ਲੁਧਿਆਣਾ ੨੪ ਮਾਰਚ (ਪ੍ਰਿਤਪਾਲ ਸਿੰਘ ਪਾਲੀ) ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਹਲਕੇ ਵਿੱਚ ਚੋਣ ਮੈਦਾਨ ਵਿੱਚ ਉਤਾਰੇ ਗਏ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੀ ਹੁਣੇ ਹੀ ਫੋਨ ਨਹੀਂ ਸੁਣਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕੀ ਉਹਨਾਂ ਨਾਲ ਸੰਪਰਕ ਕਿਵੇਂ ਕਰ ਸਕਣਗੇ ਪਾਰਟੀ ਸੱਤਾ ਵਿੱਚ ਹੋਣ ਕਾਰਨ ਮੈਂਬਰ ਰਾਜ ਸਭਾ ਹੁੰਦਿਆਂ ਥਾਂ ਥਾਂ ਤੇ ਉਹਨਾਂ ਦਾ ਸਨਮਾਨ ਕਰਾ ਰਹੀ ਹੈ ਪਿਛਲੇ ਦਿਨੀ ਤਿੰਨ ਦਿਨ ਲੁਧਿਆਣੇ ਦੀ ਸਾਰੀ ਟਰੈਫਿਕ ਨੂੰ ਪ੍ਰਭਾਵਿਤ ਕਰਕੇ ਸਿੱਧੇ ਤੌਰ ਤੇ ਉਹਨਾਂ ਦੀ ਚੋਣ ਮੁਹਿੰਮ ਨੂੰ ਜਾਰੀ ਰੱਖਿਆ ਗਿਆ ਜਿਸ ਵਿੱਚ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਵੀ ਸਾਰੇ ਸਮਾਗਮ ਵਿੱਚ ਸ਼ਾਮਿਲ ਹੋਏ ਇੱਥੋਂ ਤੱਕ ਕਿ ਉਹ ਸਰਕਾਰੀ ਸਮਾਗਮਾਂ ਵਿੱਚ ਜਿਵੇਂ ਸਿਵਲ ਹਸਪਤਾਲ ਦਾ ਨਵੀਨੀਕਰਨ ਉਹਦੇ ਵਿੱਚ ਵੀ ਮੁੱਖ ਮੰਤਰੀ ਨਾਲ ਖੜੇ ਨਜ਼ਰ ਆਏ ਵਿਰੋਧੀ ਤਰ੍ਹਾਂ ਦੇ ਕਮਜ਼ੋਰ ਹੋਣ ਦਾ ਕਾਰੀ ਧਿਰ ਨੇ ਪੂਰਾ ਫਾਇਦਾ ਉਠਾਇਆ
