ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਤਹਿਤ ਵੇਰਕਾ ਲੋਹੜੀ ਤੇ ਸ਼ੂਗਰ ਫਰੀ ਉਤਪਾਦ ਲਾਂਚ ਕਰੇਗ

ਲੁਧਿਆਣਾ 12 ਜਨਵਰੀ(ਪ੍ਰਿਤਪਾਲ ਸਿੰਘ ਪਾਲੀ )  ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਧੀਨ ਕਾਰਜਸ਼ੀਲ ਮਿਲਕਫੈੱਡ ਤਹਿਤ ਚਲ ਰਹੇ ਮਿਲਕ ਪਲਾਂਟ ਲੁਧਿਆਣਾ  ਲੋਹੜੀ ਦੇ ਵਿਸ਼ੇਸ਼ ਤਿਉਹਾਰ ਤੇ ਦੁੱਧ ਅਤੇ ਦੁੱਧ ਪਦਾਰਥਾਂ ਦੇ ਗਾਹਕਾਂ ਲਈ ਸ਼ੂਗਰ ਫਰੀ ਦੁੱਧ ਪਦਾਰਥ ਲਾਂਚ ਕਰਨ ਜਾ ਰਿਹਾ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ 13 ਜਨਵਰੀ ਨੂੰ “ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਦੇ ਬੈਨਰ ਹੇਠ ਹੋਣ ਵਾਲੇ ਸਮਾਗਮ ਦੌਰਾਨ ਗਾਹਕਾਂ ਲਈ ਵੇਰਕਾ ਦੇ ਸ਼ੂਗਰ ਫਰੀ ਦੁੱਧ ਉਤਪਾਦ ਖੀਰ ਅਤੇ ਮਿਲਕ ਕੇਕ ਪੇਸ਼ ਕੀਤੇ ਜਾਣਗੇ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁੱਧ ਉਤਪਾਦਕ ਕਿਸਾਨਾਂ ਤੇ ਦੁੱਧ ਪਦਾਰਥਾਂ ਦੇ ਗਾਹਕਾਂ ਦੀ ਬੇਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ।  ਉਹਨਾਂ ਦੱਸਿਆ ਕਿ ਖੰਡ ਤੋੰ ਪ੍ਰਹੇਜ ਰੱਖਣ ਵਾਲੇ ਦੁੱਧ ਪਦਾਰਥਾਂ ਦੇ ਗਾਹਕ ਹੁਣ ਖੰਡ ਮੁਕਤ ਭਾਵ ਸ਼ੂਗਰ ਫਰੀ ਦੁੱਧ ਪਦਾਰਥਾਂ ਦੇ ਸਵਾਦ ਦਾ ਅਨੰਦ ਮਾਣ ਸਕਣਗੇ ਕਿਉਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਸ਼ੂਗਰ ਫਰੀ ਯਾਨੀ ਖੰਡ ਮੁਕਤ ਦੁੱਧ ਪਦਾਰਥਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ,
ਡਾ ਭਦੌੜ ਨੇ ਦੱਸਿਆ ਕਿ ਇਸ ਮੌਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁਆਰਾ ਤਿਆਰ ਕੀਤਾ ਗਿਆ ਚਿੱਟਾ ਮੱਖਣ ਵਾਈਟ ਬਟਰ ਵੀ ਲਾਂਚ ਕੀਤਾ ਜਾਵੇਗਾ

Leave a Comment

Recent Post

Live Cricket Update

You May Like This