ਲੁਧਿਆਣਾ ੧੦ ਮਾਰਚ ,ਪ੍ਰਿਤਪਾਲ ਸਿੰਘ ਪਾਲੀ ,ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਸੱਤਾਧਾਰੀ ਪਾਰਟੀ ਦੁਬਾਰਾ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਉੱਥੇ ਪੰਜਾਬ ਦੀ ਖੇਤਰੀ ਅਤੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤਕੜੇ ਹੋ ਕੇ ਮੈਦਾਨ ਵਿੱਚ ਉਤਰਨ ਦੀ ਤਿਆਰੀ ਵਿੱਚ ਹੈ ਭਾਵੇਂ ਕਾਂਗਰਸ ,ਭਾਜਪਾ ,ਵੀ ਆਪਣੇ ਸਰਕਾਰ ਦੇ ਦਾਅਵੇ ਕਰ ਰਹੇ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰਾਂ ਜੰਗਜੂ ਬਣ ਕੇ ਮੈਦਾਨ ਵਿੱਚ ਉਤਰਨ ਲਈ ਤਿਆਰੀ ਵਿੱਚ ਨਜ਼ਰ ਆ ਰਹੇ ਹਨ ਉਨ੍ਹਾਂ ਨੇ ਹੁਣੇ ਹੀ ਦੋ ਨਵੇਂ ਇੰਚਾਰਜ ਲਾ ਕੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰਨ ਲਈ ਹਲਕਾ ਗਿੱਲ ਵਿੱਚ ਸਾਬਕਾ ਜੱਜ ,ਅਤੇ ਹਲਕਾ ਕੇਂਦਰੀ ਵਿੱਚ ਸਵਰਗੀ ਸਤਪਾਲ ਗੋਸਾਈ ਦੇ ਪੋਤੇ ਅਮਿਤ ਗੋਸਾਈਂ ਨੂੰ ਹਲਕਾ ਇੰਚਾਰਜ ਬਣਾਇਆ ਗਿਆ।







