Rail Roko Dharna in Punjab: ਜੇਕਰ ਤੁਸੀਂ ਵੀ ਭਲਕੇ ਪੰਜਾਬ ’ਚ ਕਰਨ ਵਾਲੇ ਹੋ ਟ੍ਰੇਨ ’ਚ ਸਫ਼ਰ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ..!

ਪੰਜਾਬ ਭਰ ’ਚ ਇੱਕ ਵਾਰ ਫਿਰ ਤੋਂ ਕਿਸਾਨ ਟ੍ਰੇਨਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ। ਦੱਸ ਦਈਏ 18 ਮਈ ਯਾਨੀ ਭਲਕੇ ਤੋਂ ਮੁੜ ਤੋਂ ਕਿਸਾਨ ਟ੍ਰੇਨਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ

Rail Roko Dharna in Punjab: ਜੇਕਰ ਤੁਸੀਂ ਵੀ ਭਲਕੇ ਪੰਜਾਬ ’ਚ ਕਰਨ ਵਾਲੇ ਹੋ ਟ੍ਰੇਨ ’ਚ ਸਫ਼ਰ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ..!
ਪੰਜਾਬ ਭਰ ’ਚ ਇੱਕ ਵਾਰ ਫਿਰ ਤੋਂ ਕਿਸਾਨ ਟ੍ਰੇਨਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ। ਦੱਸ ਦਈਏ 18 ਮਈ ਯਾਨੀ ਭਲਕੇ ਤੋਂ ਮੁੜ ਤੋਂ ਕਿਸਾਨ ਟ੍ਰੇਨਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ।

Rail Roko Dharna in Punjab: ਪੰਜਾਬ ਭਰ ’ਚ ਇੱਕ ਵਾਰ ਫਿਰ ਤੋਂ ਕਿਸਾਨ ਟ੍ਰੇਨਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ। ਦੱਸ ਦਈਏ 18 ਮਈ ਯਾਨੀ ਭਲਕੇ ਤੋਂ ਮੁੜ ਤੋਂ ਕਿਸਾਨ ਟ੍ਰੇਨਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ। ਜਿਸ ਕਾਰਨ ਟ੍ਰੇਨਾਂ ਦਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

1 ਵਜੇ ਸੂਬੇ ਭਰ ’ਚ ਰੇਲੇ ਰੋਕੋ ਧਰਨਾ

ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਧਰਨਾ ਪ੍ਰਦਰਸ਼ਨ 

ਇਸ ਸਬੰਧ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੱਲ੍ਹ ਪੂਰੇ ਪੰਜਾਬ ’ਚ ਇੱਕ ਵਜੇ ਮੌਕੇ ਦੀ ਪੰਜਾਬ ਸਰਕਾਰ ਤੋਂ ਦੁਖੀ ਹੋ ਕੇ ਰੇਲਾਂ ਨੂੰ ਜਾਮ ਕੀਤਾ ਜਾਵੇਗਾ। ਜਿਸ ਦਾ ਮੁੱਖ ਕਾਰਨ ਗੁਰਦਾਸਪੁਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾਣਾ ਹੈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਯੋਗ ਮੁਆਵਜਾ ਦੇਣ ਦੀ ਗੱਲ ਆਖੀ ਗਈ ਸੀ ਪਰ ਹੁਣ ਕਿਸਾਨਾਂ ਨਾਲ ਜ਼ਬਰ ਨਾਲ ਕਿਸਾਨਾਂ ਤੋਂ ਜ਼ਮੀਨਾ ਖੋਹੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਤਰਨਤਾਰਨ ਅਤੇ ਹੁਣ ਅੰਮ੍ਰਿਤਸਰ ’ਚ ਵੀ ਇਸੇ ਤਰ੍ਹਾਂ ਹੀ ਕਿਸਾਨਾਂ ਨਾਲ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

‘ਕਿਸਾਨ ਕਰੋ ਜਾਂ ਮਰੋ ਦੀ ਨੀਤੀ ’ਤੇ’

ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਹੁਣ ਕਰੋ ਜਾਂ ਮਰੋ ਦੀ ਨੀਤੀ ਉੱਤੇ ਹਨ। ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਨੁੰ ਲੱਗ ਰਿਹਾ ਹੈ ਕਿ ਉਹ ਜਲੰਧਰ ਦੀ ਸੀਟ ਜਿੱਤ ਕੇ ਪੂਰੇ ਪੰਜਾਬ ਉਨ੍ਹਾਂ ਦਾ ਹੋ ਗਿਆ ਪਰ ਅਜਿਹਾ ਨਹੀਂ ਹੋਵੇਗਾ। ਕਿਸਾਨਾਂ ਨੂੰ ਕੁੱਟ ਕੇ ਕਿਸਾਨਾਂ ਦੀਆਂ ਲਾਸ਼ਾਂ ’ਤੇ ਚੜ੍ਹ ਕੇ ਜੇਕਰ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਤਾਂ ਕਰ ਸਕਦੀ ਹੈ। ਪਰ ਭਲਕੇ ਉਨ੍ਹਾਂ ਵੱਲੋਂ ਰੇਲ ਰੋਕੋ ਧਰਨਾ ਜ਼ਰੂਰ ਕੀਤਾ ਜਾਵੇਗਾ।

ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਉਹ ਰੇਲਾਂ ਜਾਮ ਨਹੀਂ ਕਰਨਾ ਚਾਹੁੰਦੇ ਸਰਕਾਰ ਉਨ੍ਹਾਂ ਦੇ ਨਾਲ ਬੈਠ ਕੇ ਸ਼ਾਂਤਮਈ ਢੰਗ ਨਾਲ ਮਸਲੇ ਦਾ ਹੱਲ ਕਰੇ ਅਤੇ ਆਪਣੇ ਕਹੇ ਹੋਏ ਸ਼ਬਦਾਂ ’ਤੇ ਰਹੇ।

 

Leave a Comment