ਲੁਧਿਆਣਾ: ਲੁਧਿਆਣਾ 3 ਅਪ੍ਰੈਲ(ਪ੍ਰਿਤਪਾਲ ਸਿੰਘ ਪਾਲੀ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਨੇਤਾ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵਲੋਂ ਜ਼ਬਰਦਸਤੀ, ਲਾਲਚ ਜਾਂ ਭਯ ਰਾਹੀਂ ਹੋ ਰਹੇ ਧਰਮ ਪਰਿਵਰਤਨ ਦੇ ਵਿਰੁੱਧ ਉਨ੍ਹਾਂ ਦੇ ਨਿਡਰ ਅਤੇ ਸਪੱਸ਼ਟ ਰੁਖ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਹਾਲ ਹੀ ਵਿੱਚ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਸਿੱਧਾ ਪ੍ਰਸ਼ਨ ਕੀਤਾ – “ਜੇਕਰ ਕੋਈ ਭੁੱਖਾ ਹੈ, ਤਾਂ ਕੀ ਤੁਸੀਂ ਉਸ ਨੂੰ ਖਾਣਾ ਖਿਲਾ ਕੇ ਉਸ ਦਾ ਧਰਮ ਬਦਲਵੋਗੇ?”

ਇਹ ਸ਼ਕਤੀਸ਼ਾਲੀ ਸੰਦੇਸ਼ ਭਾਰਤ ਦੀ ਸੰਸਕਿਰਤੀ ਅਤੇ ਧਾਰਮਿਕ ਅੱਖੰਡਤਾ ਦੀ ਰਾਖੀ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਮੁੜ ਦੋਹਰਾਉਂਦਾ ਹੈ।
ਗਰੇਵਾਲ ਨੇ ਇਸ ਉੱਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ “ਨਵੇਂ ਭਾਰਤ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ, ਇਹੋ ਜਿਹੇ ਠੱਗੀ ਅਤੇ ਫ਼੍ਰੌਡ ਰਾਹੀਂ ਕਰਵਾਏ ਜਾਣ ਵਾਲੇ ਧਰਮ ਪਰਿਵਰਤਨ ਨੂੰ ਕਾਨੂੰਨ ਦੀ ਲੋਹੀ ਮੱਠੀ ਦਾ ਸਾਹਮਣਾ ਕਰਨਾ ਪਵੇਗਾ।
ਜ਼ਬਰਦਸਤੀ ਧਰਮ ਪਰਿਵਰਤਨ – ਨਾ ਕਾਨੂੰਨ ਮੰਨਦਾ, ਨਾ ਇਨਸਾਨੀਅਤ!”
ਕੋਈ ਵੀ ਵਿਅਕਤੀ ਗਰੀਬੀ ਜਾਂ ਲਾਚਾਰੀ ਦਾ ਗਲਤ ਲਾਭ ਚੁੱਕ ਕੇ ਕਿਸੇ ਦੀ ਆਸਥਾ ਨਾਲ ਖੇਡਣ ਦੀ ਹਿੰਮਤ ਨਾ ਕਰੇ। ਇਹ ਸਿਰਫ਼ *ਇੱਕ ਰਾਜਨੀਤਿਕ ਮੁੱਦਾ ਨਹੀਂ, ਸਗੋਂ ਸਾਡੀ ਸਭਿਆਚਾਰਕ ਪਛਾਣ ਅਤੇ ਧਾਰਮਿਕ ਮੂਲਿਆਂ ਦੀ ਰਾਖੀ ਦੀ ਲੜਾਈ ਹੈ।”
. “ਸੇਵਾ ਧਰਮ ਦਾ ਮੂਲ ਹੈ, ਨਾ ਕਿ ਕਿਸੇ ਦਾ ਧਰਮ ਬਦਲਣ ਦਾ ਹਥਿਆਰ!”
ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਜਪਾ ਹਮੇਸ਼ਾ ਕਿਸੇ ਵੀ ਅਜਿਹੀ ਚਾਲਬਾਜ਼ੀ ਦਾ ਵਿਰੋਧ ਕਰੇਗੀ, ਜੋ ਰਾਸ਼ਟਰ ਦੀ ਆਤਮਿਕ ਅਤੇ ਸੰਸਕਿਰਤਕ ਜੜ੍ਹਾਂ ਨੂੰ ਛੇੜਨ ਦੀ ਕੋਸ਼ਿਸ਼ ਕਰੇ।