ਲੁਧਿਆਣਾ, 30 ਮਾਰਚ ( ਪ੍ਰਿਤਪਾਲ ਸਿੰਘ ਪਾਲੀ ) ਗੁਰਬਾਣੀ ਪ੍ਰਚਾਰ-ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਅੱਜ ਸ਼੍ਰੀ ਅਮਰਦਾਸ ਜੀ ਮਹਾਰਾਜ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਹਫਤਾਵਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਜਿਸ ਦੀ ਆਰੰਭਤਾ ਗੁਰਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਅਧਾਰਿਤ ਸ਼ਬਦ ਕੀਰਤਨ ਨਾਲ ਕੀਤੀ। ਜਦਕਿ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਗੁਰੂ ਸਾਹਿਬ ਜੀ ਦੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹ ਸਦੀਆਂ ਲੰਬੀ ਅਮਲੀ ਜਿੰਦਗੀ ‘ਚ ਸੇਵਾ ਕਰ ਕੇ ਮਨੁੱਖਤਾ ਨੂੰ ਇਹ ਸਪੱਸ਼ਟ ਰੂਪ ‘ਚ ਸੋਝੀ ਕਰਵਾਈ ਕਿ ਸੇਵਾ ਕਰਨ ਦੌਰਾਨ ਬੀਤਿਆ ਵਕਤ ਜੀਵਨ ਦੇ ਸਭ ਤੋਂ ਵੱਧ ਸਫਲ ਵਕਤ ਵਜੋਂ ਲਿਆ ਜਾ ਸਕਦਾ ਹੈ। ਕਿਉਕਿ ਸੇਵਾ ਕਰਨ ਦੌਰਾਨ ਸੇਵਾਦਾਰ ਉਸ ਰਚਨਹਾਰ ਪ੍ਰਮਾਤਮਾਂ ਦੇ ਨਾਲ ਇਕਮਿਕ ਹੋਣ ਦਾ ਸੁਭਾਵਿਕ ਅਨੁਭਵ ਕਰ ਸਕਦਾ ਹੈ। ਸਿੱਖਿਆ ਹਾਸਲ ਕਰਨ ਵਾਲੇ ਦਾ ਆਤਮ-ਸਮਰਪਣ, ਅਣਥੱਕ ਮਿਹਨਤ, ਸੇਵਾ ਤੇ ਸ਼ਰਧਾ ਰਾਹੀਂ ਗੁਰੂ ਦੇ ਏਨਾ ਨੇੜੇ ਹੋ ਜਾਂਦਾ ਹੈ ਕਿ ਗੁਰੂ ਅਤੇ ਸ਼ਿਸ਼ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਜਿਵੇਂ ਭਾਈ ਲਹਿਣਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਬਣੇ। ਬਾਬਾ ਜੀ ਨੇ ਗੁਰੂ ਇਤਿਹਾਸ ਦੇ ਵੱਖ ਵੱਖ ਪੱਖਾਂ ਦਾ ਹਵਾਲਾ ਦਿੰਦਿਆਂ ਸਮਝਾਇਆ ਕਿ ਜਿਵੇਂ ਸੋਨਾ ਅੱਗ ਵਿੱਚ ਤਪ ਕੇ ਕੁੰਦਨ ਬਣ ਜਾਂਦਾ ਹੈ, ਇਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਨਿਸ਼ਕਾਮ ਸੇਵਾ ਸੰਪੂਰਨ-ਆਤਮ ਸਮਰਪਣ, ਸਖਤ ਮਿਹਨਤ, ਗੁਰੂ ਭਗਤੀ ਰਾਹੀਂ ਗੁਰਗੱਦੀ ਦੇ ਅਧਿਕਾਰੀ ਬਣੇ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਸਤਿਗੁਰੂ ਜੀ ਵਲੋਂ ਦੱਸੀ ਸੇਵਾ ਕਰਨ ਨਾਲ ਮਨੁੱਖ ਜੋ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ਕਿਉਂਕਿ ਸੇਵਾ ਕਰਨ ਨਾਲ ਮਨ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਅਤੇ ਇਹ ਨਾਮ ਹੀ ਸਾਰੇ ਸੁੱਖਾਂ ਦਾ ਸਾਰ ਹੈ ਅਤੇ ਪ੍ਰਭੂ ਭਗਤੀ ਲਈ ਇੱਕ ਸਾਧਨ ਹੈ। ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ “ਸੇਵਾ” ਕਰਨ ਤੋਂ ਬਿਨਾਂ ਮੋਕਸ਼ ਪਦ ਦੀ ਪ੍ਰਾਪਤੀ ਨਹੀਂ ਹੁੰਦੀ। “ਸੇਵਾ” ਹੀ ਸ੍ਰੇਸ਼ਟ ਕਰਨੀ ਹੈ। “ਸੇਵਾ” ਉਹੀ ਕਰ ਸਕਦਾ ਹੈ, ਜਿਸ ਤੋਂ ਪਰਮਾਤਮਾ ਕਰਵਾਉਂਦਾ ਹੈ। “ਸੇਵਾ” ਤੋਂ ਬਿਨਾਂ ਕਿਸੇ ਨੇ ਪਰਮ ਤੱਤ ਨੂੰ ਪ੍ਰਾਪਤ ਨਹੀਂ ਕੀਤਾ। ਸਟੇਜ ਸੰਚਾਲਨ ਨੇ ਵੱਡੇ ਮਹਾਂਪੁਰਸ਼ਾਂ ਦੀ ਬਰਸੀ ਸਮਾਗਮ ਦੇ ਸਬੰਧ ‘ਚ ਆਰੰਭ ਹੋਈ ਸ਼੍ਰੀ ਅਖੰਡ ਪਾਠਾਂ ਦੀ ਲੜੀ ਅਤੇ ਟਕਸਾਲ ਅੰਦਰ ਚਲਦੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ReplyForward Add reaction
![]() |