ਗੁਰਮਤਿ ਸੰਗੀਤ ਦੇ ਧਨੀ ਭਾਈ ਗੁਰਮੀਤ ਸਿੰਘ ਸ਼ਾਂਤ, ਜਵੱਦੀ ਟਕਸਾਲ ਦੇ ਵਿਿਦਆਰਥੀ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਅਤੇ ਭਾਈ ਮਹਾਂਵੀਰ ਸਿੰਘ, ਭਾਈ ਸਤਨਿੰਦਰ ਸਿੰਘ ਬੋਦਲ ਆਦਿ ਕੀਰਤਨੀ ਜਥਿਆਂ ਨੇ ਬਨਸਪਤੀ ਮੌਲਣ, ਫਲ-ਫੁੱਲ ਖਿੜਨ ਦੇ ਦਿਸ਼ਟਾਂਤ ਲੈ ਕੇ ਮਨ ਦੀ ਦਸ਼ਾ ਨਾਮ ਦੁਆਰਾ ਮੌਲਣ ਦੀ ਵਡਿਆਈ ਦਾ ਬਸੰਤ ਰਾਗ ਅਧਾਰਿਤ ਕੀਰਤਨ ਕੀਤਾ। ਗੁਰਬਾਣੀ ਸ਼ਬਦ ਦੀ ਗੁੰਜ਼ਦੀ ਧੁਨੀ ਨੇ ਆਤਮਿਕ ਖੇੜਾ, ਆਤਮਿਕ ਸੁਹਿਰਦਤਾ ਪ੍ਰਦਾਨ ਕਰਦਿਆਂ ਬਸੰਤ ਰਾਗ ਦੇ ਹਵਾਲੇ ਨਾਲ ਪਰਮੇਸ਼ਰ ਨਾਲ ਜੁੜਨ ਦਾ ਸੁਨੇਹਾ ਦਿੱਤਾ। ਜੁੜੀਆਂ ਸੰਗਤਾਂ ਦਾ ਹਿਰਦਾ ਗੁਰੂ ਸਾਹਿਬ ਨਾਲ ਜੁੜਿਆ, ਬਾਹਰਲੀ ਰੁੱਤ ਵਾਂਗ ਅੰਦਰਲਾ ਪੱਖ ਵੀ ਮੌਲਦਾ, ਅਨੰਦਮਈ ਮਹਿਸੂਸ ਹੋਇਆ। ਗੁਰੂ ਕਾ ਲੰਗਰ ਅਤੁੱਟ ਵਰਤਿਆ।