ਸ਼੍ਰੋਮਣੀ ਅਕਾਲੀ ਦਲ ਬੜੀ ਮਜਬੂਤੀ ਨਾਲ, ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਵਿਕਾਸ ਦੇ ਮੁੱਦੇ ਤੇ ਲੜੇਗਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ

ਲੁਧਿਆਣਾ 3 ਅਪ੍ਰੈਲ (ਪ੍ਰਿਤਪਾਲ ਸਿੰਘ ਪਾਲੀ )   ਸ਼੍ਰੋਮਣੀ ਅਕਾਲੀ ਦਲ ਬੜੀ ਮਜਬੂਤੀ ਨਾਲ, ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਵਿਕਾਸ ਦੇ ਮੁੱਦੇ ਤੇ ਲੜੇਗਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ
     ਕੱਲ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਜੀ ਅਗਵਾਈ ਵਿੱਚ ਲੁਧਿਆਣਾ ਪੱਛਮੀ ਦੀ ਆ ਰਹੀ ਜਿਮਨੀ ਚੋਣ ਸਬੰਧੀ ਵਿਸਥਾਰ ਵਿੱਚ ਵੀਚਾਰ ਵਟਾਂਦਰਾ ਹੋਇਆ ਜਿਸ ਵਿੱਚ ਲੁਧਿਆਣੇ ਨਾਲ ਸਬੰਧਤ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ।
     ਗੁਰਪ੍ਰੀਤ ਗੋਗੀ ਦੀ ਅਚਾਨਕ ਬੇਵਕਤ ਦੁਖਦਾਈ ਮੌਤ ਤੋ ਬਾਅਦ ਖਾਲੀ ਹੋਈ ਇਸ ਸੀਟ ਤੇ ਆਉਣ ਵਾਲੇ ਸਮੇ ਵਿੱਚ ਚੋਣ ਹੋਣੀ ਹੈ।
     ਆ ਰਹੀ ਚੋਣ ਨੂੰ ਮੁੱਖ ਰੱਖ ਕੇ ਇਤਿਹਾਸ ਦੀ ਸਭ ਤੋ ਝੂਠੀ ਤੇ ਕੱਟੜ ਬੇਈਮਾਨ ਪਾਰਟੀ ਵਲੋ ਸ਼ਹਿਰ ਵਿੱਚ ਜੋ ਭਰਮ ਫੈਲਾਇਆ ਜਾ ਰਿਹਾ ਹੈ ਪੰਜਾਬੀਆ ਨੂੰ ਇਸ ਤੋ ਸੁਚੇਤ ਹੋਣ ਦੀ ਜਰੂਰਤ ਹੈ। ਪਹਿਲਾ ਵੀ ਇਹ ਇਸੇ ਤਰਾ ਪੰਜਾਬੀਆ ਦੀਆ ਭਾਵਨਾਵਾ ਨਾਲ ਖੇਡ ਚੁੱਕੇ ਹਨ। ਇਹ ਝੂਠ ਬਹੁਤ ਮਕਾਰੀ ਨਾਲ ਬੋਲਦੇ ਹਨ। ਤਿੰਨ ਸਾਲਾ ਵਿੱਚ ਸਿਵਾਏ ਝੂਠ, ਕੁਰੱਪਸ਼ਨ, ਝੁਠੇ ਪਰਚੇ, ਕੁਦਰਤੀ ਸਾਧਨ ਦੀ ਲੁੱਟਣ,  ਬਾਹਰੀਆ ਨੂੰ ਨੋਕਰੀਆ ਤੋ ਸਿਵਾਏ ,ਚੈਅਰਮੈਨੀਆ,ਰਾਜ ਸਭਾ ਸੀਟਾ ਅਤੇ ਝੁਠੇ ਇਸਤਿਹਾਰ ਦੇਣ ਤੋ ਸਿਵਾਏ ਕੁਝ ਨਹੀ ਕੀਤਾ।
      ਤਿੰਨ ਸਾਲ ਖੂਬ ਨਸ਼ਾ ਵਿਕਵਾ ਕੇ ਸੈਕੜੇ ਮਾਵਾ ਦੇ ਪੁਤ ਮਰਵਾ ਕੇ ਹੁਣ ਨਸ਼ਾ ਬੰਦ ਕਰਨ ਦਾ ਡਰਾਮਾ ਸ਼ੁਰੂ ਕੀਤਾ ਹੋਇਆ ਹੈ। ਤਿੰਨ ਸਾਲ ਪਹਿਲਾ ਤੋ ਅਜਿਹਾ ਕਿਉ ਨਹੀ ਕੀਤਾ ਜਿਹੜੇ ਸੈਕੜੇ ਨੋਜਵਾਨ ਇਸ ਸਮੇ ਦੋਰਾਨ ਨਸ਼ੇ ਨਾਲ ਮਰੇ ਹਨ ਉਸ ਲਈ ਇਹ ਸਰਕਾਰ ਜਿੰਮੇਵਾਰ ਕਿਉ ਨਹੀ!
     ਪਹਿਲਾ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਬਰਬਾਦ ਕੀਤੇ  ਉਹਨਾ ਨੇ ਵੀ ਬੇਅਦਬੀਆ ਤੇ ਸਿਆਸਤ ਕੀਤੀ ਪੰਜਾਬੀਆ ਨਾਲ ਘਰ ਘਰ ਨੋਕਰੀ,ਪਾੜੂਆਂ ਨੂੰ ਸਮਾਰਟ ਫੋਨ, ਆਟੇ ਦਾਲ ਨਾਲ ਖੰਡ, ਦੇਸੀ ਘਿਓ, ਚਾਹ ਪੱਤੀ ਤੇ ਕਿਸਨਾ ਦਾ ਕਰਜਾ ਮੁਆਫੀ ਦਾ ਝੂਠਾ ਵਾਅਦਾ ਕੀਤਾ ਸੀ। ਜਿਸ ਵਿੱਚੋ ਇੱਕ ਵੀ ਮੱਦ ਕਾਂਗਰਸ ਨੇ ਪੂਰੀ ਨਹੀ ਕੀਤੀ।
      ਪੰਜਾਬੀਆ ਨੂੰ ਪਿਛੇ ਨਿਗਾਹਾ ਮਾਰਨੀ ਚਾਹੀਦੀ ਹੈ ਜਦ ਅਕਾਲੀ ਦਲ ਦੀ ਬਾਦਲ ਸਰਕਾਰ ਸੀ ਕਿਵੇ ਧੜਾਧੜ ਵਿਕਾਸ ਹੋ ਰਿਹਾ ਸੀ ਭਲਾਈ ਸਕੀਮਾ ਚੱਲ ਰਹੀਆ ਸਨ ਲੋਕਾ ਨੂੰ 24 ਘੰਟੇ ਬਿਜਲੀ ਜਿਸ ਵਿੱਚੋ ਐਸੀ ਸੀ ਤੇ  ਬੀਸੀ ਭਾਈਚਾਰੇ ਨੂੰ 200-200 ਯੁਨਿਟ ਫਰੀ ਸੀ। ਕਿਸਾਨਾ ਦੇ ਟਿਉਬਵੈੱਲਾ ਲਈ ਵੀ ਫਰੀ ਸੀ ਇਨਸਾਫ ਮਿਲਦਾ ਸੀ। ਆਟਾ ਦਾਲ, ਬੁਢੇਪਾ ਤੇ ਵਿਧਵਾ ਪੈਨਸ਼ਨ, ਸਗਨ ਸਕੀਮ, ਤੀਰਥ ਯਾਤਰਾ ਸਕੀਮ , ਲੜਕੀਆ ਲਈ ਸਾਇਕਲ ਸਕੀਮ, ਸੇਵਾ ਕੇਂਦਰ, ਸੁਵਿਧਾ ਕੇਂਦਰ, ਮੈਰੀਟੋਰੀਅਸ ਸਕੂਲ ਵਗੈਰਾ ਅਨੇਕਾ ਤਰਾ ਦਾ ਵਿਕਾਸ ਕੀਤਾ ਲੋਕ ਖਾਸ਼ ਕਰਕੇ ਮਜਦੂਰ ਤੇ ਵਿਉਪਾਰੀ ਬਾਦਲ ਸਾਹਿਬ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ
    ਲੁਧਿਆਣਾ ਪੱਛਮੀ ਵਾਲੇ ਵੋਟਰਾ ਨੂੰ ਅਪੀਲ ਹੈ ਆਪਣੀ ਵੋਟ ਪਾਉਣ ਤੋ ਪਹਿਲਾ ਪਿਛਲ ਝਾਤ ਜਰੂਰ ਮਾਰ ਲਿਆਜੇ ਵੋਟ ਕਿਸ ਨੂੰ ਪਾਉਣੀ ਕੋਈ ਦੁਵਿਧਾ ਨਹੀ ਰਹੇਗੀ। ਇਸ ਸਮੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਕੁਲਵਿੰਦਰ ਕਿੰਦਾ, ਨੇਕ ਸਿੰਘ ਸੇਖੇਵਾਲ, ਅਕਾਸ਼ਦੀਪ ਸਿੰਘ ਭੱਠਲ ਯੂਥ ਪ੍ਰਧਾਨ, ਮਨਮੋਹਨ ਸਿੰਘ ਮਨੀ, ਰਾਜਵਿੰਦਰ ਸਿੰਘ ਮਾਂਗਟ ਆਦ ਹਾਜ਼ਰ ਸਨ

Leave a Comment

Recent Post

Live Cricket Update

You May Like This