ਇਸ ਵਾਰ ਬੀਬੀ ਜੀ ਬਣ ਗਏ ਲੁਧਿਆਣੇ ਦੇ ਮੇਅਰ ਪਰ ਇਹ ਪਦਵੀ ਕਿਸ ਨੂੰ ਮਿਲੇਗੀ ਅਜੇ ਇਸ ਲਈ ਕਸ਼ਮ ਕਸ਼ ਜਾਰੀ

 ਲੁਧਿਆਣਾ 8 ਜਨਵਰੀ (ਪ੍ਰਿਤਪਾਲ ਸਿੰਘ ਪਾਲੀ) ਲੁਧਿਆਣੇ ਵਿੱਚ 21 ਦਸੰਬਰ ਨੂੰ ਨਗਰ ਨਿਗਮ ਲੁਧਿਆਣਾ ਦੇ ਕੌਂਸਲਰ ਚੁਣੇ ਗਏ ਸਨ ਪਰ ਇਸ ਵਾਰ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾਮ ਮਿਲਣ ਕਾਰਨ ਮੇਅਰ ਕੌਣ ਬਣੇਗਾ ਅਤੇ ਕਿਸ ਪਾਰਟੀ ਦਾ ਬਣੇਗਾ ਇਸ ਬਾਰੇ ਅਜੇ ਤੱਕ ਫੈਸਲਾ ਨਹੀਂ ਹੋਇਆ ਪਰ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਹੈ ਕਿ ਲੁਧਿਆਣੇ ਵਿੱਚ ਇਹ ਸਵਾਰ ਚੁਣੇ ਗਏ ਕੌਂਸਲਰਾਂ ਵਿੱਚੋਂ ਕਿਸੇ ਬੀਬੀ ਨੂੰ ਇਸ ਪਦਵੀ ਤੇ ਬਿਠਾਇਆ ਜਾਵੇਗਾ ਲੁਧਿਆਣੇ ਵਿੱਚ ਇਸ ਵਕਤ ਆਮ ਆਦਮੀ ਪਾਰਟੀ ਕੋਲ 41 ਸੀਟਾਂ ਕਾਂਗਰਸ ਕੋਲ 30 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ ਕੋਲ 19 ਸੀਟਾਂ ਦੋ ਅਕਾਲੀ ਦਿੱਤੇ ਹਨ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਜ਼ੋਰ ਲੱਗਾ ਹੋਇਆ ਹੈ ਕਿ

ਉਹ ਆਪਣੇ ਪਾਰਟੀ ਦੇ ਹੀ ਕਿਸੇ ਕੌਂਸਲਰ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਇਹ ਪਦਵੀਆਂ ਕਿਸ ਕੋਲ ਆਉਂਦੀਆਂ ਹਨ ਇਹ ਗੱਲ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋ ਜਾਵੇਗੀ ਪਰ ਲੁਧਿਆਣੇ ਦੇ ਸਿਆਸੀ ਅਖਾੜੇ ਕੁਝ ਨਾਵਾਂ ਦੀ ਚਰਚਾ ਚੱਲ ਰਹੀ ਹੈ ਜਿਨਾਂ ਵਿੱਚ ਬੀਬੀ ਨਿਧੀ ਗੁਪਤਾ ਬੀਬੀ ਅਮਰਤ ਵਰਸ਼ਾਰਾਮਪਾਲ ਜੋ ਕਿ ਵਕੀਲ ਵੀ ਹਨ ਇਹਨਾਂ ਤੋਂ ਬਾਅਦ ਬੀਬੀ ਘੁੰਮਣ ਅਤੇ ਬੀਬੀ ਜੈ ਰੱਥ ਦੇ ਨਾਂ ਮੇਅਰ ਲਈ ਚਰਚਾ ਵਿੱਚ ਹਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਲਈ ਵਿਧਾਇਕ ਅਸ਼ੋਕ ਪਰਾਸ਼ਰ ਦੇ ਭਰਾਤਾ ਰਕੇਸ਼ ਪਰੈਸ਼ਰ ਅਤੇ ਡਿਪਟੀ ਮੇਅਰ ਲਈ ਤਨਵੀਰ ਸਿੰਘ ਧਾਲੀਵਾਲ ਦਾ ਨਾਂ ਚੱਲ ਰਿਹਾ ਹੈ ਪਰ ਲੁਧਿਆਣੇ ਦੇ ਰਾਜਨੀਤਕ ਹਲਕਿਆ ਵਿੱਚ ਚਰਚਾ ਹੈ ਕਿ ਸਭ ਤੋਂ ਜਿਆਦਾ ਕੌਂਸਲਰ ਜਿਤਾਣ ਵਿੱਚ ਸਫਲ ਰਹੇ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਦਾ ਬੇਟਾ ਅਮਨ ਬੱਗਾ ਵੀ ਇਸ ਵਾਰ ਕੌਂਸਲਰ ਬਣਿਆ ਹੈ ਉਹ ਵੀ ਆਪਣੇ ਬੇਟੇ ਨੂੰ ਇਹਨਾਂ ਪਦਮੀਆਂ ਵਿੱਚੋਂ ਕਿਸੇ ਇੱਕ ਪਦਵੀ ਤੇ ਬਿਠਾਉਣ ਲਈ ਜੋਰ ਅਜਮਾਈ ਕਰਨਗੇ 50 ਪ੍ਰਤੀਸ਼ਤ ਰਾਖਵੀਆਂ ਸੀਟਾਂ ਹੋਣ ਕਾਰਨ ਕੌਂਸਲਰ ਬਣੀਆਂ ਬੀਬੀਆਂ ਵਿੱਚੋਂ ਕਿਸੇ ਹੋਰ ਦੇ ਭਾਗ ਵੀ ਇਸ ਪਦਵੀ ਲਈ ਖੁੱਲ ਸਕਦੇ ਹਨ ਇਹ ਤਸਵੀਰ ਲੋਹੜੀ ਲੰਘਣ ਤੋਂ ਬਾਅਦ ਸਾਫ ਜਾਰ ਹੋ ਜਾਏਗੀ ਅਤੇ ਲੁਧਿਆਣਾ ਨਗਰ ਨਿਗਮ ਜੋ ਦੋ ਸਾਲ ਤੋਂ ਅਫਸਰਾਂ ਤੇ ਮੁਲਾਜ਼ਮਾਂ ਦੇ ਰਹਿਮੋ ਕਰਮ ਤੇ ਚੱਲ ਰਹੀ ਸੀ ਹੁਣ ਚੁਣੇ ਮੈਂਦਿਆਂ ਦੇ ਹੱਥ ਵਿੱਚ ਆ ਜਾਏਗੀ ਪਰ ਇਸ ਵਾਰ ਨਗਰ ਨਿਗਮ ਵਿੱਚ ਕਿਸੇ ਇੱਕ ਧਿਰ ਨੂੰ ਮਨ ਮਰਜ਼ੀ ਚਲਾਉਣੀ ਔਖੀ ਹੋਵੇਗੀ ਇਹ ਗੱਲ ਬਿਲਕੁਲ ਸਾਫ ਜਾਹਰ ਹੈ।

Leave a Comment

Recent Post

Live Cricket Update

You May Like This