ ਨੂੰ ਨਾ ਪਕੜ ਸਕੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਤੋੜ ਵਿਛੋੜਾ ਵੀ ਇਹਨਾਂ ਦੀ ਸਫਲਤਾ ਦਾ ਇੱਕ ਬਹੁਤ ਵੱਡਾ ਕਾਰਨ ਬਣਿਆ ਸੀ ਹਲਕਿਆਂ ਦਾ ਕਹਿਣਾ ਹੈ ਕਿ ਜਿਸ ਤਰਾਂ ਕਾਂਗਰਸ ਵਿੱਚ ਪਾਟੋਧੜ ਚਲ ਰਹੀ ਹੈ ਅਤੇ ਅਕਾਲੀ ਦਲ ਵੀ ਧੜਿਆਂ ਵਿੱਚ ਵੰਡਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪੰਜਾਬ ਦੀ ਲੀਡਰਸ਼ਿਪ ਇਸ ਦਾ ਪੂਰਾ ਪੂਰਾ ਫਾਇਦਾ ਉਠਾ ਕੇ ਮੁੜ ਤੋਂ 2027ਦੀਆਂ ਚੋਣਾਂ ਲਈ ਅੰਦਰੂਨੀ ਤੌਰ ਤੇ ਤਿਆਰ ਬਰ ਤਿਆਰ ਹਨ ਉਹਨਾਂ ਨੇ ਇਸ ਸਬੰਧ ਵਿੱਚ 117 ਹਲਕਿਆਂ ਵਿੱਚ ਆਪਣੇ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਹਨ ਹੁਣ ਵੇਖਣਾ ਇਹ ਹੈ ਕਿ ਉਹਨਾਂ ਦੇ ਰਾਜਸੀ ਪੈਂਤੜੇ ਦੇ ਮੁਕਾਬਲੇ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਕੀ ਕਰਦਾ ਉਹ ਕੁਝ ਕਰਦੇ ਹਨ ਜਾਂ ਪਛਤਾਏਕਿਆ ਹੋ ਜਬ ਚੜੀਆ ਚੋਗੇ ਖੇਤ ਵਾਲੀ ਗੱਲ ਕਰਨਗੇ ਅਗਰ ਅਜਿਹਾ ਹੋਇਆ ਤਾਂ ਆਮ ਆਦਮੀ ਪਾਰਟੀ ਮੁੜ ਤੋਂ ਪੰਜਾਬ ਵਿੱਚ ਸੱਤਾ ਤੇ ਕਾਬਜ ਹੋ ਜਾਏਗੀ ਤੇ ਇਹਨਾਂ ਦੇ ਪੱਲੇ ਹੱਥ ਮਲਣ ਤੋਂ ਇਲਾਵਾ ਕੁਝ ਨਹੀਂ ਰਵੇਗਾ








