ਬਾਬਾ ਜੀ ਨੇ ਹਲੂਣਾ ਦਿੰਦਿਆ ਫ਼ੁਰਮਾਇਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਦਾ ਦਿਹਾੜਾ ਆ ਰਿਹਾ ਹੈ। ਅਸੀਂ ਆਪਣੇ ਹਿਰਦਿਆਂ ਅੰਦਰ ਝਾਤੀ ਮਾਰੀਏ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤੇ ਸਨ ਤੇ ਅਸੀਂ ਉਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਕਿੰਨੀ ‘ਕੁ ਥਾਂ ਦਿੱਤੀ ਹੈ। ਅਸੀਂ ਸ਼ਤਾਬਦੀ ਨੂੰ ਪ੍ਰੇਮਾ ਭਗਤੀ ਕਰਕੇ ਮਨਾਉਣਾ ਹੈ, ਇਹ ਨਾ ਹੋਵੇ ਕਿ ਤੜਕ-ਭੜਕ ਪਹਿਰਾਵੇ ਤੇ ਦਾਨ ਦਾ ਦਿਖਾਵਾ ਕਰਕੇ ਲੰਗਰ ਛਕਾ ਕੇ ਤੇ ਘਰਾਂ ਨੂੰ ਤੁਰ ਜਾਈਏ ਤੇ ਸਾਨੂੰ ਪਤਾ ਹੀ ਨਾ ਲੱਗੇ ਕਿ ਗੁਰੂ ਸਾਹਿਬ ਸਾਨੂੰ ਕੀ ਕਹਿਣਾ ਚਾਹੁੰਦੇ ਹਨ। ਬਾਬਾ ਜੀ ਨੇ ਜਾਣਕਾਰੀ ਦਿੱਤੀ ਕਿ ਆਉਂਦੀ 18 ਨਵੰਬਰ ਨੂੰ ਜਵੱਦੀ ਟਕਸਾਲ ਵਿਖੇ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਦੂਜਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਿੱਖ ਕੌਮ ਦੇ ਵਿਦਵਾਨ ਡਾ: ਇੰਦਰਜੀਤ ਸਿੰਘ ਗੋਗੋਆਣੀ ਅਤੇ ਡਾ: ਸਰਬਜਿੰਦਰ ਸਿੰਘ ਮੁੱਖ ਬੁਲਾਰਿਆਂ ਵਜ਼ੋ ਹਾਜ਼ਰੀ ਭਰਨਗੇ, ਜਦਕਿ ਡਾ: ਸਰਬਜੀਤ ਕੌਰ ਸੰਧਾਵਾਲੀਆ ਪ੍ਰਧਾਨਗੀ ਕਰਨਗੇ। ਬਾਬਾ ਜੀ ਨੇ ਸੰਗਤਾਂ ਨੂੰ ਸੈਮੀਨਾਰ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ।