ਗਿਆਨੀ ਜਗਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਅੱਜ ਗੁਰਦੁਆਰਾ ਨਾਢਾ ਸਾਹਿਬ ਵਿਖੇ ਸਵੇਰ ਦੇ ਦੀਵਾਨ ਵਿੱਚ ਗੁਰਮਤ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਈ

ਲੁਧਿਆਣਾ 16 ਦਸੰਬਰ, ਪ੍ਰਿਤਪਾਲ ਸਿੰਘ ਪਾਲੀ, ਪੰਥ ਪ੍ਰਸਿੱਧ ਵਿਦਵਾਨ ਗਿਆਨੀ ਜਗਵਿੰਦਰ ਸਿੰਘ ਲੁਧਿਆਣੇ ਵਾਲੇ ਜੋ ਲੰਮੇ ਅਰਸੇ ਤੋਂ ਦੇਸ਼ ਵਿਦੇਸ਼ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰਨ ਲਈ ਸਰਗਰਮ ਹਨ ਉਹਨਾਂ ਵੱਲੋਂ ਅੱਜ ਸਵੇਰ ਦੇ ਦੀਵਾਨ ਵਿੱਚ ਗੁਰਦੁਆਰਾ ਨਾਢਾ ਸਾਹਿਬ ਇਤਿਹਾਸਿਕ ਅਸਥਾਨ ਤੇ ਜਾ ਕੇ ਸੰਗਤਾਂ ਨੂੰ ਗੁਰਮਤ ਵਿਚਾਰਾਂ ਨਾਲ ਜੋੜਿਆ ਇਸ ਸਮੇਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਉਹਨਾਂ ਦੇ ਗੁਰਮਤ ਵਿਚਾਰਾਂ ਨੂੰ ਸਰਵਣ ਕੀਤਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਗਿਆਨੀ ਜਗਵਿੰਦਰ ਸਿੰਘ ਜੀ ਦਾ ਇਥੇ ਪੁੱਜਣ ਤੇ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੀ ਸਾਂਝ ਸਰਵਣ ਕਰਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ। ਇਸ ਮੌਕੇ ਗਿਆਨੀ ਜਗਵਿੰਦਰ ਸਿੰਘ ਨੇ ਗੁਰਮਤ ਵਿਚਾਰਾਂ ਦੀ ਸਾਂਝ ਕਰਦਿਆਂ ਪੋਹ ਦੇ ਮਹੀਨੇ ਵਿੱਚ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਅਤੇ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਜਿਸ ਵਿੱਚ ਚਮਕੌਰ ਸਾਹਿਬ ਦੀ ਲਾਸਾਨੀ ਜੰਗ ਜਿਸ ਵਿੱਚ 40 ਸਿੰਘਾਂ ਨੇ 10 ਲੱਖ ਦੀ ਮੁਗਲਾਂ ਦੀ ਫੌਜ ਨਾਲ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਨ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣ ਕਰਾਇਆ।

Leave a Comment

You May Like This

ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ