ਲੁਧਿਆਣਾ, 4 ਨਵੰਬਰ ( ਪ੍ਰਿਤਪਾਲ ਸਿੰਘ ਪਾਲੀ ) ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਗੁਰਮਤਿ ਪ੍ਰਚਾਰ ਲਈ ਅਰੰਭੇ ਕਾਰਜਾਂ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਰ ਦੀ ਆਰੰਭਤਾ ਜਵੱਦੀ ਟਕਸਾਲ ਦੇ ਵਿਿਦਆਰਥੀਆਂ ਵੱਲੋਂ ਗਾਇਨ ਗੁਰਬਾਣੀ ਸਬਦ ਨਾਲ ਹੋਈ । ਇਸ ਸੈਮੀਨਾਰ ਵਿੱਚ ਪ੍ਰੌ. ਸੁਖਦਿਆਲ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ(ਡਾ਼) ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਰਿਆਤ ਬਾਹਰਾ ਯੂਨੀਵਰਸਿਟੀ, ਡਾ. ਅਨੁਰਾਗ ਸਿੰਘ ਉਘੇ ਵਿਦਵਾਨ ਵਲੌ ਖੋਜ ਭਰਪੂਰ ਪਰਚੇ ਪੜੇ ਗਏ। ਅੱਜ ਦੇ ਸੈਮੀਨਾਰ ਵਿੱਚ ਪ੍ਰੋ. ਸੁਖਦਿਆਲ ਸਿੰਘ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਬੋਲਦਿਆਂ ਸ਼ਹਾਦਤ ਵਿਚਲੇ ਫ਼ਲਸਫ਼ੇ ਨੂੰ ਬੜੇ ਡੂੰਘੀ ਇਤਿਹਾਸਿਕ ਹਵਾਲਿਆਂ ਨਾਲ ਸਮਝਾਇਆ ਅਤੇ ਇਸ ਗੱਲ ਨੂੰ ਚੰਗੀ ਤਰਾਂ ਸਪੱਸ਼ਟ ਕੀਤਾ ਗੁਰੂ ਸਾਹਿਬ ਜੀ ਦਾ ਜੀਵਨ ਇੱਕ ਬਹੁੱਤ ਅਲੋਕਿਕ ਹੈ ਅਤੇ ਸਾਡੀ ਜ਼ਿੰਦਗੀ ਲਈ ਬਹੁਤ ਪ੍ਰੇਰਣਾਸਰੋਤ ਹੈ, ਉਥੇ ਡਾ. ਅਨੁਰਾਗ ਸਿੰਘ ਜੀ ਨੇ ਮੌਜੂਦਾ ਸਮੇਂ ਵਿੱਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਲੈ ਕੇ ਕੁਜ ਭਰਮ- ਭੁਲੇਖੇ ਪਾਏ ਜਾਂਦੇ ਹਨ ਉਹਨਾਂ ਨੂੰ ਨਵਿਰਤ ਕਰਦਿਆਂ ਡੂੰਘੇ ਵਿਚਾਰ ਪੇਸ਼ ਕੀਤੇ ।
ਡਾ. ਦਲਜੀਤ ਸਿੰਘ ਹੋਰਾਂ ਨੇ ਆਪਣੇ ਖੋਜ ਭਰਪੂਰ ਪੇਪਰ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਸਮਾਗਮ ਦੀ ਸਮਾਪਤੀ ਤੇ ਧੰਨਵਾਦੀ ਸ਼ਬਰ ਪ੍ਰਗਟ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਜੀ ਨੇ ਕਿਹਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਇੱਕ ਅਲੌਕਿਕ ਵਰਤਾਰਾ ਹੈ, ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਭ ਦੀ ਪੱਤ ਢੱਕੀ ਉੱਥੇ ਹਿਦੁੰਸਤਾਨ ਉਸ ਸ਼ਹਾਦਤ ਦਾ ਸਦਾ ਰਿਣੀ ਰਹੇਗਾ, ਕਿਉਂਕਿ ਗੁਰੂ ਸਾਹਿਬ ਜੀ ਨੇ ਤਿਲਕ ਜੰਝੂ ਦੀ ਰਖਵਾਲੀ ਵਾਸਤੇ ਇਸ ਸ਼ਹਾਦਤ ਦੇ ਵਰਤਾਰੇ ਨੂੰ ਵਰਤਾਇਆ ਔਰ ਦੁਨੀਆ ਵਿੱਚ ਪਹਿਲੇ ਪਗੰਬਰ ਜੋ ਕੀ ਕਿਸੇ ਦੇ ਧਰਮ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ, ਬਾਬਾ ਜੀ ਨੇ ਕਿਹਾ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਤੇ ਚੱਲਣ ਦੀ ਡਾਡੀ ਜ਼ਰੂਰਤ ਹੈ ਅੱਜ ਦੇ ਇਸ ਸੈਮੀਨਾਰ ਵਿੱਚ ਉਪਰੋਕਤ ਵਕਤਿਆਂ ਤੋਂ ਇਲਾਵਾ ਡਾ. ਜੋਗਿੰਦਰ ਸਿੰਘ ਉਘੇ ਕੀਟ ਵਿਿਗਆਨੀ, ਡਾ. ਮੇਜਰ ਸਿੰਘ ਉਘੇ ਵਿਦਵਾਨ. ਬਲ਼ਬੀਰ ਸਿੰਘ ਸੇਖੋਂ, ਸ. ਜੋਗਿੰਦਰ ਸਿੰਘ ਜੀ ਰਿਟਾਇਰਡ ਡੀ. ਐਸ. ਪੀ., ਡਾ. ਸੁਖਦੇਵ ਸਿੰਘ, ਉਘੇ ਸਮਾਜ ਸੇਵਕ ਸ. ਕੁਲਵਿੰਦਰ ਸਿੰਘ ਬੈਨੀਪਾਲ, ਭਾਈ ਮੇਜ਼ਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀ. ਆਈ.ਜੀ, ਸ. ਤੇਜ ਪ੍ਰਤਾਪ ਸਿੰਘ ਸੰਧੂ, ਬਲਬੀਰ ਸਿੰਘ ਸੇਖੌ, ਦਲਬੀਰ ਸਿੰਘ ਮੱਕੜ, ਸ. ਗੁਰਦੇਵ ਸਿੰਘ, ਸ. ਨਾਇਬ ਸਿੰਘ, ਲਖਬੀਰ ਸਿੰਘ ਰਣੀਆਂ, ਪੱਤਰਕਾਰ ਪ੍ਰਿਤਪਾਲ ਸਿੰਘ, ਉਸਤਾਦ ਜਤਿੰਦਰ ਪਾਲ ਸਿੰਘ ਅਤੇ ਸਮੂਹ ਸਾਧ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ
|
|





