ਅਸੀਂ ਆਪਣੇ ਸ਼ਹੀਦਾਂ ਤੇ ਜਿੰਨਾ ਵੀ ਫਖਰ ਕਰੀਏ, ਥੋੜਾ ਹੈ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 28 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸ਼ਹੀਦ ਸਿੰਘਾਂ ਦੀ ਯਾਦ ‘ਚ 22 ਦਸੰਬਰ ਤੋਂ ਅੱਜ ਤੱਕ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਜਿਸਦੀ ਅੱਜ ਸਮਾਪਤੀ ਹੋਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨਾ ਕੀਰਤਨ ਕੀਤਾ, ਸੰਗਤੀ ਰੂਪ ਵਿੱਚ ਜਪੁਜੀ ਸਾਹਿਬ ਦੇ ਪਾਠ ਹੋਏ ਅਤੇ ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਉਪਰੰਤ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਫੁਰਮਾਇਆ ਕਿ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ, ਇਸ ਦੇ ਹਰ ਪੱਤਰੇ ਤੇ ਖੂਨ ਡੁਲ੍ਹਿਆ ਹੈ। ਗੁਰੂ ਸਾਹਿਬਾਨ ਨੇ ਜਿਥੇ ਪ੍ਰੇਮ ਖੇਲਣ ਲਈ ਤਲੀ ਤੇ ਸਿਰ ਧਰ ਕੇ ਨਿਤਰ ਲਈ ਵੰਗਾਰਿਆ ਹੈ, ਉਥੇ ਇਸ ਤੇ ਆਪ ਅਮਲ ਕਰਕੇ ਸ਼ਹੀਦੀ ਦਾ ਸਬਕ ਦ੍ਰਿੜ ਕਰਵਾਇਆ ਹੈ। ਬਾਬਾ ਜੀ ਨੇ ਸਿੱਖ ਇਤਿਹਾਸ ਦੇ ਵੱਖ ਵੱਖ ਹਵਾਲਿਆ ਦਾ ਜ਼ਿਕਰ ਕਰਦਿਆਂ ਫ਼ੁਰਮਾਇਆ ਕਿ ਸ਼ਹਾਦਤ ਸਿੱਖ ਧਰਮ ਦਾ ਅਨਿਖੜਵਾਂ ਅੰਗ ਹੈ। ਸ਼ਹਾਦਤ ਦਾ ਸਿੱਖ ਸੰਕਲਪ ਉੱਚਤਮ ਅਤੇ ਬੇਮਿਸਾਲ ਹੈ। ਸ਼ਹੀਦੀ ਦਾ ਸਬਕ ਗੁਰੂ ਸਾਹਿਬਾਨਾਂ ਨੇ ਨਿਜੀ ਮਿਸਾਲ ਰਾਹੀਂ ਦ੍ਰਿੜ ਕਰਵਾਇਆ। ਗੁਰੂ ਸਾਹਿਬਾਨ ਦੀ ਪ੍ਰੇਰਨਾ ਸਦਕਾ ਬਾਲ ਅਵਸਥਾ ਤੇ ਜੁਆਨ ਅਵਸਥਾ ਚ ਸਾਹਿਬਜ਼ਾਦਿਆਂ ਸਮੇਤ ਸਿੱਖਾਂ ਸੂਰਬੀਰਾਂ ਨੇ ਅਣਗਿਣਤ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ, ਅਸੀਂ ਆਪਣੇ ਸ਼ਹੀਦਾਂ ਤੇ ਜਿੰਨਾ ਵੀ ਫਖਰ ਕਰੀਏ, ਥੋੜਾ ਹੈ। ਸ਼ਹੀਦ ਆਪਣੀ ਮੌਤ ਰਾਹੀਂ ਕੌਮ ਨੂੰ ਜੀਵਨ ਬਖਸ਼ਦਾ ਹੈ। ਇਸੇ ਲਈ ਅਸੀਂ ਅਰਦਾਸ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸ਼ਹਿਰ ਦੇ ਵੱਖ ਵੱਖ ਮਹੱਲਿਆਂ ਕਲੋਨੀਆਂ ਤੋਂ ਇਲਾਵਾ ਅਸ-ਪਾਸ ਦੇ ਪਿੰਡਾਂ ਦੀ ਸੰਗਤ ਸ਼ਹੀਦੀ ਸਮਾਗਮ ‘ਚ ਪੁੱਜੀਆਂ