ਲੁਧਿਆਣਾ 28 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ) ਤਖ਼ਤ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਜੱਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੀਆਂ 25 ਵਰ੍ਹਿਆਂ ਦੀਆਂ ਨਿਰੰਤਰ ਸੇਵਾਵਾਂ ਦੇ ਸੰਪੂਰਨ ਹੋਣ ਉਪਰੰਤ, “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ” ਦੇ ਖੁੱਲ੍ਹੇ ਮੈਦਾਨ ‘ਚ, 25 ਜਨਵਰੀ ਨੂੰ ਦੇਰ ਸ਼ਾਮ ਹੋਏ “ਸ਼ੁਕਰਾਨਾ ਸਮਾਗਮ” ਦੌਰਾਨ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਦੇ ਮੁਖੀ ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ, ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਸੰਤ ਬਾਬਾ ਗੁਰਵਿੰਦਰ ਸਿੰਘ ਕਿ ਮਾਂਡੀ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਆਦਿ ਦੇ ਮੁਬਾਰਕ ਹੱਥੋਂ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੂੰ “ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ” ਮਹਾਰਾਜ ਵਲੋਂ “ਗੁਰਬਾਣੀ ਕੀਰਤਨ” ਲਈ ਵਰਤੋਂ ਵਿਚ ਲਿਆਂਦਾ ਗੁਰਮਤਿ ਸੰਗੀਤ ਦੇ ਪਹਿਲੇ ਸੰਗੀਤ ਸਾਜ਼ “ਰਬਾਬ” ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਿੰਘ ਸਾਹਿਬ ਜੀ ਦੇ ਜੀਵਨ ਅਤੇ ਸੇਵਾਵਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੇ ਮੰਤਵ ਤੇ ਉਦੇਸ਼ ਵਿਸ਼ੇ ਦਾ ਜਿਕਰ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਰੂਹਾਨੀਅਤ ਦਾ ਮੁਜੱਸਮਾ ਹਨ। ਏਨ੍ਹਾਂ ਨੇ ਅਤਿ ਬਿਖੜੇ ਵੇਲਿਆਂ ‘ਚ ਵੀ ਪ੍ਰਮੁੱਖ ਪੰਜ ਪਿਆਰਿਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੇ ਸਿੱਖ ਸਖਸ਼ੀਅਤਾਂ ਨੂੰ ਨਾਲ ਲੈ ਕੇ ਦੂਰ ਦ੍ਰਿਸ਼ਟੀ, ਤੀਖਣ ਬੁੱਧੀ ਤੇ ਬੌਧਿਕ ਨਜ਼ਰੀਏ ਤੋਂ ਸਿੱਖਾਂ ਨੂੰ ਇਕ ਝੰਡੇ ਹੇਠ ਰੱਖਿਆ। ਜੋਕਿ ਮਹਾਨ ਅਤੇ ਵਡਮੁੱਲਾ ਕਾਰਜ ਹੈ ਜੱਥੇਦਾਰ ਜੀ ਉੱਚੇ ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਮਾਲਕ ਅਤੇ ਗੁਰੂ ਘਰ ਤੋਂ ਵਰੋਸਾਏ ਜੀਉੜੇ ਹਨ, ਜਿਨਾਂ ਦਾ ਨਾਂ ਹਮੇਸ਼ਾ ਸਿੱਖ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦਾ ਰਹੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸਿੱਖ ਇਤਿਹਾਸ ਵਿੱਚ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਵਰਗਾ ਭਾਗਾਂ ਵਾਲਾ ਕੋਈ ਵਿਰਲਾ ਹੀ ਹੋਵੇਗਾ, ਜਿਨਾਂ ਨੇ ਗੁਰੂ ਸਾਹਿਬ ਦੇ ਨੇੜੇ ਰਹਿ ਕੇ ਇਨ੍ਹਾਂ ਸਮਾ ਗੁਜਰਿਆ ਗੁਰੂ ਦਾ ਅਨੰਦ ਮਾਣਿਆ ਭਾਗਾਂ ਵਾਲਾ ਲੱਭਣਾ ਮੁਸ਼ਕਲ ਹੈ। ਸਿੰਘ ਸਾਹਿਬ ਜੀ ਦੁਆਰਾ ਕੀਤੀ ਜਾ ਰਹੀ ਸੇਵਾ ਘਾਲਣਾ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਜੋਕਿ ਅਹਿਮ ਤੇ ਵਡਮੁੱਲਾ ਕਰਜ਼ ਹੈ। ਅਨੋਖੀ ਤੇ ਨਿਰਲੇਪ ਸ਼ਖਸ਼ੀਅਤ ਦੇ ਮਾਲਕ ਹਨ ਗੁਰੂ ਦੀ ਅਪਾਰ ਬਖਸ਼ੀਸ਼ ਸਦਕਾ ਹੀ ਸੰਭਵ ਹੈ।
ReplyForward
Add reaction
AI Reply
|