ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਚੈਰੀਟੇਬਲ ਫੋਡਰੇਸ਼ਨ ਦੇ ਰਾਸ਼ਟਰੀ ਚੇਅਰਮੈਨ ਬੀ ਐਸ ਕਸ਼ਯਪ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਬਾ ਜੀ ਦੇ ਨਾਮ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਕਸ਼ਯਪ ਮਹਿਰਾ ਸਮਾਜ ਦੀ ਇਕ ਮੀਟਿੰਗ ਦੌਰਾਨ ਬੀਐਸ ਕਸ਼ਯਪ ਨੇ ਬਾਬਾ ਜੀ ਦੀ ਜੀਵਨੀ ਬਾਰੇ ਦੱਸਿਆ ਕਿ ਜਦੋਂ ਗੁਰੂ ਸਾਹਿਬ ਜੀ ਦੇ ਮਾਤਾ ਜੀ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਸਰਹੰਦ ਵਿਖੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਸੀ ਉਸ ਸਮੇਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਜਾਣ ਦੀ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਨੇ ਆਪਣੀ ਸੇਵਾ ਨਿਭਾਈ ਅਤੇ ਠੰਡੇ ਬੁਰਜ ਵਿੱਚ ਉਹਨਾਂ ਤੱਕ ਦੁੱਧ ਅਤੇ ਲੰਗਰ ਪਹੁੰਚਾਇਆ ਜਦੋਂ ਸੂਬਾ ਸਰਹੰਦ ਨੂੰ ਇਹ ਪਤਾ ਲੱਗਾ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਦੁੱਧ ਤੇ ਲੰਗਰ ਦੀ ਸੇਵਾ ਨਿਭਾਈ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਹੈ ਤਾਂ ਉਹਨਾਂ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦੇਣ ਦਾ ਹੁਕਮ ਸੁਣਾਇਆ ਅਤੇ ਬਾਬਾ ਮੋਤੀ ਰਾਮ ਜੀ ਮਹਿਰਾ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਮਹਾਨ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਭਾਰਤ ਦੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੇ ਨਾਮ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਇਸ ਮੌਕੇ ਚੇਅਰਮੈਨ ਬੀਐਸ ਕਸ਼ਯਪ ਤੋਂ ਇਲਾਵਾ ਕਿਸ਼ਨ ਦੇਵ ਕਸ਼ਯਪ ਨਿਹੰਗ ਬਾਬਾ ਜਸਵੀਰ ਸਿੰਘ ਮੁਨੀਸ਼ ਕੁਮਾਰ ਗੁਰਮੁਖ ਸਿੰਘ ਸੁਨੀਲ ਕੁਮਾਰ ਰਿਸ਼ੀਪਾਲ ਕਸ਼ਯਪ ਮਹਿੰਦਰ ਪਾਲ ਕਸ਼ਯਪ ਅਸ਼ੋਕ ਕੁਮਾਰ ਮਹਿਰਾ ਅਤੇ ਹੋਰ ਸਾਥੀ ਮੌਜੂਦ ਸਨ।
