ਲੁਧਿਆਣਾ 25 ਦਸੰਬਰ, ਪ੍ਰਿਤਪਾਲ ਸਿੰਘ ਪਾਲੀ, ਕੁਝ ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੀ ਉਪਾਧੀ ਪ੍ਰਾਪਤ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੇ ਕੁਝ ਸਾਥੀਆਂ ਸਮੇਤ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਸਫਰ ਏ ਸ਼ਹਾਦਤ ਗੁਰਮਤਿ ਸਮਾਗਮਾਂ ਦਾ ਆਗਾਜ਼ ਭਾਈ ਕੁੰਮਾ ਦੀ ਮਾਸ਼ਕੀ ਦੇ ਅਸਥਾਨ ਜਿਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਆ ਕੇ ਠਹਿਰੇ ਸਨ ਉਸ ਤੋਂ ਬਾਅਦ ਗੰਗੂ ਦੇ ਘਰ ਪਿੰਡ ਸਹੇੜੀ ਮਰਿੰਡੇ ਕੁਤਵਾਲੀ ਸਾਹਿਬ ਉਸ ਤੋਂ ਬਾਅਦ ਠੰਡਾ ਬੁਰਜ ਫਤਿਹਗੜ ਸਾਹਿਬ ਜਿੱਥੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਰੱਖਣ ਉਪਰੰਤ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਇਹਨਾਂ ਗੁਰਮਤ ਸਮਾਗਮਾਂ ਵਿੱਚ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਵੱਲੋਂ ਕੀਤੇ ਗਏ ਬਹੁਤ ਹੀ ਭਾਵਪੂਰਕ ਵਿਚਾਰਾ ਨੇ ਸਿੱਖ ਨੌਜਵਾਨੀ ਵਿੱਚ ਭਾਰੀ ਜਜ਼ਬਾ ਪੈਦਾ ਕੀਤਾ ਜਿਸ ਨਾਲ ਇਹਨਾਂ ਸਮਾਗਮ ਵਿੱਚ ਨੌਜਵਾਨਾਂ ਨੇ ਵਹੀਰਾਂ ਘੱਤ ਦਿੱਤੀਆਂ ਅੱਜਕਲ ਇਹਨਾਂ ਸਮਾਗਮਾਂ ਵਿੱਚ ਸਿੱਖ ਨੌਜਵਾਨ ਬੀਬੀਆਂ ਅਤੇ ਅਤੇ ਸਿੱਖ ਪਰਿਵਾਰ ਇਨੀ ਭਾਰੀ ਗਿਣਤੀ ਵਿੱਚ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ ਜਿਨਾਂ ਨੂੰ ਵੱਖ ਵਖ ਚੈਨਲ ਵਾਲੇ ਇਨਾਂ ਸਮਾਗਮਾਂ ਨੂੰ ਕਰੋ ਕਰੀ ਪਹੁੰਚਾ ਰਹੇ ਹਨ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੈਰੀ ਬਵੇਜਾ ਵੱਲੋਂ ਚਾਰ ਸਾਹਿਬਜ਼ਾਦੇ ਫਿਲਮ ਬਣਾ ਕੇ ਸਿੱਖ ਨੌਜਵਾਨਾਂ ਅਤੇ ਬੱਚਿਆਂ ਵਿੱਚ ਭਾਰੀ ਉਤਸਾਹ ਪੈਦਾ ਕੀਤਾ ਸੀ ਗੁਰਦੁਆਰਾ ਅਟਕ ਸਾਹਿਬ ਸਹੇੜੀ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਨੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦਿਆ ਉਥੇ ਹੋਰ ਦੱਸ ਏਕੜ ਜਮੀਨ ਲੈ ਕੇ ਸੰਗਤਾਂ ਤੇ ਬੈਠਣ ਲਈ ਇੰਤਜਾਮ ਕਰਨ ਦੀ ਗੱਲ ਕੀਤੀ ਹੈ।

Leave a Comment

You May Like This

ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ