ਮਨੁੱਖਤਾ ਦੀ ਭਲਾਈ ਲਈ ਸੁਸਾਇਟੀ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ – ਸੰਤ ਬਾਬਾ ਅਮੀਰ ਸਿੰਘ ਜੀ
ਪ੍ਰਮੁੱਖ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਆਏ ਮਰੀਜ਼ਾਂ ਦਾ ਕੀਤਾ ਚੈਕਅੱਪ
ਕੈਂਪ ਦੌਰਾਨ ਮੀਰਜ਼ਾ ਨੂੰ ਨਿਸ਼ਕਾਮ ਰੂਪ ਵਿੱਚ ਦਿੱਤੀਆਂ ਗਈਆਂ ਦਵਾਈਆਂ
ਲੁਧਿਆਣਾ, 2 ਮਾਰਚ ( ਪ੍ਰਿਤਪਾਲ ਸਿੰਘ ਪਾਲੀ) ਸੰਤ ਬਾਬਾ ਅਮੀਰ ਸਿੰਘ ਜੀ ਮੁੱਖੀ ਜਵੱਦੀ ਟਕਸਾਲ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਸੱਚੀ ਸੇਵਾ ਹੈ। ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋਂ ਜਵੱਦੀ ਟਕਸਾਲ ਦੇ ਪੂਰਨ ਸਹਿਯੋਗ ਨਾਲ ਲਗਾਏ ਗਏ 46ਵੇਂ ਅੱਖਾਂ ਦੇ ਫਰੀ ਆਪ੍ਰੇਸ਼ਨ ਅਤੇ ਜਨਰਲ ਮੈਡੀਕਲ ਕੈਂਪ ਦੀ ਰਸਮੀ ਤੌਰ ਤੇ ਆਰੰਭਤਾ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਮਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਵੱਲੋ ਪਿਛਲੇ ਲੰਮੇ ਅਰਸੇ ਤੋ ਕੀਤੇ ਜਾ ਰਹੇ ਮਨੁੱਖੀ ਭਲਾਈ ਦੇ ਸੇਵਾ ਕਾਰਜ ਸਮੁੱਚੇ ਸਮਾਜ ਲਈ ਪ੍ਰੇਣਾ ਦਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਵੱਦੀ ਟਕਸਾਲ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ 46ਵਾਂ ਅੱਖਾਂ ਦਾ ਫਰੀ ਆਪ੍ਰੇਸ਼ਨ ਅਤੇ ਜਨਰਲ ਮੈਡੀਕਲ ਕੈਂਪ ਇੱਕ ਵੱਡਾ ਪਰਉਪਕਾਰੀ ਕਾਰਜ ਹੈ।ਜਿਸ ਦਾ ਲਾਹਾ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਵਿਅਕਤੀ ਤੇ ਮਰੀਜ਼ ਲੈ ਸਕਣਗੇ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸ. ਤਰਲੋਚਨ ਸਿੰਘ, ਮੁੱਖ ਸੇਵਾਦਾਰ ਸ.ਪ੍ਰੇਮ ਸਿੰਘ ਅਤੇ ਬੀਬੀ ਬਲਦੇਵ ਕੌਰ ਨੇ ਜੈਕਾਰਿਆਂ ਦੀ ਗੂੰਜ ਵਿੱਚ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੂੰ ਸਮੁੱਚੀ ਸੁਸਾਇਟੀ ਦੇ ਵੱਲੋ ਸ਼੍ਰੀ ਸਾਹਿਬ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਸ.ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਹਿਬਾਨ ਵੱਲੌਂ ਬਖਸ਼ੇ ਸੇਵਾ ਸਕੰਲਪ ਤੇ ਪਹਿਰਾ ਦਿੰਦਿਆਂ ਹੋਇਆ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸੁਚੱਜੀ ਯੋਗ ਅਗਵਾਈ ਹੇਠ ਸੁਸਾਇਟੀ ਦੇ ਵੱਲੋ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਖੇ ਲਗਾਏ ਗਏ 46ਵੇਂ ਅੱਖਾਂ ਦੇ ਫਰੀ ਆਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ ਅੰਦਰ ਪ੍ਰਮੁੱਖ ਡਾਕਟਰ ਜਿਨ੍ਹਾਂ ਵਿੱਚ ਡਾ: ਐਚ ਪੀ. ਸਿੰਘ ਐਮ ਡੀ (ਏਮਜ਼), ਡਾ: ਬੀ.ਐੱਸ. ਸ਼ਾਹ ਐਮ. ਡੀ. ਪੈਥਲੋਜਿਸਟ, ਡਾ: ਅਵਰੀਨ ਸਿੰਘ ਸ਼ਾਹ ਐਮ.ਐਸ. (ਸਰਜਰੀ), ਡਾ: ਐਮ.ਐੱਸ. ਨੰਦਾ ਚਮੜੀ ਰੋਗਾਂ ਦੇ ਮਾਹਿਰ, ਡਾ: ਵਨੀਤ ਗੁਲਾਟੀ ਈ.ਐਨ.ਟੀ., ਐਮ.ਐੱਸ. (ਸਰਜਨ), ਡਾ: ਰਵੀਕਾਂਤ ਐਮ.ਡੀ. ਡਾ: ਬਰਿੰਦਰ ਸਿੰਘ ਪੌਲ ਐਮ. ਡੀ. ਮੈਡੀਸਨ, ਐਮ. ਡੀ. (ਨਿਊਰੋਲੋਜੀ) ਏਮਜ਼, ਡਾ: ਅਸ਼ੀਸ਼ ਕੁਮਾਰ ਐਮ.ਬੀ.ਬੀ.ਐਸ. ਹੱਡੀਆਂ ਦੇ ਮਾਹਿਰ, ਡਾ: ਅਜੀਤ ਤਿਆਗੀ ,ਆਰਤੀ ਤਿਆਗੀ ਐਕੂਪਰੈਸ਼ਰ ਦੇ ਮਾਹਿਰ, ਡਾ: ਹਰਲੀਨ ਕੌਰ ਐਮ.ਬੀ.ਬੀ.ਐੱਸ. ਐਮ. ਡੀ. ਗਾਇਨੀ (ਔਰਤ ਰੋਗਾਂ ਆਦਿ ਦੇ ਮਾਹਿਰ )ਆਦਿ ਨੇ ਆਪਣੀਆਂ ਟੀਮਾਂ ਦੇ ਨਾਲ ਨਿਸ਼ਕਾਮ ਰੂਪ ਵਿੱਚ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਦੇ ਨਾਲ ਹੀ ਚਿੱਟੇ ਮੋਤੀਆਂ ਨਾਲ ਪੀੜਤ ਮੀਰਜ਼ਾ ਨੂੰ ਫਰੀ ਲੈਨਜ਼ ਵੀ ਪਾਏ ਗਏ ।ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋ ਮੈਡੀਕਲ ਕੈਂਪ ਵਿੱਚ ਆਪਣੀਆਂ ਨਿਸ਼ਕਾਮ ਸੇਵਾਵਾਂ ਦੇਣ ਲਈ ਪੁੱਜੇ ਸਮੂਹ ਡਾਕਟਰ ਸਾਹਿਬਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਿਰਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਸੁਸਾਇਟੀ ਦੇ ਚੇਅਰਮੈਨ ਤਰਲੋਚਨ ਸਿੰਘ ,ਪ੍ਰੇਮ ਸਿੰਘ ਮੁੱਖ ਸੇਵਾਦਾਰ, ਬੀਬੀ ਬਲਦੇਵ ਕੌਰ,ਰਮਨਜੋਤ ਸਿੰਘ, ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।