)-ਬੀਤੇ ਕੱਲ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਸੰਧਿਆ ਦੇ ਸਜੇ ਸਮਾਗਮ ਵਿਚ ਉਸਤਾਦ ਰਾਜਬਰਿੰਦਰ ਸਿੰਘ, ਭਾਈ ਜਸਵੰਤ ਸਿੰਘ ਜੀਰਾ, ਜਵੱਦੀ ਟਕਸਾਲ ਦਾ ਹਜੂਰੀ ਕੀਰਤਨ ਜੱਥਾ, ਭਾਈ ਸਤਿੰਦਰ ਸਿੰਘ ਸਾਰੰਗ, ਭਾਈ ਸਤਨਿੰਦਰ ਸਿੰਘ ਬੋਦਲ, ਡਾ: ਗੁਰਿੰਦਰ ਸਿੰਘ ਬਟਾਲਾ, ਭਾਈ ਹਰਜੋਤ ਸਿੰਘ ਜਖਮੀ, ਭਾਈ ਬਲਜੀਤ ਸਿੰਘ ਨਾਮਧਾਰੀ ਦਿੱਲੀ ਵਾਲੇ ਆਦਿ ਕੀਰਤਨੀ ਜਥਿਆਂ ਨੇ ਰਾਗਾਂ ਅਧਾਰਤ ਗੁਰਬਾਣੀ ਸ਼ਬਦ ਕੀਰਤਨ ਕੀਤੇ। ਸਮਾਗਮ ਦੇ ਅੰਤ ‘ਚ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਧੰਨਵਾਦੀ ਸ਼ਬਦਾਂ ਸਾਂਝੇ ਕਰਦਿਆਂ 34 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਨਿਰਵਿਘਨ ਸੰਪੂਰਨਤਾ ਲਈ ਟਕਸਾਲ ਦੇ ਪੁਰਾਣੇ ਤੇ ਮੌਜੂਦਾ ਵਿਿਦਆਰਥੀਆਂ, ਪ੍ਰਬੰਧਕਾਂ ਜੁੜੀਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਟਾਨ ਕੋਟ ਧੰਨਵਾਦ ਦੀ ਅਰਦਾਸ ਕੀਤੀ। ਅੱਜ ਸੰਗਰਾਂਦ ਦੇ ਦਿਹਾੜੇ ਮਹੀਨੇਵਾਰ ਸਮਾਗਮ ‘ਚ ਬਾਰਹ ਮਾਹਾ ਤੁਖਾਰੀ ਤੇ ਮਾਂਝ ਦੇ ਹਵਾਲੇ ਨਾਲ ਪੋਹ ਮਹੀਨੇ ਦੇ ਮਾਧਿਅਮ ਦੁਆਰਾ ਵਿਕਾਰਾਂ ਰੂਪੀ ਠੰਡ ਅਤੇ ਮਨ ਨੂੰ ਪ੍ਰਭੂ ਦੇ ਨਾਮ ਦੀ ਸਿਫਤ ਸਾਲਾਹ ਨਾਲ ਜੋੜਨ ਤੇ ਜੋਰ ਦਿੱਤਾ। ਬਾਬਾ ਜੀ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਤਨ-ਮਨ-ਧਨ ਨਾਲ ਅਣਥੱਕ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦੇ ਨਾਲ-ਨਾਲ ਟਕਸਾਲ ਦੇ ਵਿਿਦਆਰਥੀਆਂ ਦਾ ਧੰਨਵਾਦ ਕਰਦਿਆਂ ਸੰਤ ਬਾਬਾ ਸੁਚਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਂਪੁਰਸ਼ਾਂ ਵਲੋਂ ਸਿਰਜਿਤ “ਜਵੱਦੀ ਟਕਸਾਲ” ਵਿਚੋਂ ਗੁਰਮਤਿ ਦੀ ਕੁਠਾਲੀ ਵਿੱਚ ਢਲੇ ਸੈਂਕੜੇ ਕੀਰਤਨੀਏ, ਕਥਾਵਾਚਕ, ਗ੍ਰੰਥੀ ਸਿੰਘ ਗੁਰਮੁਖ ਪਿਆਰੇ ਭਾਰਤ ਵਰਸ਼ ਦੇ ਦੇਸ਼ ਕੋਨੇ-ਕੋਨੇ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਗੁਰਬਾਣੀ ਕਥਾ-ਕੀਰਤਨ ਨਾਮ ਵਰਖਾ ਬਰਸਾ ਕੇ ਤਪਤ ਹਿਰਦਿਆਂ ਨੂੰ ਪਰਮ ਸ਼ਾਂਤੀ ਪ੍ਰਦਾਨ ਕਰ ਰਹੇ ਹਨ, ਜਿਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਨੂੰ ਗੁਰੂ ਖਾਲਸਾ ਪੰਥ ਭਲੀ ਪ੍ਰਕਾਰ ਜਾਣਦਾ ਹੈ। ਇਹ ਗੁਰਮੁਖ ਪਿਆਰੇ ਗ੍ਰੰਥੀ, ਕਥਾਵਾਚਕ ਤੇ ਰਾਗੀ ਸਿੰਘ ਪਾਠ, ਕਥਾ ਵਿਚਾਰ, ਕੀਰਤਨ ਦੇ ਆਧਾਰ ਨਾਲ ਸੰਗਤਾਂ ਨੂੰ ਸ਼ਬਦ ਨਾਲ ਜੋੜਦੇ ਹਨ।
ਲੁਧਿਆਣਾ 15 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ







