ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਇਕ ਗੱਲ ਤਾਂ ਪੰਜਾਬ ਦੇ ਵਾਸੀਆਂ ਨੂ ਸਮਝ ਆ ਗਈ ਹੈ ਕਿ ਸ੍ਰੋਮਣੀ ਅਕਾਲੀ ਦਲ ਨੂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਬਾਰ ਬਾਰ ਰਚੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਸੁਖਦੇਵ ਸਿੰਘ ਢੀਂਡਸਾ ਅਤੇ ਸਹਿਯੋਗੀ ਇਕ ਨਵੀਂ ਪਾਰਟੀ ਬਣਾਉਣ ਦੀ ਧਮਕੀ ਦੇਂਦੇ ਨੇ ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਅਪਣੇ ਨਾਲ ਸਰਬਜੀਤ ਸਿੰਘ ਖਾਲਸਾ ਨੂ ਨਾਲ ਲੈ ਕੇ ਇਕ ਹੋਰ ਪਾਰਟੀ ਬਣਾਉਣ ਦੇ ਬਿਆਨ ਦੇ ਰਹੇ ਹਨ ਪਰ ਸੋਚਣ ਦੀ ਗੱਲ ੲੈ ਕਿ ਦੋਨੋ ਹੀ ਧਿਰ ਅਪਣੀ ਪਾਰਟੀ ਦਾ ਨਾਮ ਸ੍ਰੋਮਣੀ ਅਕਾਲੀ ਦਲ ਤੇ ਹੀ ਰੱਖਣਾ ਚਾਹੁੰਦੀਆਂ ਹਨ। ਸੋਸ਼ਲ ਮੀਡੀਆ ਤੇ ਇਕ ਆਡੀਓ ਸ਼ੇਅਰ ਹੋ ਰਹੀ ਹੈ ਜਿਸ ਵਿਚ ਭਾਈ ਸਰਬਜੀਤ ਸਿੰਘ ਖਾਲਸਾ ਕਿਹ ਰਹੇ ਹਨ ਕਿ ਦਿੱਲੀ ਤੌਂ ਹੱਲੇ ਪਾਰਟੀ ਦਾ ਨਾਮ ਸ੍ਰੋਮਣੀ ਅਕਾਲੀ ਦਲ (ਆਨੰਦਪੁਰ ਸਾਹਿਬ) ਹੱਲੇ ਮੰਜ਼ੂਰ ਨਹੀ ਹੋਈਆ। ਇਸ ਗੱਲ ਤੌਂ ਸਾਫ ਸਾਬਿਤ ਹੁੰਦਾ ਹੈ ਕਿ ਚਾਹੇ ਢੀਂਡਸਾ ਸਾਹਿਬ ਅਤੇ ਉਹਨਾ ਦੇ ਸਹਿਯੋਗੀ ਹੋਣ ਯਾ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਹਿਯੋਗੀ ਹੋਣ ਉਹਨਾ ਦਾ ਮਕਸਦ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ, ਪੰਜਾਬ ਅਤੇ ਪੰਜਾਬੀਆਂ ਨੂ ਕਮਜ਼ੋਰ ਕਰਨਾ ਹੈ। ਪੰਜਾਬ ਨੂ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਵਿਚ ਪਹਿਲਾਂ ਹੀ ਪੰਜਾਬ ਵਿਰੋਧੀ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਹਨ ਅਤੇ ਜਿਸ ਦੇ ਚਲਦੇ ਹੋਏ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਕੀਤੇ ਹੋਏ ਹਨ। ਹੁਣ ਏਹ ਲੋਗ ਸ੍ਰੋਮਣੀ ਅਕਾਲੀ ਦਲ ਨੂ ਢਾਹ ਲਾਉਣ ਦੇ ਮਕਸਦ ਨਾਲ ਅਤੇ ਲੋਕਾਂ ਦੇ ਮਨ ਵਿਚ ਭੁਲੇਖਾ ਪਾਉਣ ਲਈ ਆਪਣੀਆਂ ਪਾਰਟੀਆਂ ਦੇ ਨਾਮ ਵੀ ਸ੍ਰੋਮਣੀ ਅਕਾਲੀ ਦਲ ਦੇ ਨਾਮ ਨਾਲ ਰੱਖਣ ਲੱਗੇ ਹੋਏ ਹਨ, ਪਰ ਪੰਜਾਬ ਦੇ ਲੋਕਾਂ ਨੇ ਪਿਛਲੇ ਤਕਰੀਬਨ ਅੱਠ ਸਾਲ ਤੌਂ ਬਹੁਤ ਸੰਤਾਪ ਝੱਲ ਲਿਆ ਹੈ ਅਤੇ ਏਨਾ ਦੀਆਂ ਭਰਵਾਉਣ ਵਾਲੀਆਂ ਗੱਲਾਂ ਅਤੇ ਇਰਾਦਿਆਂ ਨੂ ਸਮਝ ਚੁੱਕੇ ਹਨ। ਏਨਾ ਨੂ ਚਾਹੀਦਾ ਹੈ ਕਿ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ ਨਾ ਕਿ ਪੰਜਾਬ ਦਾ ਨੁਕਸਾਨ ਕਰਨ ਵਾਸਤੇ। ਪੰਜਾਬ ਦੇ ਵਾਸੀ ਸ੍ਰੋਮਣੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗੂ ਖੱੜੇ ਨੇ ਤੇ ਖੱੜੇ ਰਹਿਣਗੇ।