ਲੁਧਿਆਨਾ, (ਪ੍ਰਿਤਪਾਲ ਸਿੰਘ ਪਾਲੀ,) ਦਿੱਲੀ ਦੀ ਸੱਤਾ ਤੋਂ ਲਾਂਭੇ ਕੀਤੀ ਕੇਜਰੀਵਾਲ ਐਂਡ ਪਾਰਟੀ ਪੰਜਾਬ ਦੇ ਵਿੱਚ ਹਰ ਤਰਾਂ ਦੇ ਹੱਥਕੰਢੇ ਅਪਣਾਉਣ ਤੇ ਲੱਗੀ- ਭੁਪਿੰਦਰ ਸਿੰਘ ਭਿੰਦਾ ।
ਲੁਧਿਆਣਾ 18 ਅਗਸਤ – ਬੀਤੇ ਦਿਨ ਆਪ ਆਗੂ ਮਨੀਸ਼ ਸਿਸੋਦੀਆ ਦੇ ਵੱਲੋਂ ਪੰਜਾਬ ਵਿੱਚ ਸੱਤਾ ‘ਤੇ ਕਾਬਜ਼ ਰਹਿਣ ਲਈ ਦਿੱਤੇ ਗਏ ਵਿਵਾਦਪੂਰਨ ਬਿਆਨ ਦੇ ਰੋਸ ਸਵਰੂਪ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੱਲੋਂ ਦਿੱਤੇ ਗਏ ਸੱਦੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਆਗੂਆਂ ਦੇ ਵੱਲੋਂ ਡੀ ਸੀ ਦਫ਼ਤਰ ਦੇ ਬਾਹਰ ਫਿਰੋਜਪੁਰ ਰੋਡ ਵਿਖੇ ਮਨੀਸ਼ ਸਿਸੋਦੀਆ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਢਿੱਲੋ, ਪਰਉਪਕਾਰ ਸਿੰਘ ਘੁੰਮਣ, ਬਾਬਾ ਅਜੀਤ ਸਿੰਘ, ਪ੍ਰਲਾਹਦ ਸਿੰਘ ਢੱਲ, ਕੁਲਦੀਪ ਸਿੰਘ ਖਾਲਸਾ, ਰਖਵਿੰਦਰ ਸਿੰਘ ਗਾਬੜੀਆ, ਨਰੇਸ਼ ਧੀਂਗਾਨ, ਕੁਲਵਿੰਦਰ ਸਿੰਘ ਕਿੰਦਾ, ਇੰਦਰਜੀਤ ਸਿੰਘ ਰੂਬੀ ਲੋਟੇ, ਜਗਬੀਰ ਸਿੰਘ ਸੋਖੀ, ਜਗਜੀਤ ਸਿੰਘ ਅਰੋੜਾ, ਹਰਪਾਲ ਸਿੰਘ ਕੋਹਲੀ, ਗੁਰਚਰਨ ਸਿੰਘ ਗੁਰੂ, ਸਰੂਪ ਸਿੰਘ ਮਠਾੜੂ, ਬਲਜੀਤ ਸਿੰਘ ਦੁਖੀਆ, ਜਗਜੀਤ ਸਿੰਘ ਜੱਗਾ, ਦਲਵਿੰਦਰ ਸਿੰਘ ਘੁੰਮਣ, ਅਸ਼ਵਨੀ ਪਾਸੀ, ਨੇਕ ਸਿੰਘ ਸੇਖੇਵਾਲ, ਅਮਨਦੀਪ ਗੋਹਲਵੜੀਆ, ਬਲਵਿੰਦਰ ਡੁਲਗਚ, ਗੁਰਦੀਪ ਸਿੰਘ ਲੀਲ, ਮੋਹਨ ਸਿੰਘ, ਸੰਜੀਵ ਏਕਲੱਵਯ, ਨਰਾਇਣ ਸਰਪੰਚ ਆਦਿ ਵੱਡੀ ਗਿਣਤੀ ਵਿੱਚ ਹੋਰ ਆਗੂ ਸਾਹਿਬਾਨ ਵੀ ਹਾਜ਼ਰ ਸਨ। ਕੇਸ ਦੌਰਾਨ ਕੱਟੇ ਹੋਏ ਆਗੂਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਆਪਣੇ ਬਿਆਨ ਨਾਲ ਆਪ’ ਦੇ ਧੋਖੇ, ਝੂਠ, ਝੂਠੇ ਵਾਅਦੇ ਅਤੇ ਘਟੀਆ ਚਾਲਾਂ – ਜਿਵੇਂ ਕਿ ਦੰਗੇ, ਹਿੰਸਾ ਅਤੇ ਪੈਸੇ ਦੀ ਖੇਡ, ਲੜਾਈ ਝਗੜਾ, ਇਹ ਸਭ ਬੜੀ ਬੇਸ਼ਰਮੀ ਨਾਲ ਅਤੇ ਖੁੱਲ੍ਹੇਆਮ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮਨਾਕ ਹੈ ਕਿ ਚਲਦੇ ਕੈਮਰਿਆਂ ਦੇ ਅੱਗੇ ਭਗਵੰਤ ਮਾਨ ਅਤੇ ਅਮਨ ਅਰੋੜੇ ਦੀ ਹਾਜ਼ਰੀ ਦੇ ਵਿੱਚ ਸਿਸੋਦੀਆ ਵੱਲੋਂ ਦਿੱਤਾ ਗਿਆ ਬਿਆਨ ਜਿੱਥੇ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਵੀ ਇੱਕ ਵਾਰ ਫਿਰ ਤੋਂ ਜੱਗ ਜਾਹਿਰ ਕਰਦਾ ਹੈ। ਉਥੇ ਹੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲਾ ਵੀ ਹੈ। ਉਹਨਾਂ ਕਿਹਾ ਕਿ ਇਹ ਲੋਕ ਅੰਗਰੇਜ਼ਾਂ ਵਾਂਗ ਪੰਜਾਬ ਦੀ ਲੁੱਟ ਖਸੁੱਟ ਕਰਨ ਆਏ ਹਨ ਤੇ ਇਹਨਾਂ ਦੀਆਂ ਮਾੜੀਆਂ ਨੀਤੀਆਂ ਦੇ ਨਾਲ ਜਿੱਥੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਭਵਿੱਖ ਦਾਅ ਤੇ ਲੱਗਿਆ ਹੈ ਉੱਥੇ ਹੀ ਹਰ ਵਰਗ ਵੀ ਪਛਤਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਐਸੀ ਪਾਰਟੀ ਹੈ ਜਿਸ ਨੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਪਰੰਤੂ ਦਿੱਲੀ ਦੇ ਲੋਕਾਂ ਵੱਲੋਂ ਸੱਤਾ ਤੋਂ ਲਾਂਭੇ ਕੀਤੀ ਕੇਜਰੀਵਾਲ ਐਂਡ ਪਾਰਟੀ ਪੰਜਾਬ ਦੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਜਿਸ ਨੂੰ ਕਿ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।






