ਲੁਧਿਆਣਾ ੭ ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਲੁਧਿਆਣਾ ਜਿਸ ਨੂੰ ਮਾਨਚੈਸਟਰ ਹੋਣ ਦਾ ਮਾਣ ਪ੍ਰਾਪਤ ਹੈ ਨਗਰ ਨਿਗਮ ਦੀ ਚੋਣ 21 ਦਸੰਬਰ ਨੂੰ ਹੋਈ ਸੀ ਪਰ ਅਜੇ ਤੱਕ ਲੁਧਿਆਣੇ ਦਾ ਮੇਅਰ ਕੌਣ ਬਣੇਗਾ ਇਸ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੇ ਲੁਧਿਆਣਾ ਵਿੱਚ 41 ਕੌਂਸਲਰ ਜਿੱਤੇ ਸਨ ਇਹਨਾਂ ਤੋਂ ਬਾਅਦ 23 ਕੌਂਸਲਰ ਕਾਂਗਰਸ ਪਾਰਟੀ ਦੇ ਅਤੇ 19 ਕੌਂਸਲਰ ਭਾਰਤੀ ਜਨਤਾ ਪਾਰਟੀ ਦੇ ਜਿੱਤੇ ਹਨ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦਾ ਇੱਕ ਕੌਂਸਲਰ ਤੋੜ ਕੇ ਆਪਣੇ ਨਾਲ ਮਿਲਾ ਲਿਆ ਹੈ। ਪਰ ਫਿਰ ਵੀ ਅਜੇ ਤੱਕ ਆਪਣਾ ਮੇਅਰ ਬਣਾਉਣ ਵਿੱਚ ਸਫਲ ਨਹੀਂ ਹੋ ਸਕੇ ਪਹਿਲਾਂ ਪਹਿਲ ਗੱਲ ਚੱਲੀ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ 1992 ਦੀ ਤਰਜ ਤੇ ਆਪਣਾ ਮੇਅਰ ਬਣਾਉਣ ਵਿੱਚ ਸਫਲ ਹੋ ਜਾਣਗੇ ਪਰ ਸੁਤਰ੍ਹਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਜਿਸ ਨੇ ਕਾਂਗਰਸ ਛਾਲ ਮਾਰ ਕੇ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਵੱਡਾਅਹੁਦਾ ਪ੍ਰਾਪਤ ਕੀਤਾ ਹੈ ਮੈਂ ਇਸਨੂੰ ਨਾ ਵਿੱਚ ਸਿਰ ਲਾ ਕੇ ਤਾਰਪੀਡੋ ਕਰ ਦਿੱਤਾ ਨਹੀਂ ਤਾਂ ਹੁਣ ਤੱਕ ਦੋਵਾਂ ਪਾਰਟੀਆਂ ਵੱਲੋਂ ਰਲ ਕੇ ਆਪਣਾ ਮਿਹਰ ਅਤੇ ਡਿਪਟੀ ਮੇਅਰ ਬਣਾ ਚੁੱਕੇ ਹੁਣ
ਅਸੀਂ ਪਰ ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਇਧਰੋਂ ਉਧਰੋਂ ਬੰਦੇ ਇਕੱਠੇ ਕਰਕੇ ਆਪਣਾ ਹੀ ਮੇਅਰ ਅਤੇ ਆਪਣਾ ਹੀ ਡਿਪਟੀ ਮੇਅਰ ਬਣਾਇਆ ਜਾਵੇ ਪਰ ਅਜੇ ਤੱਕ ਉਸ ਨੂੰ ਇਸ ਕੰਮ ਵਿੱਚ ਸਫਲਤਾ ਨਹੀਂ ਮਿਲ ਸਕੀ ਇਥੇ ਇੱਕ ਗੱਲ ਵਰਨਨ ਯੋਗ ਹੈ ਕਿ ਭਾਵੇਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਔਰ ਬੀਜੇਪੀ ਪਾਰਟੀ ਮਿਲ ਕੇ ਆਪਣਾ ਮੇਅਰ ਅਤੇ ਡਿਪਟੀ ਮੇਅਰ ਬਣਾ ਲੈਣ ਪਰ ਇਸ ਵਾਰ ਵਿਰੋਧੀ ਧਿਰ ਬੜੀ ਮਜਬੂਤ ਹੋਵੇਗੀ ਜਿਸ ਤਰਾਂ ਪਿਛਲੀ ਨਗਰ ਨਿਗਮ ਅਤੇ ਉਸ ਤੋਂ ਪਿਛਲੀ ਨਗਰ ਨਿਗਮ ਵਿੱਚ ਸੱਤਾਧਾਰੀ ਪਾਰਟੀ ਦੇ ਕੌਂਸਲਰ ਆਪਣੀ ਮਨਮਾਨੀਆਂ ਕਰਦੇ ਰਹੇ ਹਨ ਇਸ ਵਾਰ ਉਹ ਕੰਮ ਹੁਣ ਮੁਸ਼ਕਿਲ ਹੋਵੇਗਾ ਕਿ ਹਾਊਸ ਵਿੱਚ ਖੜਕਾ ਦੜਕਾ ਬਹੁਤ ਹੋਵੇਗਾ ਵਿਰੋਧੀ ਧਿਰ ਸੱਤਾ ਧਿਰ ਨੂੰ ਮਨ ਮਰਜ਼ੀ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਬਾਕੀ ਇੱਥੇ ਇੱਕ ਗੱਲ ਵਰਨਣ ਯੋਗ ਹੈ ਕਿ ਲੁਧਿਆਣੇ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਆਪਣੇ ਹਲਕੇ ਵਿੱਚ 15 ਵਾਰਡਾਂ ਵਿੱਚੋਂ 11 ਕੌਂਸਲਰ ਜਿਤਾਣ ਵਿੱਚ ਸਫਲ ਹੋਏ ਹਨ ਅਤੇ ਦੂਜੇ ਨੰਬਰ ਤੇ ਸ੍ਰੀ ਗੁਰਪ੍ਰੀਤ ਗੋਗੀ ਆਪਣੇ ਦਸ ਕੌਂਸਲਰ ਜਿਤਾਉਣ ਵਿੱਚ ਸਫਲ ਰਹੇ ਹਨ ਇਸ ਲਈ ਸੱਤਾਧਾਰੀ ਪਾਰਟੀ ਵਿੱਚ ਪਹਿਲੇ ਨੰਬਰ ਤੇ ਸ਼੍ਰੀ ਮਦਨ ਲਾਲ ਬੱਗਾ ਅਤੇ ਦੂਜੇ ਨੰਬਰ ਤੇ ਸ੍ਰੀ ਗੋਗੀ ਜੋਰ ਅਜਮਾਈ ਕਰਨਗੇ ਕਿ ਸਾਡਾ ਮੇਅਰ ਡਿਪਟੀ ਮੇਅਰ ਬਣਾਇਆ ਜਾਵੇ ਬਾਕੀ ਸਾਰੀ ਤਸਵੀਰ ਆਉਂਦੇ ਦਿਨਾਂ ਵਿੱਚ ਸਾਹਮਣੇ ਆ ਜਾਵੇਗੀ।