ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਉਪਰੰਤ ਦੇਸ਼ ਪਰਤੇ, ਸੰਗਤਾਂ ਵਲੋਂ ਭਰਵਾਂ ਸੁਆਗਤ

ਲੁਧਿਆਣਾ, 19 ਜੁਲਾਈ (     ਪ੍ਰਿਤਪਾਲ ਸਿੰਘ ਪਾਲੀ)-  ਗੁਰਬਾਣੀ ਪ੍ਰਚਾਰ-ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਦੇ ਸੰਕਲਪ ਨਾਲ ਸਿਰਜੀ ਜਵੱਦੀ ਟਕਸਾਲ ਦੇ ਬਾਨੀ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਜਾਨਸ਼ੀਨ ਅਤੇ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਆਸਟ੍ਰੇਲੀਆ ਮਹਾਦੀਪ ਦੇ ਪ੍ਰਚਾਰ ਦੌਰੇ ਉਪਰੰਤ ਦੇਸ਼ ਪਰਤ ਆਏ। ਟਕਸਾਲ ਦੇ ਦਫਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਥਾਨਕ ਸੰਗਤ ਅਤੇ ਟਕਸਾਲ ਦੇ ਵਿਿਦਆਰਥੀਆਂ ਵਿਚ ਮਹਾਂਪੁਰਸ਼ਾਂ ਦੀ ਵਤਨ ਵਾਪਸੀ ਨੂੰ ਬਹੁਤ ਹੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਸੀ, ਲਿਹਾਜ਼ਾ ਸੰਗਤਾਂ ਅਤੇ ਵਿਿਦਆਰਥੀਆਂ ਵਲੋਂ ਮਹਾਂਪੁਰਸ਼ਾਂ ਦਾ ਜਵੱਦੀ ਟਕਸਾਲ ਪੁੱਜਣ ਉਪਰੰਤ ਭਰਵਾਂ ਸੁਆਗਤ ਕੀਤਾ ਗਿਆ। ਆਪਣੇ ਵਿਦੇਸ਼ ਦੌਰ ਸਬੰਧੀ ਵਿਚਾਰ ਸਾਂਝੇ ਕਰਦਿਆਂ ਮਹਾਂਪੁਰਸ਼ਾਂ ਨੇ ਦੱਸਿਆ ਕਿ ਉਥੋਂ ਦੇ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮਾਂ ਦੌਰਾਨ ਹਾਜ਼ਰੀਆਂ ਭਰਿਆ ਅਤੇ ਉਥੋਂ ਦੀ ਸੰਗਤ ਦੇ ਪ੍ਰਵਾਰ ਸਮਾਗਮਾਂ ਵਿਚ ਵੀ ਸਮੂਲੀਅਤ ਕੀਤੀ। ਮਹਾਂਪੁਰਸ਼ਾਂ ਨੇ ਦੱਸਿਆ ਕਿ ਖੁਸ਼ੀ ਤੇ ਹੈਰਾਨਗੀ ਵਾਲਾ ਪੱਖ ਇਹ ਰਿਹਾ ਕਿ ਬੇਅੰਤ ਰੁਝੇਵਿਆਂ ਚ ਉੱਥੋਂ ਦਾ ਜੀਵਨ, ਤੌਰ ਤਰੀਕੇ ਹੋਣ ਦੇ ਬਾਵਜ਼ੂਦ ਸੰਗਤ ਨੂੰ ਜਿਉ ਹੀ ਆਸਟ੍ਰੇਲੀਆ ਪੁੱਜਣ ਦੀ ਭਿਣਕ ਪਈ, ਉਨ੍ਹਾਂ ਨੇ ਆਪਣੇ ਕੰਮ ਧੰਦਿਆਂ ਤੋਂ ਬੇਪ੍ਰਵਾਹ ਹੁੰਦੀਆ ਗੁਰਮਤਿ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ। ਓਥੋਂ ਦੀਆਂ ਸੰਗਤਾਂ ਦਾ ਧਰਮ ਪ੍ਰਤੀ ਸੁਚੇਤਤਾ, ਲਗਨ ਵੇਖ ਕੇ ਭਾਵੇਂ ਕੁਝ ਵਕਤ ਹੋਰ ਰਹਿਣ ਲਈ ਪ੍ਰਬੰਧਕ ਜੋਰ ਪਾਉਂਦੇ ਰਹੇ, ਪਰ ਵੱਡੇ ਮਹਾਂਪੁਰਸ਼ਾਂ ਦੀ   ਵੀ ਬਰਸੀ ਸਮਾਗਮਾਂ ਲਾਈ ਪ੍ਰਬੰਧਕੀ ਇੰਤਜਾਮ ਕਰਨ ਹੋਣ ਕਰਕੇ ਜਲਦ ਮੁੜਨਾ ਪਿਆ। ਬਾਬਾ ਜੀ ਨੇ ਵਿਦੇਸ਼ ਦੌਰ ਦੌਰਾਨ ਮਿਲੇ ਪਿਆਰ, ਸਤਿਕਾਰ ਅਤੇ ਸਹਿਯੋਗ ਨੂੰ ਚੇਤੇ ਕਰਦਿਆਂ ਉਥੋਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

Leave a Comment

You May Like This