ਲੁਧਿਆਣਾ,21 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )-ਲੰਘੀ ਰਾਤ ਦਾ, ਅੱਜ ਦੇ ਦਿਨ ਦੀ ਆਰੰਭਤਾ ਵਾਲਾ, ਉਹ ਪਲ ਜਦੋਂ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਵਾਰ, ਗੁਰਸਿੱਖਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਹੋਵੇਗਾ। ਹਰ ਸਾਲ ਦੀ ਤਰ੍ਹਾਂ ਪੋਹ ਮਹੀਨੇ ਦੇ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ ‘ਚ ਕਰਵਾਏ ਜਾਂਦੇ
“ਵਿਸ਼ੇਸ਼ ਸਿਮਰਨ ਸਮਾਗਮ” ਆਰੰਭਤਾ ਮੌਕੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਜੁੜੀਆਂ ਸੰਗਤਾਂ ਨਾਲ ਗੁਰਬਾਣੀ ਸ਼ਬਦ ਦਾ ਸਿਮਰਨ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਜੁਲਮ-ਓ-ਸਿਤਮ ਨੂੰ ਖਤਮ ਕਰਨ, ਧਰਤੀ ਨੂੰ ਧਰਮਸਾਲ ਬਣਾਉਣ ਲਈ, ਨਾਨਕ ਨਿਰਮਲ ਪੰਥ ਨੂੰ ਅੱਗੇ ਤੋਰਦਿਆਂ ਬੇਅੰਤ ਸਿੰਘ ਸਿੰਘਣੀਆਂ ਨੇ ਸ਼ਹਾਦਤਾਂਲ ਦਿੱਤੀਆਂ। ਗੁਰੂ ਸਾਹਿਬ ਜੀ ਦੇ ਪ੍ਰਾਣਾਂ ਤੋਂ ਪਿਆਰੇ ਬੇਅੰਤ ਮਰਜੀਵੜਾ ਗੁਰਸਿੱਖਾਂ, ਸਾਹਿਬਜ਼ਾਦਿਆਂ ਨੇ ਜਬਰ, ਜੁਲਮ, ਅਨਿਆ ਤੇ ਧੱਕੇਸ਼ਾਹੀ ਦਾ ਖਾਤਮਾ ਕਰਕੇ ਧਰਤੀ ਉੱਪਰ ਸਤ, ਸੰਤੋਖ, ਨੇਕੀ, ਦਇਆ ਤੇ ਪਰਉਪਕਾਰ ਵਾਲੇ ਹਲੀਮੀ ਰਾਜ ਦੀ ਸਥਾਪਤੀ ਲਈ ਸ਼ਹੀਦੀਆਂ ਦਿੱਤੀਆਂ। “ਪੋਹ ਮਹੀਨੇ ਦੀ ਦਰਦਨਾਕ ਦਾਸਤਾਨ” ਦਾ ਦੁਨੀਆ ਦੇ ਇਤਿਹਾਸ ਅੰਦਰ ਕੋਈ ਸਾਨੀ ਨਹੀਂ। ਦਫਤਰ ਜਵੱਦੀ ਟਕਸਾਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ 20 ਦਸੰਬਰ ਤੋਂ ਆਰੰਭ ਹੋਏ “ਵਿਸ਼ੇਸ਼ ਸਿਮਰਨ ਸਮਾਗਮ” 24 ਦਸੰਬਰ ਤੱਕ ਰੋਜ਼ਾਨਾ ਸ਼ਾਮ 7:00 ਵਜੇ ਤੋਂ 8:15 ਤੱਕ ਪੰਜ ਦਿਨ ਸਜਣਗੇ।







