ਡਾ. ਦਲਜੀਤ ਸਿੰਘ ਹੋਰਾਂ ਨੇ ਆਪਣੇ ਖੋਜ ਭਰਪੂਰ ਪੇਪਰ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਸਮਾਗਮ ਦੀ ਸਮਾਪਤੀ ਤੇ ਧੰਨਵਾਦੀ ਸ਼ਬਰ ਪ੍ਰਗਟ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਜੀ ਨੇ ਕਿਹਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਇੱਕ ਅਲੌਕਿਕ ਵਰਤਾਰਾ ਹੈ, ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਭ ਦੀ ਪੱਤ ਢੱਕੀ ਉੱਥੇ ਹਿਦੁੰਸਤਾਨ ਉਸ ਸ਼ਹਾਦਤ ਦਾ ਸਦਾ ਰਿਣੀ ਰਹੇਗਾ, ਕਿਉਂਕਿ ਗੁਰੂ ਸਾਹਿਬ ਜੀ ਨੇ ਤਿਲਕ ਜੰਝੂ ਦੀ ਰਖਵਾਲੀ ਵਾਸਤੇ ਇਸ ਸ਼ਹਾਦਤ ਦੇ ਵਰਤਾਰੇ ਨੂੰ ਵਰਤਾਇਆ ਔਰ ਦੁਨੀਆ ਵਿੱਚ ਪਹਿਲੇ ਪਗੰਬਰ ਜੋ ਕੀ ਕਿਸੇ ਦੇ ਧਰਮ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ, ਬਾਬਾ ਜੀ ਨੇ ਕਿਹਾ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਤੇ ਚੱਲਣ ਦੀ ਡਾਡੀ ਜ਼ਰੂਰਤ ਹੈ ਅੱਜ ਦੇ ਇਸ ਸੈਮੀਨਾਰ ਵਿੱਚ ਉਪਰੋਕਤ ਵਕਤਿਆਂ ਤੋਂ ਇਲਾਵਾ ਡਾ. ਜੋਗਿੰਦਰ ਸਿੰਘ ਉਘੇ ਕੀਟ ਵਿਿਗਆਨੀ, ਡਾ. ਮੇਜਰ ਸਿੰਘ ਉਘੇ ਵਿਦਵਾਨ. ਬਲ਼ਬੀਰ ਸਿੰਘ ਸੇਖੋਂ, ਸ. ਜੋਗਿੰਦਰ ਸਿੰਘ ਜੀ ਰਿਟਾਇਰਡ ਡੀ. ਐਸ. ਪੀ., ਡਾ. ਸੁਖਦੇਵ ਸਿੰਘ, ਉਘੇ ਸਮਾਜ ਸੇਵਕ ਸ. ਕੁਲਵਿੰਦਰ ਸਿੰਘ ਬੈਨੀਪਾਲ, ਭਾਈ ਮੇਜ਼ਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀ. ਆਈ.ਜੀ, ਸ. ਤੇਜ ਪ੍ਰਤਾਪ ਸਿੰਘ ਸੰਧੂ, ਬਲਬੀਰ ਸਿੰਘ ਸੇਖੌ, ਦਲਬੀਰ ਸਿੰਘ ਮੱਕੜ, ਸ. ਗੁਰਦੇਵ ਸਿੰਘ, ਸ. ਨਾਇਬ ਸਿੰਘ, ਲਖਬੀਰ ਸਿੰਘ ਰਣੀਆਂ, ਪੱਤਰਕਾਰ ਪ੍ਰਿਤਪਾਲ ਸਿੰਘ, ਉਸਤਾਦ ਜਤਿੰਦਰ ਪਾਲ ਸਿੰਘ ਅਤੇ ਸਮੂਹ ਸਾਧ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ